ਪੰਨਾ:Aaj Bhi Khare Hain Talaab (Punjabi).pdf/111

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


 ਦੇਸ਼ ਦੇ ਜ਼ਿਆਦਾਤਰ ਖੇਤਰਾਂ ਵਿੱਚ ਘੁੰਮ ਕੇ ਅੰਗਰੇਜ਼ਾਂ ਨੇ ਕਲਰਕਾਂ ਵਾਂਗ ਕੁਝ ਜਾਣਕਾਰੀਆਂ ਇਕੱਠੀਆਂ ਕੀਤੀਆਂ ।ਇਨ੍ਹਾਂ ਜਾਣਕਾਰੀਆਂ ਵਿੱਚ ਸਾਗਰ ਅਤੇ ਉਸ ਦੀਆਂ ਬੂੰਦਾਂ ਦੇ ਰਹੱਸ ਨੂੰ ਸਮਝਣ ਦੀ ਕੋਈ ਕੋਸ਼ਿਸ਼ ਨਹੀਂ ਸੀ । ਇਸੇ ਲਈ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਉੱਤੇ ਜਿਹੜੀਆਂ  ਨੀਤੀਆਂ ਬਣੀਆਂ ਉਨ੍ਹਾਂ ਨੀਤੀਆਂ ਨੇ ਹੀ ਸਾਗਰ ਅਤੇ ਬੂੰਦਾਂ ਨੂੰ ਵੱਖ- ਵੱਖ ਕਰ ਦਿੱਤਾ ।

ਸੁਨਹਿਰਾ ਦੌਰ ਭਾਵੇਂ ਬੀਤ ਚੁੱਕਾ ਸੀ, ਪਰ ਅੰਗਰੇਜ਼ਾਂ ਤੋਂ ਬਾਅਦ ਵੀ ਪਤਨ ਦਾ ਦੌਰ ਸ਼ੁਰੂ ਨਹੀਂ ਸੀ ਹੋਇਆ ।19ਵੀਂ ਸਦੀ ਦੇ ਅੰਤ ਅਤੇ 20 ਵੀ ਸਦੀ ਦੇ ਸ਼ੁਰੂ ਵਿੱਚ ਅੰਗਰੇਜ਼ ਜਦੋਂ ਇੱਥੇ ਘੁੰਮ ਫਿਰ ਰਹੇ ਸਨ ,ਜਿਹੜਾ ਗਜ਼ਟੀਅਰ ਬਣਾ ਰਹੇ ਸਨ ,ਉਸ ਵਿੱਚ ਕਈ ਥਾਂ ਛੋਟੇ - ਛੋਟੇ ਹੀ ਨਹੀਂ ਸਗੋਂ ਵੱਡੇ- ਵੱਡੇ ਤਾਲਾਬਾਂ ਉੱਤੇ ਚੱਲ ਰਹੇ ਕੰਮਾਂ ਦਾ ਜ਼ਿਕਰ ਮਿਲਦਾ ਹੈ ।

ਮੱਧ ਪ੍ਰਦੇਸ਼ ਦੇ ਦੁਰਗ ਅਤੇ ਰਾਜਨੰਦਗਾਉਂ ਵਰਗੇ ਖੇਤਰਾਂ ਵਿੱਚ ਸੰਨ 1907 ਤੱਕ ਵੀ 'ਬਹੁਤ ਸਾਰੇ ਵੱਡੇ ਵੱਡੇ ਤਾਲਾਬ ਬਣ ਰਹੇ ਸਨ '।ਇਸ ਵਿੱਚ ਤਾਂਦਲਾ ਨਾਂ ਦਾ ਤਾਲਾਬ 11 ਵਰ੍ਹਿਆਂ ਦੀ ਮਿਹਨਤ ਨਾਲ ਤਿਆਰ ਹੋਇਆ ਸੀ । ਇਸ ਵਿੱਚ ਸਿੰਜਾਈ ਲਈ ਨਿਕਲੀਆਂ ਨਾਲਿਆਂ- ਨਹਿਰਾਂ ਦੀ ਲੰਬਾਈ 593 ਮੀਲ ਸੀ ।

ਜਿਹੜੇ ਨਾਇਕ ਸਮਾਜ ਨੂੰ ਬਚਾ ਕੇ ਰੱਖਣ ਲਈ ਇਹ ਸਭ ਕੰਮ ਕਰਦੇ ਸਨ , ਉਨ੍ਹਾਂ ਦੇ ਮਨ ਵਿੱਚ ਸਮਾਜ ਨੂੰ ਤੋੜਨ  ਵਾਲੀ ਪਰੰਪਰਾ ਕਿਵੇਂ ਬੱਸ ਸਕਦੀ ਸੀ। ਉਨ੍ਹਾਂ ਵੱਲੋਂ ਅੰਗਰੇਜ਼ਾਂ ਨੂੰ ਚੁਣੌਤੀਆਂ ਵੀ ਮਿਲੀਆਂ ।ਸੈਂਸੀ , ਭੀਲ ਜਿਹੀਆਂ ਸਵੈਮਾਨ ਰੱਖਣ ਵਾਲੀਆਂ ਜਾਤਾਂ ਨੂੰ ਇਸੇ ਟਕਰਾਅ ਕਰਕੇ ਅੰਗਰੇਜ਼ੀ ਰਾਜ ਨੇ ਠੱਗ ਅਤੇ  ਅਪਰਾਧੀ ਕਿਹਾ । ਜਦੋਂ ਹੁਣ ਸਭ ਕੁਝ ਅੰਗਰੇਜ਼ਾਂ ਨੇ ਹੀ ਕਰਨਾ ਸੀ ਤਾਂ ਪੁਰਾਣਾ ਤਾਂ ਸਭ ਕੁਝ ਟੁੱਟਣਾ ਹੀ ਸੀ । ਪੁਰਾਣੇ ਢਾਂਚੇ ਨੂੰ ਗਲਤ ਦੱਸਣਾ, ਉਸ ਨੂੰ ਦੁਤਕਾਰਨਾ ਕੋਈ ਬਹੁਤੀ ਸੋਚੀ ਸਮਝੀ  ਚਾਲ ਨਹੀਂ ਸੀ । ਉਹ ਤਾਂ ਇਸ ਨਵੀਂ ਸੋਚ ਦਾ ਸਹਿਜ ਸਿੱਟਾ ਸੀ,ਬਦਕਿਸਮਤੀ ਤਾਂ ਇਹ ਹੈ ਕਿ ਇਹ  ਨਵੀਂ ਸੋਚ ਸਾਡੇ ਸਮਾਜ ਦੇ ਉਨ੍ਹਾਂ ਲੋਕਾਂ ਦੇ ਦਿਮਾਗ਼ ਵਿੱਚ ਵੱਸ ਗਈ ਜਿਹੜੇ ਪੂਰੇ ਤਨ -ਮਨ ਨਾਲ ਅੰਗਰੇਜ਼ਾਂ ਦਾ ਵਿਰੋਧ ਕਰ ਰਹੇ ਸਨ ਅਤੇ ਪੂਰੇ ਤਨ- ਮਨ ਨਾਲ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਲੱਗੇ ਹੋਏ ਸਨ

ਪਿਛਲੇ ਦੌਰ ਦੇ ਤਜਰਬੇਕਾਰ ਹੱਥ ਹੁਣ ਨਿਕੰਮੇ ਕਾਰੀਗਰਾਂ ਵਿੱਚ ਬਦਲ ਦਿੱਤੇ ਗਏ ।ਅਜਿਹੇ ਬਹੁਤ ਲੋਕ ਜਿਹੜੇ ਗੁਣਾਂ ਦੀ ਖਾਣ ਸਨ ਨਵੇਂ ਦੌਰ ਵਿੱਚ ਅਨਪੜ੍ਹ ਜਾਹਲ ਮੰਨ ਲਏ ਗਏ ।ਆਜ਼ਾਦੀ ਤੋਂ ਬਾਅਦ ਦੀਆਂ ਸਰਕਾਰਾਂ ਸਮਾਜਿਕ ਸੰਸਥਾਵਾਂ ਦੀ ਇਹੋ ਬੇਸ਼ਰਮੀ ਅੱਜ ਵੀ ਜਾਰੀ ਹੈ ।

ਉਸ ਗੁਣੀ ਸਮਾਜ ਦੇ ਹੱਥੋਂ ਪਾਣੀ ਦਾ ਕੰਮ ਕਿਵੇਂ ਖੋਹਿਆ ਗਿਆ ਇਸ ਦੀ ਝਲਕ ਉਦੋਂ ਦੇ ਮੈਸੂਰ ਰਾਜ ਵਿੱਚ ਦੇਖਣ ਨੂੰ ਮਿਲਦੀ ਹੈ ।