ਪੰਨਾ:ਅੱਗ ਦੇ ਆਸ਼ਿਕ.pdf/135

ਵਿਕੀਸਰੋਤ ਤੋਂ
(ਪੰਨਾ:Agg te ashik.pdf/135 ਤੋਂ ਰੀਡਿਰੈਕਟ)
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਲਈ ਬੜੀ ਵਾਹ ਲਾਈ, ਪਰ ਕੰਮ ਨੇਪਰੇ ਨਾ ਚੜਦਾ ਵੇਖ ਉਹ ਕੁਝ ਹੋਰ ਸਬੀਲਾਂ ਸੋਚਣ ਲੱਗਾ । ਜਗੀਰਦਾਰਾਂ ਦੀ ਪੁਰਾਣੀ ਲੀਹ ਉਤੇ ਤੁਰਦਿਆਂ ਉਸ ਕੁਝ ਬਦਮਾਸ਼ਾਂ ਦਾ ਆਸਰਾ ਲਿਆ । ਇਲਾਕੇ ਦੇ ਕੁਝ ਛੱਟੇ-ਫੂਕੇ ਮੁਸ਼ਟੰਡ, ਹਥਿਆਰਬੰਦ ਹੋ, ਸ਼ਰਾਬ ਵਿਚ ਗਟ, ਪਿੰਡ ਦੀਆਂ ਗਲੀਆਂ ਦੇ ਚੱਕਰ ਕਢਦੇ ਰਹਿੰਦੇ । ਅਲਾਟੀਆਂ ਨੂੰ ਹੌਲੀ ਹੌਲੀ ਸੁੱਝਣ ਲਗੀ ਕਿ ਕੰਵਰ ਅਵੱਸ਼ ਕੋਈ ਪੁਆੜਾ ਪਾਵੇਗਾ। ਉਹਨਾਂ ਨੂੰ ਇਹ ਕੰਸੋਆਂ ਵੀ ਮਿਲਣ ਲਗੀਆਂ ਕਿ ਕੰਵਰ ਨੇ ਉਹਨਾਂ ਨੂੰ ਫਲ ਵਢਣ ਨਹੀਂ ਦੇਣੀ । ਖ਼ਤਰੇ ਨੂੰ ਭਾਂਪਦਿਆਂ ਉਹ ਇਕ ਮੁੱਠ ਹੋ ਗਏ । ਸਰਵਣ ਪੜਿਆ ਲਿਖਿਆ ਅਤੇ ਸਿਆਣਾ ਸਮਝਿਆ ਜਾਣ ਕਾਰਨ ਪਿੰਡ ਵਿਚ ਸਤਿਕਾਰਿਆ ਜਾਂਦਾ ਸੀ । ਅਲਾਟੀਆਂ ਨੇ ਉਸ ਨਾਲ ਨੇੜਤਾ ਕਰਨੀ ਸ਼ੁਰੂ ਕਰ ਦਿਤੀ ਅਤੇ ਸਰਵਣ ਉਹਨਾਂ ਦੀ ਮਦਦ ਨੂੰ ਆਪਣਾ ਇਖ਼ਲਾਕੀ ਫਰਜ਼ ਸਮਝਦਾ ਸੀ । ਰਾਤ ਬਰਾਤੇ ਇਕਠੇ ਹੋ ਉਹ ਸਰਵਣ ਨਾਲ ਸਲਾਹ ਮਸ਼ਵਰਾ ਕਰਦੇ ਰਹਿੰਦੇ ਅਤੇ ਸਰਵਣ ਦੀ ਭਰੀ ਹਾਮੀ ਨਾਲ ਉਹਨਾਂ ਦੇ ਹੌਸਲੇ ਬੁਲੰਦ ਹੋ ਜਾਂਦੇ । ਕਣਕਾਂ ਪੱਕ ਕੇ ਮੜ੍ਹਕ ਹੋ ਗਈਆਂ ਤਾਂ ਅਲਾਟੀਆਂ ਨੇ ਫਸਲ ਵੱਢਣ ਦਾ ਨਿਰਣਾ ਕਰ ਲਿਆ । ਦਾਤੀਆਂ ਬੇੜ ਚੁਤ, ਸਾਰਾ ਨੂਰਪੁਰ ਅਲਾਟੀਆਂ ਦੀ ਮਦਦ ਲਈ ਪਿੰਡਾਂ ਨਿਕਲ ਤੁਰਿਆ । ਕੰਵਰ ਨੇ ਆਪਣੇ ਕੋਠੇ ਉਤੇ ਚੜ ਖੇਤਾਂ ਵਲ ਧਾਈ ਕਰੀ ਜਾਦੀ ਵlਰ ਨੂੰ ਤਕਿਆ । ਵਾਢਿਆਂ ਨੇ ਮਤ ਹੋਈ ਕਣਕ ਦੇ ਸੱਥਰ ਲੌਹਣੇ ਸ਼ੁਰੂ ਕਰ ਦਿਤੇ । ਕੰਵਰ ਨੇ ਕੋਠੇ ਉਤੋਂ ਉਤਰ ਇਕ ਅੱਧ ਪੈੱਗ ਲਾ ਕੇ ਆਪਣੇ ਕਿਰਕਿਰੇ ਹੌਸਲੇ ਨੂੰ ਸਾਣ ਉਤੇ ਚਾਹੜਿਆ ਅਤੇ ਦੁਨਾਲੀ ਮੋਢੇ ਪਾ ਗੁਸੇ ਵਿਚ ਖੇਤਾਂ ਨੂੰ ਤੁਰ ਪਿਆ । 'ਕਣਕ ਵੱਢਣੋ ਹਟ ਜਾਓ !! ਕੰਵਰ ਨੇ ਪੂਰੇ ਜਬੇ ਵਿਚ ਆਖਿਆ। ੩੦