ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਹੀਰ ਦੀ ਕਹਾਣੀ, ਤਸਵੀਰਾਂ ਦੀ ਜ਼ਬਾਨੀ
ਰਾਂਝੇ ਨੂੰ ਆਪਣੀ ਸੇਜ ਤੇ ਸੱਤਿਆਂ ਸੁਣ ਕੇ, ਸਣੇ ਸਹੇਲੀਆਂ ਹੀਰ ਹਾਰ ਸ਼ਿੰਗਾਰ ਕਰਕੇ
ਰਾਂਝੇ ਨੂੰ ਦੇਖਣ ਲਈ ਬਜ਼ਾਰ ਵਿਚੋਂ ਲੰਘ ਰਹੀ ਹੈ
[ਦੇਖੋ ਸਫ਼ਾ ੧੯

ਲੈ ਕੇ ਸੱਠ ਸਹੇਲੀਆਂ ਨਾਲ ਆਈ, ਹੀਰ ਮਤੜੀ ਰੂਪ ਗੁਮਾਨ ਦੀ ਜੀ
ਬਕ ਮੋਤੀਆਂ ਦੇ ਕੰਨੀ ਚਮਕਦੇ ਸਨ, ਕੋਈ ਰੂਪ ਤੇ ਪਰੀ ਦੀ ਸ਼ਾਨ ਦੀ ਜੀ
ਕੁੜਤੀ ਸੋਂਹਦੀ ਹਿਕ ਦੇ ਨਾਲ ਫਬੀ, ਹੋਸ਼ ਰਹੀ ਨਾ ਜ਼ਿਮੀਂ ਅਸਮਾਨ ਦੀ ਜੀ
ਉਹਦੇ ਨੱਕ ਬੁਲਾਕ ਜਿਉਂ ਕੁਤਬ ਤਾਰਾ, ਜੋਬਨ ਭਿੰਨੜੀ ਕਹਿਰ ਤੁਫ਼ਾਨ ਦੀ ਜੀ
ਆ ਬੁੰਦਿਆਂ ਵਾਲੀਏ ਟਲੀਂ ਮੋਈਏ, ਅਗੇ ਕਈ ਗਏ ਤੰਬੂ ਤਾਨ ਦੀ ਜੀ
ਵਾਰਸਸ਼ਾਹ ਮੀਆਂ ਜੱਟੀ ਲੈਹੜ ਲੁਟੀ, ਫਿਰੇ ਭਰੀ ਹੰਕਾਰ ਤੇ ਮਾਨ ਦੀ ਜੀ