ਪੰਨਾ:Agg te ashik.pdf/48

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਕੱਟਣ ਲੱਗੀ । ਸ਼ਮੀਰਾ ਕਦੀ ਕਦਾਈਂ ਮਿਹਰ ਦੇ ਘਰ ਆ ਜਾਂਦਾ ਅਤੇ ਉਹਨਾਂ ਨੂੰ ਦਿਲਾਸਾ ਦੇ ਜਾਂਦਾ । ਰੇਸ਼ਮਾਂ ਉਹਦੇ ਲਈ ਇਕ ਰਹਿਮ ਦਾ ਪਾਤਰ ਸੀ । ਉਹਦਾ ਪਸੀਜਿਆ ਦਿਲ, ਉਹਦੇ ਕਿਸੇ ਕੰਮ ਆ ਸਕਣ ਦੀ ਤਦਬੀਰ ਸੋਚਦਾ ਰਹਿੰਦਾ ਅਤੇ ਆਖਰ ਇਕ ਤਦਬੀਰ ਉਹਨੂੰ ਸੱਝ ਗਈ । ਇਕ ਰਾਤ ਉਹ ਮਿਹਰੂ ਨਾਲ ਕਾਫੀ ਰਾਤ ਤਕ ਗੱਲਾਂ ਕਰਦਾ ਰਿਹਾ ਅਤੇ ਆਖਰ ਉਸ ਮਿਹਰੂ ਨੂੰ, ਰੇਸ਼ਮੇਂ ਦੀ ਖੈਰੂ ਨਾਲ ਚਾਦਰ ਪਾ ਦੇਣ ਲਈ ਮਨਾ ਲਿਆ । ਉਹਦੀ ਦੂਰ ਦਰਿਸ਼ਟਤਾ ਦੀ ਦਾਦ ਦੇਂਦਿਆਂ ਉਸ ਇਕ ਦੁਬਧਾ ਜਾਹਿਰ ਕੀਤੀ । ‘ਖਵਰੇ ਖੇਰੂ ਮੰਨੇ ਜਾਂ ਨਾ ਮੰਨੇ !' ਕਹਿੰਦਿਆਂ ਮਿਹਰੂ ਦਾ ਹੌਂਕਾ ਨਿਕਲ ਗਿਆ । ਉਹਨੂੰ ਮੈਂ ਪੁਛ ਕੇ ਈ ਗੱਲ ਤੋਰੀ ਆ ਤਾਇਆ...... ਸ਼ਮੀਰ ਨੂੰ ਇਹ ਨੇਕੀ ਕਰਦਿਆਂ ਇਕ ਆਤਮਿਕ ਖੁਸ਼ੀ ਹੋ ਰਹੀ ਸੀ। ਉਸ ਰਾਤ ਸ਼ਮੀਰ ਨੂੰ ਕਾਫੀ ਦੇਰ ਨੀਂਦ ਨਾ ਪਈ । ਡਿਓੜੀ ਦੇ ਦਰਵਾਜ਼ੇ ਉਤੇ ਕਿਸੇ ਨੇ ਦਸਤੱਕ ਕੀਤੀ । ਸ਼ਮੀਰ ਨੇ ਉਠਕੇ ਬੂਹਾ ਖੋਹਲਿਆ । ‘ਤੂੰ, ਇਸ ਵੇਲੇ ?' ਰਾਤ ਸਮੇਂ ਵੀ ਉਹਨੇ ਰੇਸ਼ਮਾਂ ਨੂੰ ਪਹਿਚਾਣ ਲਿਆ ਸੀ । ਰੇਸ਼ਮਾਂ ਨੇ ਅੰਦਰ ਹੁੰਦਿਆਂ ਹੇ ਦੇ ਤਾਕ ਢਾਅ ਦਿਤੇ । ਭਾਗਾਂ ਜਦ ਦੀ ਬੀਮਾਰ ਪਈ ਸੀ, ਉਸ ਆਪਣੀ ਮੰਜੀ ਅੰਦਰੋਂ ਬਾਹਰ ਨਹੀਂ ਸੀ ਕਢੀ । ਲਹਿੰਦੇ ਵਿਚ ਡੁਬਦੇ ਚੰਦ ਦੀ ਮਕਰ-ਚਾਨਣੀ ਵਿਚ ਉਹ ਮੰਜੀ ਉਤੇ ਬਹਿ ਗਈ ।

ਸ਼ਮੀਰ ਦਾ ਦਿਲ ਕਾਹਲੀ ਕਾਹਲੀ ਧੜਕ ਰਿਹਾ ਸੀ । ‘ਤੂੰ ਇਸ ਵਲ ਕਿਉਂ ਆਈ ਏ', ਉਹਦੇ ਕੰਨ ਲਾਗੇ ਮੂੰਹ ਕਰਦਿਆਂ ਉਸ ਪੁਛਿਆ ।

ਇਕ ਉਲਾਂਭਾ ਦੇਣ ।' ‘ਪਰ ਰਾਤ !'