ਪੰਨਾ:Alochana Magazine 2nd issue April1957.pdf/23

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਅਲਬੇਲੇ ਸੂਫੀਆਂ ਵਾਲਾ ਹੀ ਹੈ । ਇਸ ਤਰ੍ਹਾਂ ਇਸ ਬਜ਼ੁਰਗ ਪੀੜੀ ਦੀ ਸਮੁੱਚੀ ਕਵਿਤਾ ਵਿਸ਼ੇ ਵਸਤੁ ਵਿਚ ਅਧਿਆਤਮਿਕ ਰੱਹਸਵਾਦੀ ਜਾਂ ਸਦਾ-ਚਾਰਕ, ਨੁਹਾਰ ਵਿਚ ਕਲਾਸੀਕਲ ਤੇ ਰੂਪ ਵਿਚ (ਪੂਰਨ ਸਿੰਘ ਨੂੰ ਛੱਡ ਕੇ) ਪੁਰਾਤਨਤਾ ਦੇ ਨੇੜੇ ਹੈ। ਨਿੱਜੀ ਪਿਆਰ-ਖਾਸ ਕਰ ਕੇ ਜਿਨਸੀ ਭਾਵਾਂ ਦੇ ਖੁਲ੍ਹੇ ਪਰਗਵਾ ਵਾਲਾ ਪਿਆਰ, ਉਸ ਉੱਤੇ ਰੋਕਾਂ ਵਿਰੁੱਧ ਵਿਦਰੋਹ, ਸਮਾਜ ਦੀਆਂ ਕ੍ਰਾਂਤੀ-ਰੁਚੀਆਂ ਦਾ ਨਿਰੂਪਣ ਇਹਨਾਂ ਵਿਚੋਂ ਕਿਸੇ ਦੀ ਵੀ ਕਵਿਤਾ ਦਾ ਖਾਸਾ ਨਹੀਂ । ਇਹਨਾਂ ਤਾਰਾਂ ਨੂੰ ਛੂਹਣਾ ਇਸ ਤੋਂ ਅਗਲੇਰੀ ਪੀੜੀ ਦੇ ਹਿੱਸੇ ਆਇਆ ।

ਆਧੁਨਿਕ ਕਾਲ ਦੇ ਪੰਜਾਬੀ ਕਵੀਆਂ ਦੀ ਵਿਚਕਾਰਲੀ ਪੀੜ੍ਹੀ ਤੇ ਝਾਤ ਪਾਇਆਂ ਤਿੰਨ ਨਾਂ ਜੋ ਪਹਿਲੀ ਨਜ਼ਰ ਵਿੱਚ ਹੀ ਉਘੜ ਆਉਂਦੇ ਹਨ, ਪ੍ਰੋਫੈਸਰ ਮੋਹਨ ਸਿੰਘ ਮਾਹਿਰ', ਸ: ਪ੍ਰੀਤਮ ਸਿੰਘ ‘ਸਫ਼ੀਰ' ਤੇ ਅੰਮ੍ਰਿਤਾ ਪ੍ਰੀਤਮ ਦੇ ਹਨ । ਜਿਵੇਂ ਕਿ ਉਪਰ ਦਸਿਆ ਜਾ ਚੁਕਿਆ ਹੈ, ਇਹਨਾਂ ਦੇ ਪਰਵੇਸ਼ ਨਾਲ ਪੰਜਾਬੀ ਸਾਹਿੱਤ ਵਿਚ ਇਕ ਨਵੀਂ ਕਾਵਿ-ਪਰਣਾਲੀ, ਇਕ ਨਵੀਂ ਲੀਹ, ਇਕ ਨਵੀਂ ਰਵਾਇਤ ਤੁਰਦੀ ਹੈ, ਜਿਸ ਦਾ ਆਧਾਰ ਬਜ਼ੁਰਗ ਪੀੜੀ ਦੇ ਅਧਿਆਤਮਵਾਦ ਤ ਰੀਤੀ-ਬੱਧਤਾ ਦੀ ਥਾਂ ਨਿਜਤਵ ਤੇ ਪਰੰਪਰਾ ਦਾ ਉਲੰਘਣਾ ਹੈ । ਜੇ ਇਸ ਤੱਗੜ ਨੂੰ ਆਧੁਨਿਕ ਪੰਜਾਬੀ ਕਵਿਤਾ ਦੀ Trinity ਜਾਂ ਤਿਕੁਟੀ ਮੰਨ ਲਿਆ ਜਾਵੇ ਤਾਂ ਇਸ ਦੀ ਰੂਹ-ਮੁੱਕਦੱਸ ਨੂੰ ਜੇ ਅੰਮ੍ਰਿਤਾ ਦੇ ਰੂਪ ਵਿਚ ਵਸਦੀ ਹੈ, ਆਪਣੀ ਕਲਾ-ਗਤੀ ਲਈ ਅਸਮਾਨੀ ਬਾਪ ਤੇ ਪੈਗ਼ੰਬਰ ਬੇਟੇ ਦੋਹਾਂ ਦੀ ਲੋੜ ਹੈ।

ਪੰਜਾਬੀ ਕਵਿਤਾ ਦੀ ਇਸ ਤ੍ਰਬੈਣੀ ਵਿਚ ਅੰਮ੍ਰਿਤਾ ਪ੍ਰੀਤਮ ਸੰਨ ੧੯੩੬ ਈ: ਵਿਚ ਆਪਣੀਆਂ ਅੰਮ੍ਰਿਤ ਲਹਿਰਾਂ ਲੈ ਕੇ ਰਲੀ । ਉਸ ਵਕਤ ਉਸ ਦੀ ਆਯੂ ਕੇਵਲ ਸੋਲਾਂ ਸਤਾਰਾਂ ਸਾਲਾਂ ਦੀ ਸੀ । ਇੱਨੀ ਛੁਟੇਰੀ ਉਮਰ ਦੇ ਬਾਲਕ ਪਾਸੀਂ ਕਿਸੇ ਡੂੰਘੇਰੇ ਜਾਂ ਪਕੇਰੇ ਅਨੁਭਵ ਦੀ ਕੀ ਆਸ ਰਖੀ ਜਾ ਸਕਦੇ ਹੈ? ਖਿਆਲ ਮਾਂਗਵੇਂ ਸਨ ਤੇ ਚਾਲ ਰਵਾਇਤ ਥਾਂ ਥਾਂ ਭਾਈ ਵੀਰ ਸਿੰਘ ਲਾ: ਧਨੀ ਰਾਮ ‘ਚਾਤਿਕ' ਤੇ ‘ਦੁਜੇ ਸਮਕਾਲੀ ਕਵੀਆਂ ਖਾਸ ਕਰਕੇ ਇਹਨਾਂ ਦੇ ਪਿਤਾ ਸ: ਕਰਤਾਰ ਸਿੰਘ ਹਿੱਤਕਾਰੀ ਦੀ ਛਾਪ ਲੱਗੀ ਹੋਈ ਦਿਸ ਆਂਵਦੀ ਸੀ । ਇਸ ਤੋਂ ਅਗਲੇਰੇ ਯਤਨ 'ਜੀਊਦਾ ਜੀਵਨ' (੧੯੩੯) ਵਿਚ ਸੁਧਾਰਵਾਦ ਹੀ ਪਰਧਾਨ ਹੈ । ਅੰਮ੍ਰਿਤਾ ਪਹਿਲੀ ਵਾਰੀ ‘ਤੇਲ ਧੋਤੇ ਫੁੱਲ' (੧੯੪੧) ਵਿਚ ਇਕ ਸ਼ੁੱਧ ਕਵੀ ਦੇ ਰੂਪ ਵਿਚ ਪਰਗਟ ਹੁੰਦੀ ਹੈ । ਇੱਥੇ ਇਕ ਇਸਤ੍ਰੀ-ਦਿਲ ਦੇ ਘੱਟੇ ਤੇ ਨੱਪੇ ਜਜ਼ਬੇ ਉੱਭਰ ਆਏ ਹਨ, ਆਦਰਸ਼ਵਾਦ

[૨૧