ਪੰਨਾ:Agg te ashik.pdf/90

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

੧ਏ. ਮੀਂਹ ਦਾ ਛਰਾਹਟਾ ਪੈ ਕੇ ਹਟਿਆ ਸੀ । ਮਿਲੀ ਸਲੀ ਰੇਤੇ, ਉਤੇ ਲਾਲ ਲਾਲ ਮਖਮਲੀ ਚੀਚ-ਵਹੁਟੀਆਂ ਨਿਕਲ ਆਈਆਂ। ਬਦਲੇ ਇਕ ਵਾਰ ਪਾਟ ਕੇ ਫਿਰ ਬੇ-ਮੁਹਾਰੇ ਹੋਏ ਅਕਾਸ਼ ਵਿਚ ਲੁਕਣ-ਮੀਟੀ ਖੇਡ ਰਹੇ ਸਨ । ਚਿੱਟੇ ਬਗਲਿਆਂ ਦੀਆਂ ਦੋ ਡਾਰਾਂ ਉਤਰ ਵਲ ਲਗੀ, ਘਟ ਵਲ ਧਾਈ ਕਰੀ ਉਡੀਆਂ ਜਾਂਦੀਆਂ ਸਨ । ਰਣ ਸਿੰਘ ਕੁਝ ਬੰਦੇ ਲੈ ਕੇ ਸ਼ਿਕਾਰ ਨੂੰ ਚੜਿਆ ਸੀ । ਰਣ ਸਿੰਘ ਅਤੇ ਬਿੱਕਰ ਘੜੀਆਂ ਉੱਤੇ ਸਨ ਅਤੇ ਬਾਕੀ ਦੀ ਢਾਣੀ, ਟੈਬ ਅਤੇ ਡਾਂਗਾਂ ਚੁਕੀ ਉਹਨਾਂ ਦੇ ਨਾਲ ਮਿਲਣ ਦੀ ਕੋਸ਼ਿਸ਼ ਕਰ ਰਹੀ ਸੀ । ਮਾਘੀ ਨੇ ਦੇ ਸ਼ਿਕਾਰੀ ਕੁੱਤਿਆਂ ਦੀਆਂ ਡਾਰਾਂ ਖਿਚੀਆਂ ਹੋਈਆਂ ਸਨ । ਅਤੇ ਕੁਝ · ਅਵਾਰਾ ਕੱਤੇ ਉਹਨਾਂ ਦੇ ਨਾਲ ਦੌੜ ਰਹੇ ਸਨ । ਬਿੱਕਰ ਦੇ ਮੋਢੇ ਬੰਦੂਕ ਅਤੇ ਕਾਰਤੂਸਾਂ ਦੀ ਪੇਟੀ ਸੀ । ਪਿੰਡ ਤੋਂ ਨਿਕਲਦਿਆਂ ਹੀ, ਕਿਸ਼ਨ ਸਿੰਘ ਉਹਨਾਂ ਦੇ ਮੱਥੇ ਲੱਗਾਂ । ੫