ਪੰਨਾ:Alochana Magazine 1st issue June 1955.pdf/65

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਤੇ ਵਾਰਤਕ ਦੇ ਮੋਢੀ ਦੇ ਰੂਪ ਵਿਚ ਪੰਜਾਬੀ ਦੀ ਅਣਥਕ ਸੇਵਾ ਕੀਤੀ ਅਤੇ ਕਰ ਰਹੇ ਹਨ। ਨਵੀਨ ਪੰਜਾਬੀ ਕਵੀਆਂ ਅਤੇ ਲਿਖਾਰੀਆਂ: ਪ੍ਰੋ: ਪੂਰਨ ਸਿੰਘ,ਲਾ: ਧਨੀ ਰਾਮ ਚਾਤ੍ਰਿਕ,ਲਾ: ਕਿਰਪਾ ਸਾਗਰ,ਪ੍ਰਿੰਸੀਪਲ ਜੋਧ ਸਿੰਘ,ਪ੍ਰਿੰਸੀਪਲ ਤੇਜਾ ਸਿੰਘ,ਸ: ਗੁਰਬਖਸ਼ ਸਿੰਘ ਪ੍ਰੀਤ-ਲੜੀ,ਡਾਕਟਰ ਮੋਹਨ ਸਿੰਘ,ਸ:ਨਾਨਕ ਸਿੰਘ,ਸ੍ਰੀ ਨੰਦਾ,ਸੇਖੋਂ, ਮੁਸਾਫਿਰ, ਆਜ਼ਾਦ, ਰੂਪ, ਅੰਮ੍ਰਿਤਾ ਪ੍ਰੀਤਮ, ਸਫੀਰ, ਸ਼ਰਫ, ਤੀਰ, ਦਾਮਨ, ਹਮਦਮ, ਨਰਿੰਦਰ ਪਾਲ ਸਿੰਘ, ਡਾਕਟਰ ਦੀਵਾਨ ਸਿੰਘ,ਸੁਜਾਨ ਸਿੰਘ,ਬਲਵੰਤ ਗਾਰਗੀ ਪ੍ਰਭਜੋਤ,ਹਰਚਰਨ ਸਿੰਘ,ਗੁਰਚਰਨ ਸਿੰਘ ਅਤੇ ਹੋਰ ਅਨੇਕ ਸਜੱਣਾਂ ਨੇ ਪੰਜਾਬੀ ਸਾਹਿਤ ਦੀ ਹਰ ਵੰਨਗੀ ਨੂੰ ਇੱਨਾਂ ਮਾਲਾਮਾਲ ਕਰ ਦਿਤਾ ਹੈ ਕਿ ਅੱਜ ਪੰਜਾਬੀ ਦੇਸ਼ ਦੀਆਂ ਸਭ ਉੱਨਤ ਬੋਲੀਆਂ ਦੀ ਮੁਹਰਲੀ ਕਤਾਰ ਵਿਚ ਆ ਖੜੀ ਹੋਈ ਹੈ। ਉਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ, ਥੋੜੀ ਹੈ। ਜਿਥੇ ਸਤਲੁਜ ਦੇ ਇਸ ਪਾਸੇ ਮਾਤ ਬੋਲੀ ਦੀ ਉਨਤੀ ਲਈ ਐਨਾ ਉਪਰਾਲਾ ਕੀਤਾ ਜਾ ਰਿਹਾ ਹੈ,ਮੈਂ ਸੁਣਦਾ ਹਾਂ ਕਿ ਪਾਕਿਸਤਾਨ ਵਿਚ ਪੰਜਾਬੀ ਦੇ ਪ੍ਰੇਮੀ ਮਜ਼ਬੀ ਤਅਸੁੱਬ, ਮੁਲਕੀ ਅਤੇ ਅਲਾਕਾਈ ਨਫਰਤ ਤੋਂ ਉਪਰ ਉਠਦਿਆਂ ਹੋਇਆਂ ਪੰਜਾਬੀ ਬੋਲੀ ਨੂੰ ਪ੍ਰਾਂਤ ਦੀ ਸਰਕਾਰੀ ਬੋਲੀ ਦਾ ਦਰਜਾ ਦਿਵਾਉਣ ਲਈ ਸਿਰਤੋੜ ਕੋਸ਼ਿਸ਼ ਕਰ ਰਹੇ ਹਨ। ਪਾਕਿਸਤਾਨ ਦੇ ਕਵੀ ਅਤੇ ਲਿਖਾਰੀ ਬੜੀ ਮਿੱਠੀ, ਸੁਲਝੀ ਹੋਈ ਅਤੇ ਦਿਲ ਖਿਚਵੀਂ ਬੋਲੀ ਵਿੱਚ ਬੜਾ ਸੋਹਣਾ ਸਾਹਿਤ ਪੈਦਾ ਕਰ ਰਹੇ ਹਨ। ਲਾਹੌਰ ਰੇਡੀਓ ਤੋਂ ਵੀ ਬੜਾ ਸੁਆਦਲਾ ਅਤੇ ਬੋਲੀ ਅਪਣਾਊ ਪ੍ਰੋਗਰਾਮ ਪ੍ਰਸਾਰਤ ਕੀਤਾ ਜਾਂਦਾ ਹੈ।

ਸਾਹਿਤ ਦੇ ਪ੍ਰੀਤਵਾਨਾਂ ਦੇ ਇਸ ਭਾਰੀ ਸਮਾਗਮ ਵਿਚ ਪੰਜਾਬੀ ਬੋਲੀ ਦਾ ਪਿਆਰ ਠਾਠਾਂ ਮਾਰ ਰਿਹਾ ਹੈ। ਮੈਂ ਆਪ ਕੋਈ ਐਨਾ ਵਡਾ ਸਾਹਿਤਕਾਰ ਤਾਂ ਨਹੀਂ ਹਾਂ: ਪਰ ਸਾਹਿਤ ਨਾਲ ਪ੍ਰੇਮ ਜ਼ਰੂਰ ਰੱਖਦਾ ਹਾਂ। ਮੈਂ ਆਪ ਪਾਸ ਅਪੀਲ ਕਰਦਾ ਹਾਂ, ਆਪ ਆਪਣੀ ਕੌਮ ਅਤੇ ਜਾਤੀ ਨੂੰ ਉਚਾ ਉਠਾਉਣ ਲਈ ਅਤੇ ਭਾਈ ਚਾਰੇ ਰਗਾਂ ਦੀਆਂ ਵਿਚ ਨਵਾਂ ਖੂਨ ਪੈਦਾ ਕਰਨ ਲਈ ਅਜਿਹੇ ਸਾਹਿਤ ਦੀ ਰਚਨਾ ਕਰੋ ਜਿਸ ਉੱਤੇ ਆਪ ਦੀ ਕੌਮ ਅਰਗਾਂ ਤੇ ਆਉਂਦੀਆਂ ਨਸਲਾਂ ਮਾਨ ਕਰ ਸਕਣ। ਸਾਹਿਤ ਅਕਾਡਮੀ ਲੋ ਵਲੋਂ ਬੀੜਾ ਚੁਕਿਆ ਗਿਆ ਹੈ ਉਹ ਬੜਾ ਮਹੱਤਾਪੂਰਨ ਹੈ। ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਜਿਸ ਪਰਕਾਰ ਦਾ ਸਾਹਿੱਤ ਅਕਾਡਮੀ ਤਿਆਰ ਕਰਵਾਉਣ ਦਾ ਇਰਾਦਾ ਰੱਖ ਉਸ ਨਾਲ ਬੋਲੀ ਦੀ ਬੜੀ ਨਿੱਗਰ ਸੇਵਾ ਹੋਵੇਗੀ। ਆਪ ਕਲਮ ਦੇ ਧਨ ਹੇ ਅਤੇ ਕਲਮ ਦੀ ਸ਼ਕਤੀ ਨੂੰ ਤਲਵਾਰ ਤੋਂ ਵੱਧ ਮੰਨਿਆ ਗਿਆ ਹੈ। ਤਸੀਂ ਬੋਲੀ ਨੂੰ ਬੜਾ ਅਤੇ ਅਮੀਰ ਬਣਾ ਸਕਦੇ ਹੋ। ਦੂਜੀਆਂ ਬੋਲੀਆਂ ਵਿਚੋਂ ਜਿਨ੍ਹਾਂ ਸ਼ਬਦਾ ਨੂੰ ਅਪਣਾਇਆ ਜਾ ਸਕਦਾ ਹੈ ਜਾਂ ਜਿਹੜੇ ਸ਼ਬਦਾਂ ਬੜੇ ਪਰਚੱਲਤ ਹੋ ਗਏ ਹਨ ਉਨ੍ਹਾਂ ਦੀ ਥਾਂ ਤੇ ਨਵੇਂ,

੬੨