ਪੰਨਾ:Aaj Bhi Khare Hain Talaab (Punjabi).pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਘਾਤਕ ਹਮਲਾ ਹੋਇਆ।ਰਾਜੇ ਦੀ ਚਿਤਾ ਉੱਤੇ ਰਾਣੀ ਦਾ ਸਤੀ ਹੋ ਜਾਣਾ, ਉਸ ਸਮੇਂ ਦਾ ਚਲਣ ਸੀ, ਪਰ ਰਾਣੀ ਵਿਮਲਾ ਸਤੀ ਨਾ ਹੋਈ।ਰਾਜੇ ਦਾ ਸੁਫਨਾ ਰਾਣੀ ਨੇ ਪੂਰਾ ਕੀਤਾ।

ਰੇਤ ਦੇ ਇਸ ਸੁਪਨੇ ਦੇ ਦੋ ਰੰਗ ਹਨ।ਨੀਲਾ ਰੰਗ ਹੈ ਪਾਣੀ ਦਾ ਅਤੇ ਪੀਲਾ ਰੰਗ ਹੈ ਤਿੰਨ-ਚਾਰ ਮੀਲ ਦੇ ਤਾਲਾਬ ਦੀ ਕੋਈ ਅੱਧੀ ਗੋਲਾਈ ਵਿੱਚ ਬਣੇ ਮੰਦਿਰ, ਘਾਟ, ਬਰਜ ਅਤੇ ਬਾਰਾਂਦਰੀ ਦਾ।ਇਹ ਸਪਨਾ ਦਿਨ ਵਿੱਚ ਦੋ ਵਾਰ ਸਿਰਫ ਇੱਕ ਹੀ ਰੰਗ ਵਿੱਚ ਰੰਗਿਆ ਦਿਸਦਾ।ਉੱਗਦੇ-ਡੁਬਦੇ ਸਮੇਂ ਸੂਰਜ ਘੜਸੀਸਰ ਵਿੱਚ ਦਿਲ ਖੋਲ੍ਹ ਕੇ ਪਿਘਲਿਆ ਸੋਨਾ ਢੇਰੀ ਕਰ ਦਿੰਦਾ ਹੈ।ਲੋਕਾਂ ਨੇ ਵੀ ਘੜਸੀਸਰ ਵਿੱਚ ਆਪੋ-ਆਪਣੀ ਸਮੱਰਥਾ ਅਨੁਸਾਰ ਸੋਨਾ ਪਾਇਆ ਸੀ।ਤਾਲਾਬ ਰਾਜੇ ਦਾ ਸੀ, ਪਰਜਾ ਉਸਨੂੰ ਸਜਾਉਂਦੀ-ਸੁਆਰਦੀ ਸੀ।ਪਹਿਲੇ ਦੌਰ ਵਿੱਚ ਬਣੇ ਮੰਦਰ,ਘਾਟ ਅਤੇ ਜਲ - ਮਹਿਲ ਦਾ ਵਿਸਥਾਰ ਹੁੰਦਾ ਗਿਆ।ਜਿਸਨੂੰ ਜਦੋਂ ਵੀ ਕੁੱਝ ਸੁੱਝਿਆ ਉਸਨੇ ਘੜਸੀਸਰ ਵਿੱਚ ਪਾ ਦਿੱਤਾ।ਘੜਸੀਸਰ ਰਾਜਾ -ਪਰਜਾ ਦੀ ਜੁਗਲਬੰਦੀ ਦਾ ਇੱਕ ਵਿਲੱਖਣ ਅਤੇ ਸੁਰੀਲਾ ਗੀਤ ਬਣ ਗਿਆ।

ਇੱਕ ਸਮੇਂ ਘਾਟ ਉੱਤੇ ਸਕੂਲ ਵੀ ਬਣੇ।ਸਕੂਲਾਂ ਵਿੱਚ ਸ਼ਹਿਰੋਂ ਅਤੇ ਉਸਦੇ ਆਲੇ-ਦੁਆਲੇ ਦੇ ਪਿੰਡਾਂ ਤੋਂ ਆ ਕੇ ਵਿਦਿਆਰਥੀ ਰਹਿੰਦੇ ਸਨ, ਉੱਥੇ ਹੀ ਗੁਰੂ ਤੋਂ ਗਿਆਨ ਪ੍ਰਾਪਤ ਕਰਦੇ ਸਨ।ਪਾਲ ਉੱਤੇ ਛੋਟੀਆਂ-ਛੋਟੀਆਂ ਰਸੋਈਆਂ ਅਤੇ ਕਮਰੇ ਸਨ।ਦਰਬਾਰ, ਕਚਹਿਰੀ ਵਿੱਚੋਂ ਜਿਨ੍ਹਾਂ ਦਾ ਕੰਮ ਅਟਕਦਾ, ਉਹ ਪਿੰਡਾਂ ਤੋਂ ਆ ਕੇ ਇੱਥੇ ਡੇਰਾ ਲਾ ਲੈਂਦੇ।ਨੀਲਕੰਠ ਅਤੇ ਗਿਰਧਾਰੀ ਦੇ ਮੰਦਰ ਬਣੇ।ਯੱਗਸ਼ਾਲਾ ਬਣੀ।ਜਮਾਲਸ਼ਾਹ ਪੀਰ ਦੀ ਚੌਂਕੀ ਬਣੀ।ਸਭ ਇੱਕੋ ਘਾਟ ਉੱਤੇ।ਕੰਮ-ਧੰਦੇ ਕਾਰਨ ਮਰੂਭੂਮੀ