ਪੰਨਾ:ਅੱਗ ਦੇ ਆਸ਼ਿਕ.pdf/47

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਕਿਹਾ, 'ਰੇਸ਼ਮਾਂ, ਤੂੰ ਹੁਣ ਆਪਣਾ ਬਿਲਾ ਕਰ ਕੋਈ......ਇਹ ਤਾਂ ਆਪ ਵਿਚਾਰੀਆਂ ਬੇਆਸਰਾ ਹੋ ਗਈਆਂ ਨੇ ਤੇ ਤੈਨੂੰ ਕਦੋਂ ਤੱਕ ਟੱਕ ਦੇਣਗੀਆਂ ?' ਇਹ ਸੁਣ ਕੇ ਰੇਸ਼ਮਾਂ ਦੀ ਖਾਨਿਓਂ ਗਈ । ਇਕ ਤਰੇਲੀ ਉਹਦੇ ਮੱਥੇ 'ਤੇ ਚਮਕੀ ਅਤੇ ਖੁਸ਼ਕ ਬੁਲਾਂ ਤੇ ਜ਼ਬਾਨ ਫੇਰਦਿਆਂ ਉਹ ਬਲੀ ! '......ਤੇ ਕਿਉਂ ਮੇਰਾ ਇਸ ਘਰ ਵਿਚ ਕੋਈ ਹਿੱਸਾ ਨਹੀਂ ?......ਮੈਂ ਇਹਨਾਂ ਦੇ ਰਹਿਮ ਤੇ ਨਹੀਂ ਰਵਾਂਗੀ...ਮੈਂ ਔਖੀ ਸੁਖਾਲੀ ਦਰ ਗੁਜ਼ਰ ਕਰ ਲਵਾਂਗੇ, ਪਰ ਮੈਂ ਇਸ ਹਵੇਲੀ ਚੋਂ ਬਾਹਰ ਪੈਰ ਨਹੀਂ ਧਰਨਾ ।' ‘ਬੀਬੀ ਗੁੱਸਾ ਨਾ ਕਰ; ਅਸੀਂ ਤਾਂ ਭਲੇ-ਮਾਣਸਾਂ ਆਂਗੂ ਸਮਝਾਉਂਦੇ ਆਂ......ਭਲਾ ਰਖੇਲੀਆਂ ਦੇ ਵੀ ਹਿੱਸੇ ਹੁੰਦੇ ਆ ਜ਼ਮੀਨਾਂ ਜਾਇਦਾਤਾਂ ਵਿਚ ?' “ਪਰ ਬਾਈ ਮੈਂ ਰਖੇਲੀ ਕਿਵੇਂ ਹੋਈ ?......ਕੀ ਇਸ ਘਰ ਦੇ ਮਾਲਕ ਨੇ ਨਿਕਾਹ ਨਹੀਂ ਪੜ੍ਹਿਆ ਮੇਰੇ ਨਾਲ ?' ‘ਮੁਲ ਖੀਦੀਆਂ ਔਰਤਾਂ ਦਾ ਨਕਾਹ ਕਾਹਦਾ ਹੁੰਦਾ ? ਇਸ ਵਾਰ ਮੁਰਾਦ ਦੀ ਅਵਾਜ਼ ਵਿਚ ਖਰਵਾ-ਪਣ ਸੀ । ਰੇਸ਼ਮਾਂ ਆਪਣੀ ਗਲ ’ਤੇ ਅੜੀ ਹੋਈ ਸੀ ਅਤੇ ਮੁਰਾਦ ਆਪਣੀ ਜਿੱਦ ਉਤੇ । ਗੱਲਾਂ ਦਾ ਸਿਲਸਿਲਾ. ਗਰਮਾ-ਗਰਮੀਂ ਅਤੇ ਝਗੜੇ ਤੱਕ ਪਹੁੰਚ ਗਿਆ । ਮੁਰਾਦ ਨੇ ਗੁਸੇ ਵਿਚ ਤੋਂ ਫੜ ਕੇ ਧੂੰਹਦਿਆਂ ਉਹਨੂੰ ਹਵੇਲੀਓ ਬਾਹਰ ਕੱਢ ਦਿੱਤਾ। ਹਵੇਲੀ ਦੇ ਵਡੇ ਤਾਕ 'ਠੱਕ' ਕਰਕੇ ਬੰਦ ਹੋ ਗਏ । ਦੀ ਤੇ ਕਰਲਾਉਂਦੀ ਰੇਸ਼ਮਾਂ ਦੀ ਅਵਾਜ਼ ਲਾਗਲੇ ਘਰਾਂ ਵਿਚ ਸੁਣੀਦੀ ਸੀ । ਉਸ ਬੂਹੇ ਨੂੰ ਬੜਾ ਭੰਨਿਆ, ਟੱਕਰਾਂ ਮਾਰੀਆਂ, ਹਾੜੇ ਕਢੇ ਪਰ ਬੜ੍ਹਾ ਨਾ ਖੁਲਿਆ । ਦੁੱਖਾਂ ਦੀ ਮਾਰੀ ਰੇਸ਼ਮਾਂ ਲਈ ਮਿਹਰੂ ਸਿਵਾ ਹੋਰ ਕਿਹੜਾ ਠਿਕਾਣਾ ਸੀ ! ਮਿਹਰ ਵਿਚ ਏਨੀ ਸੱਤਿਆ ਨਹੀਂ ਸੀ ਕਿ ਉਹ ਮੁਰਾਦ ਨਾਲ ਕੋਈ ਝਗੜਾ ਖੜਾ ਕਰਦਾ । ਸੋ, ਰੇਸ਼ਮਾਂ ਲਹੂ ਦੇ ਘੱਟ ਭਰ ਕੇ ਦਿਨ ੪੬