ਪੰਨਾ:Agg te ashik.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਸਾਨੂੰ ਕੁੜੀ ਦੇ ਬਾਪ ਦੀ ਦਰਖਾਸਤ ਮਿਲੀ ਆ ਕਿ ਉਹਦੀ ਕੁੜੀ ਨੂੰ ਜਬਰੀ ਵੇਚਿਆ ਜਾ ਰਿਹਾ। ਸਰਕਾਰ ਦਾ ਇਹ ਫਰਜ਼ ਆ ਕਿ ਅਮਨ ਕਾਨੂੰਨ ਬਰਕਰਾਰ ਰਖੇ । ਪੁਲਿਸ ਅਫ਼ਸਰ ਰੱਦੇ ਮਿਹਰੂ ਨੂੰ ਕਹਿ ਰਿਹਾ ਸੀ । ‘ਕੁੜੀ ਮੇਰੀ ਆ ਜਨਾਬ’, ਮਿਹਰੂ ਨੇ ਕਿਹਾ । ‘ਕਿਉਂ ਕੁੜੀਏ ! ਇਹ ਤੇਰਾ ਬਾਪ ਆ ?' ਕਪਤਾਨ ਨੇ ਘੁਰਕਦਿਆਂ ਰੇਸ਼ਮਾਂ ਨੂੰ ਪੁਛਿਆ ਰੇਸ਼ਮਾਂ ਨੇ ਹਾਂ ਵਿਚ ਸਿਰ ਹਿਲਾ ਦਿੱਤਾ । 'ਹਰਾਮਜ਼ਾਦੀਏ, ਲੱਚੀਏ ਚਾਰ ਵਲੈਤ ਦੀਏ, ਆਹ ਸਾਂਈਂ ਤੇਰਾ ਕੀ ਲੱਗਦਾ ?' ‘ਕੁਛ ਨਹੀਂ, ਮੇਰਾ ਕੁਛ ਨਹੀਂ ਲੱਗਦਾ ।' ਰੱਦੀ ਰੇਸ਼ਮਾਂ ਕਹਿ ਰਹੀ ਸੀ । ‘ਜਨਾਬ, ਮੈਂ ਬਾਪ ਆਂ ਇਹਦਾ ......ਇਹ ਛੋਟੀ ਸੀ ਉਦੋਂ, ਜਦੋਂ ਇਹਦੀ ਮਾਂ ਮਰ ਗਈ । ਉਹਨੇ ਮਰਨ ਲਗਿਆਂ ਕਿਹਾ ਸੀ-"ਮੇਰੀ ਕੁੜੀ ਨੂੰ ਮੇਰੀ ਭੈਣ ਨੂੰ ਦੇ ਦੇਵੀਂ ਇਹਨਾਂ ਦੀ ਔਲਾਦ ਨਹੀਂ ਸੀ । ਮੈਂ, ਇੰਜ ਈ ਕੀਤਾ ਜਨਾਬ.....ਅਤੇ ਆਪ ਜਾਹਰੇਪੀਰ ਰਹਿਣ ਲੱਗ ਪਿਆ । ਕੁੜੀ ਪਾਲੀ ਇਹਨਾਂ ਨੇ ਆਂ, ਪਰ ਹੈ ਮੇਰੀ ਸਰਕਾਰ......ਤੇ ਮੈਂ ਆਪਣੀ ਮਰਜ਼ੀ ਮੁਤਾਬਕ ਨਿਕਾਹ ਪੜੈ ।' ਤੇ ਵਾਂਗ ਰਟਾਈ ਸਾਰੀ ਗੱਲ ਸਾਂਈਂ ਨੇ ਕਹਿ ਦਿੱਤੀ । ਇੱਕੜ ਕੜ ਕੁਝ ਹੋਰ ਲੋਕ ਵੀ ਉਥੇ ਆਣ ਜੁੜੇ । ਉਹਨਾਂ ਸਾਂਈਂ ਨੂੰ ਅੱਜ ਪਹਿਲੇ ਦਿਨ ਬੋਲਦਿਆਂ ਸੁਣਿਆਂ ਸੀ । ਉਹ ਉਹਨੂੰ ਅੱਜ ਤੱਕ ਗੰਗਾ ਹੀ ਸਮਝਦੇ ਰਹੇ ਸਨ । ‘ਕੜੀ ਪਾਲੀ ਤਾਂ ਜਨਾਬ ਮਿਹਰੂ ਨੇ ਤੇ ਇਹ...' ਜੋ , 'ਲੱਕ ਨਹੀਂ, ਕੱਤੇ ! ਫੌਜ 'ਚੋਂ ਨਾਵਾਂ ਕਟਵਾ ਕੇ ਆਏ ਕਿਸ਼ਨ ਸਿੰਘ ੪੧