ਪੰਨਾ:Agg te ashik.pdf/19

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਲਿਆ ਅਤੇ ਦੂਜੇ ਨੂੰ ਨਸ਼ਾਰ ਅਗੇ ਡਾਹ ਦਿਤਾ । ਦੋਵੇਂ ਘੜੇ ਭਰ ਕੇ ਉਹਨੇ ਇਧਰ ਓਧਰ ਝਾਕਿਆ । ਸ਼ਮੀਰੇ ਸਿਵਾ ਕੋਈ ਹੋਰ ਹੈ ਨਹੀਂ ਸੀ ਜੋ ਘੜਿਆਂ ਨੂੰ ਹੱਥ ਪਵਾਉਂਦਾ । ਫੁਲਕਾਰੀ ਦੇ ਪੱਲੇ ਦਾ ਬਿਨੁ' ਕਰਕੇ ਸਿਰ 'ਤੇ ਟਿਕਾਉਦਿਆਂ ਉਹ ਕੁਝ ਸਦੀ ਪੈ ਗਈ । ‘ਵੇ, ਜ਼ਰਾ ਹੱਥ ਪਵਾਈਂ। ਰੇਸ਼ਮਾ ਨੇ ਬਹੜਾ ਝਿਜਕਦਿਆਂ ਸ਼ਮੀਰ ਨੂੰ ਕਿਹਾ ।
' ਮੈਂ ਕੋਈ ਵਿਹਲਾਂ ਹੱਥ ਪਵਾਉਣ ਨੂੰ !'ਸ਼ੁਮੀਰੇ ਦਾ ਉਤਰ ਜ਼ਰਾ ਖਵਾ ਸੀ । ਰੇਸ਼ਮਾਂ ਇਕ ਪਲ ਲਈ ਡੌਰ-ਭੌਰੀ ਹੋ ਕੇ ਖਲੋ ਗਈ ।
‘ਪਾ ਇਹਨੂੰ ਇਕ ਘੜਾ ਪਹਿਲਾਂ |’ ਰੇਸ਼ਮਾ ਨੂੰ ਠਠੰਬਰੀ ਵੇਖ ਕੇ ਸ਼ਮੀਰੇ ਨੇ ਹੁਕਮਰਾਨਾ ਅੰਦਾਜ਼ ਵਿਚ ਆਖਿਆ । ਰੇਸ਼ਮਾ ਚੁਪ-ਚੁਪੀਤੀ ਘੜਾ ਚੁਕਕੇ ਪਿੱਪਲੀ ਦੇ ਦੌਰ ਵਲ ਵਧੀ ।
'ਇਹ ਕੀ ਲਾਇਆ ਈ?' ਰੇਸ਼ਮੇਂ ਨੇ ਘੜਾ ਪਲਟਦਿਆਂ ਹੌਸਲਾ ਕਰਕੇ ਪੁਛਿਆ ।
'ਪਿਆਰ ਦਾ ਬੂਟਾ ।' ਜ਼ਮੀਰ ਨੂੰ ਲੱਗਾ ਜਿਵੇਂ ਇਹ ਸ਼ਬਦ ਆਪਮੁਹਾਰੇ ਉਹਦੇ ਮੂੰਹੋਂ ਕਿਰ ਗਏ ਹੋਣ ।
‘ਕੀਹਦੇ ਪਿਆਰ ਦਾ ?' ਰੇਸ਼ਮੇਂ ਦੀ ਝਿਜਕ ਕੁਝ ਜਾਂਦੀ ਰਹੀ ।
‘ਭਾਵੇਂ ਆਪਣੇ ਦਾ ਸਮਝ ਲਾ ।' ਹੋਰ ਕੋਈ ਜਵਾਬ ਨਾ ਔੜਦਾ ਵੇਖ ਮੀਰੇ ਨੇ ਕਿਹਾ ।
‘ਭਲਾ ਅਮੀਰ ਗਰੀਬ ਦਾ ਪਿਆਰ ਕਾਹਦਾ ? ਤੇਰੇ ਅਰਗੇ, ਸਾਡੇ ਅਰਗਿਆਂ ਦੇ ਮਰ ਗਿਆਂ ਦੀ ਮੜੀ 'ਤੇ ਫੂਸ ਨੀ ਮਾਰਦੇ ।' ਕਹਿਰਾਂ ਦਾ ਸੋਜ਼ ਸੀ, ਰੇਸ਼ਮੇਂ ਦੇ ਇਸ ਵਿਅੰਗ ਵਿਚ !
'ਨਹੀਂ ਰੇਸ਼ਮਾਂ, ਇਹ ਗੱਲ ਨਹੀ ਰੇਸ਼ਮਾਂ, ਅਤੇ ਅਗੇ ਉਹਨੂੰ ਕੁਝ ਨਾ ਸੁਝਿਆ ਕਿ ਕੀ ਆਖੇ ।
‘ਸੂਰਜ ਏਧਰੋਂ ਏਧਰ ਚੜ੍ਹ ਸਕਦਾ, ਪਰ ਅਮੀਰ ਗਰੀਬ ਨੂੰ ਪਿਆਰ ਨਹੀਂ ਕਰ ਸਕਦਾ ।'

੨੦