ਪੰਨਾ:Aaj Bhi Khare Hain Talaab (Punjabi).pdf/87

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਧਮਾਕਾ ਇੰਨਾ ਜ਼ੋਰਦਾਰ ਸੀ ਕਿ ਇੱਕ ਚੌੜਾ ਅਤੇ ਡੂੰਘਾ ਟੋਆ ਪੁੱਟਿਆ ਗਿਆ।ਅਗਲੀ ਬਰਸਾਤ ਵਿੱਚ ਇਸ ਵਿੱਚ ਪਾਣੀ ਭਰਿਆ ਫੇਰ ਇਹ ਕਦੇ ਸੁੱਕਿਆ ਨਹੀਂ।ਇਸ ਤਰ੍ਹਾਂ ਜੈਬਾਣ ਤੋਪ ਨੇ ਬਣਾਇਆ ਗੋਲਾ ਤਾਲ।ਜੈਬਾਣ ਤੋਪ ਫੇਰ ਕਦੀ ਚੱਲੀ ਨਹੀਂ।ਧਮਾਕੇ ਤੋਂ ਬਾਅਦ ਹੀ ਸ਼ਾਂਤੀ ਸਥਾਪਿਤ ਹੋ ਗਈ।ਕਹਿੰਦੇ ਨੇ ਇਸ ਤੋਂ ਬਾਅਦ ਕਿਸੇ ਨੇ ਇਸ ਪਾਸੇ ਦੁਬਾਰਾ ਹਮਲਾ ਕਰਨ ਦੀ ਜੁੱਰਅਤ ਨਹੀਂ ਕੀਤੀ।ਗੋਲਾ ਤਾਲ ਅੱੱਜ ਵੀ ਭਰਿਆ ਹੈ ਅਤੇ ਚਾਕਸੂ ਕ਼ਸਬੇ ਨੂੰ ਪਾਣੀ ਦੇ ਰਿਹਾ ਹੈ।ਅਣੂ ਬੰਬ ਜਾਂ ਅਣੂ ਸ਼ਕਤੀ ਦੀ ਸ਼ਾਂਤੀ ਲਈ ਵਰਤੋਂ ਦੀ ਗੱਲ ਬਹੁਤ ਹੋਈ ਹੈ, ਇਸੇ ਰਾਜਸਥਾਨ ਦੇ ਪੋਖਰਨ ਵਿੱਚ ਉਸਦਾ ਵਿਸਫ਼ੋਟ ਹੋਇਆ, ਪਰ ਕੋਈ ਗੋਲਾ ਤਾਲਾਬ ਨਹੀਂ ਬਣਿਆ।ਬਣਦਾ ਤਾਂ ਵਿਕਿਰਣਾਂ ਦੇ ਕਾਰਨ ਨੁਕਸਾਨ ਵੀ ਬਹੁਤ ਪੁੱਜਦਾ।

ਕਦੀ-ਕਦੀ ਕਿਸੇ ਇਲਾਕੇ ਵਿੱਚ ਕੋਈ-ਕੋਈ ਇੱਕ ਤਾਲਾਬ ਲੋਕਾਂ ਦੇ ਮਨਾਂ ਵਿੱਚ ਹੋਰਨਾਂ ਤੋਂ ਜ਼ਿਆਦਾ ਛਾ ਜਾਂਦਾ।ਝੂਮਰ ਸਿਰ ਦੇ ਇੱਕ ਗਹਿਣੇ ਦਾ ਨਾਂ ਹੈ।ਝੂਮਰ ਤਾਲ ਉਸ ਖੇਤਰ ਦਾ ਸਿਰ ਉੱਚਾ ਕਰ ਦਿੰਦਾ।ਜਿਵੇਂ ਆਪਾਂ ਪਿਆਰ ਵਿੱਚ ਬੇਟੇ ਨੂੰ ਬੇਟੀ ਕਹਿਣ ਲੱਗ ਜਾਂਂਦੇ ਹਾਂ, ਉਸੇ ਤਰ੍ਹਾਂ ਝੁਮਰੀ ਤਲੈਯਾ ਕਹਿਣ ਲੱਗੇ।ਬਿਲਕੁਲ ਵੱਖ ਕਾਰਨਾਂ ਕਰਕੇ ਇੱਕ ਝੁਮਰੀ ਤਲੈਯਾ ਦਾ ਨਾਂ ਵਿਵਿਧ ਭਾਰਤੀ ਦੇ ਕਾਰਨ ਘਰ - ਘਰ ਪੁੱੱਜ ਗਿਆ ਸੀ।ਭਾਰਤੀ, ਭਾਸ਼ਾ ਦੀ ਵੰਨ-ਸੁਵੰਨਤਾ, ਤਾਲ-ਤਲੈਯਾ ਦੀ ਇਹ ਵੰਨ-ਸੁਵੰਨਤਾ ਸਮਾਜ ਦਾ ਸਿਰ ਉੱਚਾ ਕਰਦੀ ਸੀ।