ਪੰਨਾ:Aaj Bhi Khare Hain Talaab (Punjabi).pdf/69

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਹੁੰਦੇ ਹਨ, ਪਰ ਸਿਰਫ ਹੇਠਾਂ ਵੱਲ,ਇਸ ਨਾਲ ਪਾਲ ਦੇ ਉਸ ਪਾਰ ਨਾਲੀ ਰਾਹੀਂ ਪਾਣੀ ਬਾਹਰ ਕੱਢਿਆ ਜਾਂਦਾ ਹੈ।ਹੌਜ਼ ਦੀ ਡੂੰਘਾਈ ਅੱਠ ਤੋਂ ਬਾਰਾਂ ਹੱਥ ਹੁੰਦੀ ਹੈ ਅਤੇ ਥੱਲੇ ਉਤਰਨ ਲਈ ਕੰਧ ਉੱਤੇ ਇੱਕ-ਇੱਕ ਹੱਥ ਉੱਤੇ ਪੱਥਰ ਦੇ ਟੁਕੜੇ ਲਾਏ ਜਾਂਦੇ ਹਨ।

ਅਜਿਹੇ ਢਾਂਚੇ ਕਾਰਨ ਪਾਣੀ ਦੀ ਡਾਟ ਖੋਲ੍ਹਣ ਲਈ ਤਾਲਾਬ ਦੇ ਪਾਣੀ ਵਿੱਚ ਨਹੀਂ ਉੱਤਰਨਾ ਪੈਂਦਾ।ਬੱਸ ਸੁੱਕੇ ਹੌਜ਼ ਵਿੱਚ ਪੱਥਰਾਂ ਦੇ ਟੁਕੜਿਆਂ ਸਹਾਰੇ ਹੇਠਾਂ ਉੱਤਰ ਕੇ ਜਿਸ ਮਘੋਰੇ ਨੂੰ ਖੋਲਣਾ ਹੈ, ਉਸਦੀ ਡਾਟ ਹਟਾ ਕੇ ਪਾਣੀ ਚਾਲੂ ਕਰ ਦਿੱਤਾ ਜਾਂਦਾ ਹੈ।ਪਾਲ ਵਾਲੇ ਪਾਸੇ ਦੀ ਨਾਲੀ ਤੋਂ ਉਹ ਬਾਹਰ ਆਉਣ ਲੱਗ ਜਾਂਦਾ ਹੈ।ਡਾਟ ਨਾਲ ਮਿਲਦੇ-ਜੁਲਦੇ ਢਾਂਚੇ ਰਾਜਸਥਾਨ, ਮੱਧ-ਪ੍ਰਦੇਸ਼, ਉੱਤਰ-ਪ੍ਰਦੇਸ਼, ਬਿਹਾਰ, ਮਹਾਂਰਾਸ਼ਟਰ, ਤਾਮਿਲਨਾਡੂ ਅਤੇ ਗੋਆ ਤੱਕ ਮਿਲਦੇ ਹਨ।ਨਾਂ ਜ਼ਰੂਰ ਬਦਲ ਜਾਂਦੇ ਹਨ ਜਿਵੇਂ: ਚੁਕਰੈਂਡ,ਚੁਰੰਡੀ, ਚੌਂਡਾ, ਚੁੰਡਾ ਅਤੇ ਉਰੈਂਡ।ਸਾਰਿਆਂ ਵਿੱਚ ਪਾਣੀ ਬਾਹਰ ਕੱਢਣ ਦੀ ਕਿਰਿਆ ਹੈ ਅਤੇ ਇਸ ਲਈ ਇਹ ਸਾਰੇ ਨਾਂ ਉਸ ਨਾਲ ਹੀ ਸਬੰਧਤ ਹਨ।

ਤਾਲਾਬ ਤੋਂ ਨਹਿਰ ਵਿੱਚ ਪਾਇਆ ਜਾਣ ਵਾਲਾ ਪਾਣੀ ਢਲਾਣ ਤੋਂ ਵਹਾਅ ਕੇ ਦੂਰ-ਦੂਰ ਤੱਕ ਲਿਜਾਇਆ ਜਾਂਦਾ ਹੈ, ਪਰ ਕਈ ਵੱਡੇ ਤਾਲਾਬਾਂ ਵਿੱਚ, ਜਿੱਥੇ ਮੋਘੇ ਕੋਲ ਪਾਣੀ ਦਾ ਦਬਾਅ ਵਧੇਰੇ ਹੁੰਦਾ ਹੈ, ਇਸ ਦਬਾਅ ਦੀ ਵਰਤੋਂ ਨਹਿਰ ਵਿੱਚ ਪਾਣੀ ਉੱਤੇ ਚੜਾਉਣ ਲਈ ਵੀ ਕੀਤੀ ਜਾਂਦੀ ਹੈ।ਇਸ ਤਰ੍ਹਾਂ ਮੋਘੇ ਤੋਂ ਨਿਕਲਿਆ ਪਾਣੀ ਕੁੱਝ ਹੱਥ ਉਤਾਂਹ ਉੱਠ ਕੇ ਫਿਰ ਨਹਿਰ ਦੀ ਢਾਲ ਉੱਤੇ ਵਹਿੰਦਾ ਹੋਇਆ ਨਾ ਸਿਰਫ ਵਧੇਰੇ ਦੂਰ ਤੱਕ ਜਾਂਦਾ ਹੈ, ਸਗੋਂ ਕੁੱਝ ਕੁ ਉੱਤੇ ਬਣੇ ਖੇਤਾਂ ਵਿੱਚ ਵੀ ਪੁੱਜ ਜਾਂਦਾ ਹੈ।ਮੁੱਖ ਨਹਿਰ ਦੇ ਦੋਂਹੇ ਪਾਸੇ ਥੋੜ੍ਹੀ