ਪੰਨਾ:Agg te ashik.pdf/93

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


________________

ਨਾਲੋਂ ਵੀ ਵਧ ਚੁਗਲੀ ਮਾਰ ਕੇ ਲੋਟ ਪਟ ਹੋ ਗਏ ਅਤੇ ਬਿੱਕਰ ਨੂੰ ਜਿਵੇਂ ਧਰਤੀ ਵਿਹਲ ਨਹੀਂ ਸੀ ਦਿੰਦੀ। ਬੀਰਾ, ਕਿਤੇ ਜੱਟ ਨੂੰ ਤੇਰੇ ਵਲ ਨਾ ਸਿਧੀ ਕਰਨੀ ਪੈ ਜਾਏ ? ਬਿੱਕਰ ਨੇ ਇਕ ਅੱਖ ਮੀਟ ਕੇ ਮਾਘੀ ਵਲ ਵੇਖਿਆਂ । ਮਾਘੀ ਨੂੰ ਉਹਦੀ ਦੂਜੀ ਅੱਖ ਮਘਦੇ ਅੰਗਿਆਰ ਵਰਗੀ ਲਗੀ । ‘ਗੁਲਾਮ 'ਤੇ ਮੁਰਾਦ ਵਲ ਵੀ ਸਿੱਧੀ ਕੀਤੀ ਈ ਸੀ, ਮੇਰੇ ਵਲ ਵੀ ਕਰਦੇ,.....ਜੇ ਭਰਾ ਖੁਸ਼ ਹੋ ਜਾਏ ਤਾਂ..! ਮਾਘੀ ਨੇ ਕੁੱਤਿਆਂ ਤੋਂ ਡਰ ਕੇ ਉਡ ਗਈ ਡਾਰ ਵਲ ਝਾਕਦਿਆਂ ਆਖਿਆ । ਡਾਰ ਉਹਨਾਂ ਦੇ ਸਿਰਾਂ ਉਤੋਂ ਦੀ ਲੰਘੀ ! ਬਿੱਕਰ ਨੇ ਉਡਦੇ ਕਬੂਤਰਾਂ ਉਤੇ ਫਾਇਰ ਕੀਤਾ, ਪਰ ਕੋਈ ਕਬੂਤਰ ਨਾ ਡਿੱਗਾ । ਫਾਇਰ ਕਰਕੇ ਜਿਵੇਂ ਉਹਨੇ ਆਪਣਾ ਸਾਰਾ ਗੁੱਸਾ ਕਢ ਲਿਆ ਸੀ । ਮਾਘੀ ਨੂੰ ਭਾਵੇਂ ਬਿੱਕਰ ਦੀ ਹਰ ਗਲ ਦਾ ਭੇਦ ਸੀ, ਪਰ ਉਸ ਨੇ ਕਦੀ ਵੀ ਕੁਝ ਨਹੀਂ ਸੀ ਉਭਾਰਿਆ । ਅੱਜ ਜਦੋਂ ਉਸ ਮੁੰਹ ਪਾੜ ਕੇ ਬਿੱਕਰ ਦੇ ਭੇਦ ਤੋਂ ਪੜਦਾ ਚੁਕਿਆ ਤਾਂ ਇੱਕਰ ਨੂੰ ਇਹ ਗਲ ਹੋਰ ਵੀ ਬੁਰੀ ਲੱਗੀ । ਉਸ ਸੋਚਿਆ-'ਇਹਦਾ ਵੀ ਫਸਤਾ ਵਢਣਾ ਈਂ ਪੈਣਾਂ, ਨਹੀਂ ਕਿਤੇ ਮਰਵਾਊ ਮੈਨੂੰ ।' ਰਣ ਸਿੰਘ ਦੀ ਘੜੀ ਹਿਣਕੀ ਅਤੇ ਬਿੱਕਰ ਦੀ ਸੋਚ ਟੁੱਟ ਗਈ । ਉਹ ਘੜੀਆਂ ਨੂੰ ਛੇੜਦੇ ਬੀੜ ਵਿਚ ਜਾ ਵੜੇ । ਮਾਘੀ ਦਾ ਪੂਰਾ ਨਾਂ ਮੱਘਰ ਸਿੰਘ ਸੀ, ਪਰ ਉਹਨੂੰ ਅਜ ਤਕ ਕਦੀ ਕਿਸੇ ਨੇ ਇਸ ਨਾਂ ਨਾਲ ਨਹੀਂ ਸੀ ਸਦਿਆ । ਉਹਦਾ ਬਾਪ ਕਿਰਪਾ ਵਜੀਦ ਪਰ ਵਿਚ ਜਿਥੇ ਆਪਣਾ ਪਾਣੀ ਭਰਨ ਦਾ ਜੱਦੀ ਪੁਸ਼ਤੀ ਕੰਮ ਕਰਦਾ ਸੀ, ਓਥੇ ਉਹ ਬਿੱਕਰ ਦੇ ਪਿਓ ਸ਼ਰੇਣੇ ਨਾਲ ਰਲ ਕੇ, ਚੋਰੀ ਕਰਨ ਜਾਂ ਰਾਹਗੀਰਾਂ ਨੇ ਲੱਟਣ ਦਾ ਵੀ ਆਦੀ ਸੀ। ਲੋਕ ਉਹਨਾਂ ਨੂੰ ਪੱਗ-ਵੱਟ ਭਰਾ ਆਖਦੇ । ਪਰ ਜਦੋਂ ਸਰੈਣਾ ਸੰਨ 'ਤੇ ਢਹਿ ਗਿਆ ਤਾਂ ਉਹਦੀ ਘਰ ਦੀ ਅੱਛਰੀ ਨੂੰ