ਪੰਨਾ:Aaj Bhi Khare Hain Talaab (Punjabi).pdf/80

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਨਾਲ 'ਜੀ' ਸ਼ਬਦ ਲੱਗ ਜਾਣ ਤੇ ਉਹ ਬੇਹੱਦ ਖਾਸ ਅਤੇ ਵਿਸ਼ੇਸ਼ ਤਾਲਾਬ ਬਣ ਜਾਂਦਾ ਹੈ।ਰਾਜਸਥਾਨ ਵਿੱਚ ਅਜਮੇਰ ਦੇ ਕੋਲ ਪੁਸ਼ਕਰਜੀ ਨਾਂ ਦਾ ਪ੍ਰਸਿੱਧ ਤੀਰਥ ਖੇਤਰ ਹੈ।ਉੱਥੇ ਬ੍ਰਹਮਾ ਜੀ ਦਾ ਮੰਦਰ ਹੈ।

ਸਭ ਤੋਂ ਪ੍ਰਸਿੱਧ ਸ਼ਬਦ ਅਤੇ ਪ੍ਰਸਿੱਧ ਨਾਂ ਤਾਲਾਬ ਹੀ ਹੈ, ਪਰ ਤਾਲਾਬਾਂ ਦੇ ਨਾਮਕਰਣ ਵਿੱਚ ਇਸ ਸ਼ਬਦ ਦੀ ਵਰਤੋਂ ਸਭ ਤੋਂ ਘੱਟ ਹੋਈ ਹੈ।ਡਿੱਗੀ ਨਾਂ ਹਰਿਆਣਾ, ਪੰਜਾਬ ਅਤੇ ਦਿੱਲੀ ਵਿੱਚ ਚਲਦਾ ਸੀ।ਪਾਣੀ ਰੱਖਣ ਲਈ ਹੌਜ ਤੋਂ ਲੈ ਕੇ ਵੱਡੇ ਤਾਲਾਬ ਤੱਕ ਲਈ ਡਿੱਗੀ ਨਾਂ ਮਿਲਦਾ ਹੈ।ਕਦੀ ਦਿੱਲੀ ਦੇ ਲਾਲ ਕਿਲ੍ਹੇ ਦੇ ਠੀਕ ਸਾਹਮਣੇ ਡਿੱਗੀ ਨਾਂ ਦਾ ਤਾਲਾਬ ਹੁੰਦਾ ਸੀ।ਅੰਬਾਲਾ ਵਿੱਚ ਹਾਲੇ ਵੀ ਕਈ ਤਾਲਾਬ ਹਨ ਅਤੇ ਇਹ ਡਿੱਗੀ ਹੀ ਕਹਾਉਂਦੇ ਹਨ।ਡਿੱਗੀ ਸ਼ਬਦ ਦੀਘੀ ਅਤੇ ਦੀਰਘਕਾ ਵਰਗੇ ਸੰਸਕ੍ਰਿਤ ਦੇ ਸ਼ਬਦਾਂ ਤੋਂ ਆਇਆ ਹੈ।

ਕੁੰਡ ਵੀ ਹੌਜ ਵਰਗਾ ਛੋਟਾ ਅਤੇ ਪੱਕਾ ਤਾਲਾਬ ਹੈ, ਪਰ ਕਿਤੇ-ਕਿਤੇ ਚੰਗੇ-ਖਾਸੇ ਤਾਲਾਬਾਂ ਦਾ ਨਾਂ ਕੁੰਡ ਅਤੇ ਹੌਜ ਮਿਲਦਾ ਹੈ।ਮੱਧ-ਪ੍ਰਦੇਸ਼ ਦੇ ਖੰਡਵਾ ਸ਼ਹਿਰ ਵਿੱਚ ਕੁੰਡ ਨਾਂ ਦੇ ਕਈ ਤਾਲਾਬ ਹਨ।ਹੌਜ ਦੀ ਮਿਸਾਲ ਦਿੱਲੀ ਦਾ ਹੌਜ ਖਾਸ ਹੈ ਜਿਹੜਾ ਹੁਣ ਤਾਲਾਬ ਤੋਂ ਜ਼ਿਆਦਾ ਇੱਕ ਮੁਹੱਲੇ ਵਾਂਗ ਪਛਾਣਿਆ ਜਾਂਦਾ ਹੈ।

ਕਈ ਥਾਵਾਂ ਤੇ 'ਤਾਲ' ਸ਼ਬਦ ਵੀ ਚੱਲਦਾ ਸੀ ਪਰ ਇਸੇ ਨਾਲ ਮਿਲਦਾ - ਜੁਲਦਾ ਸ਼ਬਦ 'ਚਾਲ' ਇੱਕ ਖੇਤਰ ਤੱਕ ਹੀ ਸੀਮਤ ਹੋ ਕੇ ਰਹਿ ਗਿਆ ਹੈ।ਇਹ ਖੇਤਰ ਹੈ ਉੱਤਰ ਪ੍ਰਦੇਸ਼ ਦਾ ਹਿਮਾਲਾ ਖੇਤਰ।ਇਨ੍ਹਾਂ ਪਹਾੜੀ ਜਿਲ੍ਹਿਆਂ ਵਿੱਚ ਕਦੀ ਪਿੰਡ-ਪਿੰਡ ਚਾਲਾਂ ਸਨ।ਮੈਦਾਨੀ ਪਿੰਡਾਂ-ਸ਼ਹਿਰਾਂ ਵਿੱਚ ਚਾਲ ਆਬਾਦੀ ਦੇ ਵਿਚਕਾਰ ਜਾਂ ਨੇੜੇ ਬਣਦੀ ਸੀ ਪਰ ਪਹਾੜੀ ਪਿੰਡਾਂ ਵਿੱਚ ਚਾਲਾਂ ਪਿੰਡਾਂ ਤੋਂ ਕੁੱਝ ਦੂਰ ਉੱਤੇ ਬਣਦੀਆਂ ਸਨ।ਚਾਲਾਂ ਦਾ ਉਪਯੋਗ ਸਿੱਧਾ ਪੀਣ ਦੇ ਪਾਣੀ ਲਈ ਨਹੀਂ ਹੁੰਦਾ ਸੀ।ਪਰ ਇਨ੍ਹਾਂ ਚਾਲਾਂ ਦੇ ਕਾਰਨ ਹੀ ਪਿੰਡ ਦੇ ਝਰਨੇ ਸਾਲ ਭਰ ਚਲਦੇ ਸਨ।ਪਹਾੜਾਂ ਵਿੱਚ ਪਹਿਲੀ ਤੇਜ਼ ਬਾਰਿਸ਼ ਝੱਲਣ ,ਅਚਾਨਕ ਆਉਣ ਵਾਲੇ ਹੜ੍ਹ ਰੋਕਣ ਲਈ ਅਤੇ ਸਾਲ ਭਰ