ਪੰਨਾ:ਹਿੰਦ ਬ੍ਰਿਤਾਂਤ ਭਾਗ 2.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੩੯੧)

ਲਿਆ ਹੈ। ਕੁਝ ਚਿਰ ਮਗਰੋਂ ਸ੍ਰਕਾਰ ਹਿੰਦ ਨੂੰ ਖਬਰ ਹੋਈ, ਉਸ ਨੇ ਏਹ ਪ੍ਰਤੱਗ੍ਯਾ ਪੱਤ੍ਰ ਪ੍ਰਵਾਨ ਕਰਨੋਂ ਨਾਂਹ ਕੀਤੀ, ਸਗੋਂ ਸੰ: ੧੭੭੬ ਈ: ਵਿਚ ਪਰੰਧਰ ਪੁਰ ਪੇਸ਼ਵਾ ਦੇ ਵੈਰੀਆਂ ਕੋਲੋਂ, ਜਿਨ੍ਹਾਂ ਦਾ ਆਗ ਨਾਨਾ ਫ਼ਰਨਵੀਸ ਸੀ, ਇਕ ਹੋਰ ਪ੍ਰਤੱਗ੍ਯਾ ਪੱਤ੍ਰ ਲਿਖਾ ਲਿਆ। ਨਾਨਾ ਫ਼ਰਨਵੀਸ ਨੇ ਭੀ ਸਾਲਸੱਟ ਦੇਣ ਦਾ ਕਰਾਰ ਕਰ ਲਿਆ। ਇਚਰ ਤਾਈਂ ਕੰਪਨੀ ਨੂੰ ਸੂਰਤ ਦੇ ਪ੍ਰਤੱਗ੍ਯਾ ਪੱਤ੍ਰ ਦੀ ਖ਼ਬਰ ਅੱਪੜ ਚੁੱਕੀ ਸੀ, ਏਹ ਸਾਲਸੱਟ ਅਤੇ ਬਸੀਨ ਦੇ ਮਿਲ ਜਾਣ ਪੁਰ ਬਹੁਤ ਪ੍ਰਸੰਨ ਹੋਈ ਅਰ ਪ੍ਰਤੱਗ੍ਯਾ ਪੱਤ੍ਰ ਨੂੰ ਪ੍ਰਵਾਨਗੀ ਦੇ ਦਿੱਤੀ॥

੪–ਹੁਣ ਸ੍ਰਕਾਰ ਹਿੰਦ ਅਤੇ ਸ੍ਰਕਾਰ ਬੰਬਈ ਦਾ ਧਰਮ ਹੋ ਗਿਆ ਕਿ ਰਘੋਬਾ ਦੇ ਪ੍ਰਤੱਗ੍ਯਾ ਪੱਤ੍ਰ ਅਨੁਸਾਰ ਕਾਰਰਵਾਈ ਕੀਤੀ ਜਾਵੇ। ਬੰਬਈ ਦੀ ਫ਼ੌਜ ਰਘੋਬਾ ਨੂੰ ਪੂਨੇ ਪਹੁੰਚਾਉਣ ਲਈ ਤੁਰੀ, ਪਰ ਰਾਹ ਵਿਚ ਸਿੰਧੀਆ ਦੇ ਅਧੀਨ ਮਰਹਟੇ ਸਰਦਾਰਾਂ ਦੇ ਜੱਥੇ ਨਾਲ ਟਾਕਰਾ ਹੋ ਪਿਆ ਅਤੇ ਪਿਛਾਹਾਂ ਹਟਣਾ ਪਿਆ। ਓਧਰ ਕਪਤਾਨ ਪੋਫ਼ਮ ਜੇਹੜਾ ਇਕ ਸੂਰਬੀਰ ਅਫ਼ਸਰ ਵਾਰ੍ਰਨ ਹੇਸਟਿੰਗਜ਼ ਨੇ ਕਲਕੱਤਿਓਂ ਘੱਲਿਆ ਸੀ, ਸਿੰਧੀਆਂ ਦੀ ਰਾਜਧਾਨੀ ਗਵਾਲੀਅਰ ਅੱਪੜਿਆ ਅਤੇ ਗਵਾਲੀਅਰ ਦਾ ਕਿਲਾ ਲੈ ਲਿਆ। ਇਚਰ ਤਕ ਮਰਹਟਿਆਂ ਅਤੇ ਹੈਦਰ ਅਲੀ ਦੇ ਵਿਚ ਅੰਗ੍ਰੇਜ਼ਾਂ