ਪੰਨਾ:Aaj Bhi Khare Hain Talaab (Punjabi).pdf/84

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਵੱਖ - ਵੱਖ ਬਣੇ ਤਾਲਾਬਾਂ ਤੋਂ ਇਲਾਵਾ, ਕਿਤੇ-ਕਿਤੇ ਇੱਕ-ਦੂਜੇ ਨਾਲ ਜੁੜੇ ਤਾਲਾਬਾਂ ਦੀ ਲੜੀ ਬਣਾਈ ਜਾਂਦੀ ਸੀ।ਇੱਕ ਦਾ ਫਾਲਤੂ ਪਾਣੀ ਦੂਜੇ ਵਿੱਚ, ਦੂਜੇ ਦਾ ਤੀਜੇ ਵਿੱਚ....।ਇਹ ਤਰੀਕਾ ਘੱਟ ਵਰਖਾ ਰਾਜਸਥਾਨ ਅਤੇ ਆਂਧਰਾ ਦੇ ਰਾਇਲਸੀਮਾ ਖੇਤਰ ਵਿੱਚ, ਔਸਤ ਠੀਕ ਵਰਖਾ ਵਾਲੇ ਬੁੰਦੇਲਖੰਡ ਅਤੇ ਮਾਲਵਾ ਵਿੱਚ ਅਤੇ ਜ਼ਿਆਦਾ ਵਰਖਾ ਵਾਲੇ ਰੀਆ ਅਤੇ ਕੋਂਕਣ ਵਿੱਚ ਮਿਲਦਾ ਹੈ।ਉੱਤਰ ਵਿੱਚ ਇਸਦਾ ਨਾਂ ਸਾਂਕਲ ਜਾਂ ਸਾਂਖਲ ਤਾਲ ਹੈ ਅਤੇ ਦੱਖਣ ਵਿੱਚ ਦਸ਼ਾਫ਼ਲਾ ਪ੍ਰਣਾਲੀ।

ਤਾਲਾਬਾਂ ਦੀ ਇਹ ਲੜੀ ਮੋਟੇ ਤੌਰ ਉੱਤੇ ਇੱਕ ਜਾਂ ਦੋ ਤੋਂ ਲੈ ਕੇ ਦਸ ਤਾਲਾਬਾਂ ਤੱਕ ਜਾਂਦੀ ਹੈ।ਲੜੀ ਦੋ ਤਾਲਾਬਾਂ ਦੀ ਹੋਵੇ ਅਤੇ ਦੂਜਾ ਤਾਲਾਬ ਪਹਿਲੇ ਦੇ ਮੁਕਾਬਲੇ ਬਹੁਤ ਹੀ ਛੋਟਾ ਹੋਵੇ ਤਾਂ ਛਿਪੀਲਾਈ ਕਹਾਉਂਦਾ ਹੈ।ਭਾਵ ਪਹਿਲੇ ਤਾਲ ਦੇ ਪਿੱਛੇ ਲੁਕੀ ਹੋਈ ਤਲਾਈ।

ਪ੍ਰੰਤੂ ਜਿਹੜਾ ਤਾਲ ਸਾਹਮਣੇ ਹੈ ਅਤੇ ਸੋਹਣਾ ਵੀ,ਉਸਦਾ ਨਾਂ ਭਾਵੇਂ ਕੁੱਝ ਵੀ ਹੈ, ਉਸਨੂੰ ਸਗੁਰੀ ਤਾਲ ਕਹਿੰਦੇ ਸਨ।ਜਿਸ ਤਾਲ ਵਿੱੱਚ ਮਗਰਮੱਛ ਰਹਿੰਦੇ ਸਨ, ਉਸਦਾ ਨਾਂ ਭਾਵੇਂ ਕਿੰਨੇ ਵੱਡੇ ਰਾਜੇ ਦੇ ਨਾਂ ਉੱਤੇ ਹੋਵੇ ਲੋਕ ਉਸਨੂੰ ਆਪਣੀ ਸਾਵਧਾਨੀ ਲਈ ਚਿਤਾਵਨੀ ਵਜੋਂ ਮਗਰਾਤਾਲ ,ਨਕਯਾ ਜਾਂ ਨਕਰਾ ਤਾਲ ਕਹਿੰਦੇ ਸਨ।ਨਕਰਾ ਸ਼ਬਦ ਸੰਸਕ੍ਰਿਤ ਦੇ ਨਕਰ ਭਾਵ ਮਗਰ ਤੋਂ ਬਣਿਆ ਹੈ।ਕੁੱਝ ਥਾਂ ਗਧਾ ਤਾਲ ਵੀ ਹਨ।ਇਨ੍ਹਾਂ ਵਿੱਚ ਮਗਰਮੱਛਾਂ ਵਾਂਗ ਗਧੇ ਨਹੀਂ ਰਹਿੰਦੇ ਸਨ।ਗਧਾ ਬੋਝ ਢੋਣ ਦਾ ਕੰਮ ਕਰਦਾ ਹੈ।ਇੱਕ ਗਧਾ ਮੋਟੀ ਰੱਸੀ ਜਿੰਨਾ ਬੋਝ ਚੁੱਕ ਲਵੇ, ਉਸਦੀ ਰੱਸੀ ਦੀ ਲੰਬਾਈ ਬਰਾਬਰ ਡੂੰਘਾ ਤਾਲ ਗਧਾ ਤਾਲਾਬ ਕਹਾਉਂਦਾ ਹੈ।ਕਦੀ-ਕਦੀ ਕੋਈ ਹਾਦਸਾ ਜਾਂ ਘਟਨਾ ਵੀ ਤਾਲਾਬ ਦਾ ਪੁਰਾਣਾ ਨਾਂ ਮਿਟਾ ਦਿੰਦੀ ਸੀ।ਕਈ ਥਾਵਾਂ ਉੱਤੇ ਬ੍ਰਾਹਮਣਮਾਰਾ ਤਾਲ ਮਿਲਦੇ ਹਨ।ਇਨ੍ਹਾਂ ਦਾ ਨਾਂ ਭਾਵੇਂ ਕੁੱਝ ਹੋਰ ਰਿਹਾ ਹੋਵੇਗਾ ਪਰ ਕਦੀ ਕਿਸੇ ਬਾਹਮਣ ਨਾਲ ਕੋਈ ਦੁਰਘਟਨਾ ਹੋਣ ਕਰਕੇ ਹੀ ਉਸਦਾ ਨਾਂ ਬ੍ਰਾਹਮਣਮਾਰਾ ਤਾਲਾਬ ਰੱਖਿਆ ਗਿਆ।

ਨਦੀਆਂ ਦੇ ਕੰਢੇ ਨਦੀਆ ਤਾਲ ਮਿਲਦੇ ਹਨ।ਅਜਿਹੇ ਤਾਲ ਆਪਣੇ ਆਗੌਰ ਤੋਂ ਨਹੀਂ ਬਲਕਿ ਨਦੀ ਦੇ ਹੜ੍ਹ ਦੇ ਪਾਣੀ ਨਾਲ ਭਰਦੇ ਸਨ।ਨਦੀਆਂ ਦੀ ਥਾਂ ਕਿਸੇ ਪਾਤਾਲੀ ਸਰੋਤ ਨਾਲ ਜੁੜੇ ਤਾਲ ਨੂੰ ਭੂਤੋੜ ਤਾਲ (ਧਰਤੀ ਤੋੜ) ਕਹਿੰਦੇ ਸਨ।ਅਜਿਹੇ ਤਾਲਾਬ ਉਨ੍ਹਾਂ ਥਾਵਾਂ ਵਿੱਚ ਜ਼ਿਆਦਾ ਸਨ ਜਿੱਥੇ ਧਰਤੀ ਹੇਠਲੇ ਪਾਣੀ ਦਾ ਪੱਧਰ ਕਾਫ਼ੀ ਉੱਚਾ ਹੁੰਦਾ ਸੀ।ਉੱਤਰੀ ਬਿਹਾਰ ਵਿੱਚ ਅੱਜ ਵੀ ਅਜਿਹੇ ਤਾਲਾਬ ਹਨ ਅਤੇ ਕੁੱਝ ਨਵੇਂ ਵੀ ਬਣਾਏ ਗਏ।

ਰੱਖ-ਰਖਾਅ ਦੇ ਚੰਗੇ ਦੌਰ ਵਿੱਚ ਵੀ ਕਦੀ-ਕਦੀ ਤਾਲਾਬ ਸਮਾਜ ਲਈ ਗੈਰ-ਜਰੂਰੀ ਹੋ ਜਾਂਦਾ ਸੀ।ਅਜਿਹੇ ਤਾਲਾਬਾਂ ਨੂੰ ਹਾਤੀ ਤਾਲ ਕਿਹਾ ਜਾਂਦਾ ਸੀ।ਹਾਤੀ ਸ਼ਬਦ ਸੰਸਕ੍ਰਿਤ ਦੇ ਹਤ ਸ਼ਬਦ ਤੋਂ ਬਣਿਆ ਹੈ, ਜਿਸਦਾ ਅਰਥ ਹੈ ਨਸ਼ਟ ਹੋ ਜਾਣਾ। 'ਹਤ ਤੇਰੇ ਕੀ' ਵਰਗੇ ਚਾਲੂ ਇਸਤੇਮਾਲ ਵਿੱਚ ਇਹ ਸ਼ਬਦ 'ਹਤ ਤੇਰੀ