ਪੰਨਾ:Alochana Magazine 2nd issue April1957.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਫੁਦਕ ਫੁਦਕ,
ਗੁਟਕ ਗੁਟਕ ਕੇ
ਬੋਲਦੀਆਂ ਦੋ ਤਿੱਤਲੀਆਂ।

ਅੰਮ੍ਰਿਤਾ ਵਿੱਚ ਅਜੇਹੇ ਸੁੰਦਰ Patterns ਨਹੀਂ ਮਿਲਦੇ। ਉਸ ਦਾ ਦਰਜਾ ਇਕ, ਇਕ Pioneer(ਮੁਹਰੈਲ) ਦਾ ਨਹੀਂ ਹੈ, ਗ੍ਰਹਣ ਕਰਨ ਵਾਲੇ ਦਾ ਹੈ। ਉਸ ਨੂੰ ਸਮਕਾਲੀ ਕਵੀਆਂ ਪਾਸੋਂ ਬਹੁਤ ਕੁਝ ਹੁਣ ਕੀਤਾ। ਉਸ ਦੀ ਮੁਢਲੀ ਕਵਿਤਾ ਵਿੱਚ ਇਸ ਗਲ ਦੇ ਨਿਸ਼ਾਨ ਸਪਸ਼ਟ ਭਾਂਤ ਦੇਖੇ ਜਾ ਸਕਦੇ ਹਨ। ਅੰਮ੍ਰਿਤ ਲਹਿਰਾਂ ਤਾਂ ਨਿਰੋਲ ਉਸ ਦੇ ਪਿਤਾ ਸ. ਕਰਤਾਰ ਸਿੰਘ ਜੀ ਹਿਤਕਾਰ ਦੀ ਅਗਵਾਈ ਫਲ ਹਨ। ਪਿੱਛੋਂ ਆਉਣ ਵਾਲੀਆਂ ਰਚਨਾਵਾਂ 'ਜੀਉਂਦਾ ਜੀਵਨ','ਤੇਲ ਫੁੱਲ','ਓ ਗੀਤਾਂ ਵਾਲਿਆ ਇਤਿ ਆਦਿ ਵਿੱਚ, ਜਦੋਂ ਕਿ ਉਸ ਦੀ ਕਾਵਿ ਕਲਾ ਵਿਕਾਸ ਕਰ ਰਹੀ ਹੈ, ਮੋਹਨ ਸਿੰਘ, ਚਿਤ੍ਰੀਕ, ਸ਼ਰਫ ਆਦਿ ਸ ਕਵੀਆਂ ਦਾ ਪਰਭਾਵ ਲਭਿਆ ਜਾ ਸਕਦਾ ਹੈ। ਅੰਮ੍ਰਿਤਾ ਦਾ 'ਪੰਜਾਬ' ਸ਼ਰਫ ਦੇ 'ਦੇਸਾਂ ਵਿੱਚੋਂ ਦੇਸ ਪੰਜਾਬ ਨੀ ਸਹੀਓ, 'ਹਰੀਆਂ ਗੋਲ੍ਹਾਂ' ਭਾਈ ਵੀਰ 'ਗੰਗਾ ਰਾਮ', ਬਚਪਣ-ਸੁਪਣੇ ਤੇ ਮੈਂ ਤੱਕਿਆ ਸੀ..., 'ਮੈਂ ਤਕਨਾ ਵਾਂ' ਮੋਹਨ ਸਿੰਘ ਦੀ ਕਵਿਤਾ 'ਅੰਬੀ ਦੇ ਬੂਟੇ ਥੱਲੇ' ਤੇ 'ਜ਼ਿਮੀਂ ਦੇ ਗੀਤ' ਉਸ ਦੇ ਸੁਫ਼ਨੇ ਦੀ ਯਾਦ ਤਾਜ਼ਾ ਕਰਦੇ ਹਨ। ਇਸ ਤਰਾਂ ਬਾਰੀਕ ਨੀਝ ਨਾਲ ਦੇਖਿਆ ਪਰਭਾਵ ਲੱਭੇ ਜਾ ਸਕਦੇ ਹਨ। ਪਰ ਹੁਣ ਅੰਮ੍ਰਿਤਾ ਨੇ ਆਪਣੀ ਵਿਸ਼ੇਸ਼ ਸ਼ੇਲੀ ਪੇਦਾ ਕਰ ਲੈ ਹੇ,ਜਿਸ ਦਾ ਅਧਾਰ ਮੁਕਤ-ਛੰਦ ਤੇ ਹੈ ਜਿਸ ਦੀ ਅਪੀਲ ਇੱਨੀ ਉਸ ਵਿਚਲੀ ਕਲਾ-ਬਾਰੀਕੀਆਂ ਤੇ ਨਿਰਭਰ ਨਹੀਂ ਜਿੱਨੀ ਕੇ ਸਾਦਗੀ, ਸੁਚੱਜੇ ਤਾਲ, ਦਰਦ ਭਰੇ ਬਿਆਨ ਤੇ ਤਿੱਖੀ ਕਾਟ ਵਿਚ ਹੈ ਆਪਣੀ ਕਲਾ ਦੇ patterns ਲਈ ਲੋਕ-ਗੀਤਾਂ ਵਲ ਝਾਕਦੀ ਹੈ ਨਾ ਕੀ ਦੂਜੇੇ ਕਲਾ-ਪਰਬੀਣਾਂ ਵੱਲ।

ਇੱਕ ਹੋਰ ਗਲ ਜਿਸ ਵਿੱਚ ਅੰਮ੍ਰਿਤਾ ਮੋਹਨ ਸਿੰਘ ਨਾਲੋਂ ਊਣੀ ਹੈ, ਉਹ ਉਸ ਦੀ ਕਵਿਤਾ ਦੀ Associational wealth ਹੈ। ਇਸ ਪੱਖ ਵਿਚ ਮੋਹਨ ਸਿੰਘ ਦੀ ਕਵਿਤਾ ਬਹੁਤ ਅਮੀਰ ਹੈ। ਉਹ ਆਪਣੇ ਅਲੰਕਾਰਾਂ, ਭੂਸ਼ਣਾ, ਪਰਸਥਿਤੀਆਂ, ਸੰਕੇਤਾਂ ਤੇ ਇਸ਼ਾਰਿਆਂ ਲਈ ਅਨੇਕ ਪਾਸੀਂ ਝਾਕਦਾ ਹੈ। ਇਸ ਵਿਚ ਉਸ ਨੂੰ ਉਸ ਦਾ ਫ਼ਾਰਸੀ ਸਾਹਿੱਤ ਦਾ ਬੋਧ, ਫ਼ਾਰਸੀ ਜ਼ਬਾਨ ਦੀ ਲਚਕ,ਅੰਗ੍ਰੇਜੀ ਕਵੀਆਂ ਦੀ ਕਲਾ-ਪ੍ਰਾਪਤੀ, ਸੂਫ਼ੀ ਤੇ ਸਿੱਖ ਰਵਾਇਤਾਂ ਅਤੇ ਗੁਰਬਾਣੀ ਦਾ ਅਭਿਆਸ ਬਹੁਤ ਸਹਾਈ ਹੁੰਦਾ ਹੈ। ਉਹ ਪੰਜਾਬ ਦੇ ਲੋਕ-ਗੀਤਾਂ ਤੋਂ ਵੀ ਫਾਇਦਾ ਉਠਾਂਦਾ

੪੦]