(T, S. Eliot, yeats) ਪਾਸੋਂ ਲਈ ਹੈ। ਇਸ ਸ਼ੈਲੀ ਦਾ ਵਿਸ਼ੇਸ਼ ਲੱਛਣ ਤਰਲਤਾ ਹੈ। ਕਵੀ ਇਕ ਵਿਚਾਰ ਤੋਂ ਦੂਜੇ ਤੇ ਤੇ ਦੂਜੇ ਤੋਂ ਤੀਜੇ ਤੇ ਇੰਝ ਤਿਲਕ ਜਾਂਦਾ ਹੈ ਕਿ ਸਾਧਾਰਣ ਬੁੱਧੀ ਲਈ ਉਹਨਾਂ ਨੂੰ ਜੋੜ ਸਕਣਾ ਸੰਭਵ ਨਹੀਂ ਰਹਿੰਦਾ। ਖਿਆਲ ਤੋਂ ਛੁੱਟ ਇਹ ਤਰਲਤਾ ਸਫ਼ੀਰ ਦੀ ਕਵਿਤਾ ਦੇ ਤਾਲ-ਪਰਬੰਧ ਵਿਚ ਵੀ ਬਹੁਤ ਹੈ। ਖਿਆਲ ਵਾਂਗ ਤਾਲ ਵੀ ਇਕ ਦਮ ਬਦਲ ਜਾਂਦਾ ਹੈ। ਖਿਆਲ ਤੇ ਤਾਲ ਦੀ ਇਹ ਤਰਲਤਾ ਸਫ਼ੀਰ ਦੀ ਕਵਿਤਾ ਦੀ Associational wealth ਤੇ ਸੰਕੇਤਾਂ ਦੇ ਚੌੜੇ ਘੇਰੇ ਦੇ ਕਾਰਣ ਹੈ। ਇਸ ਘੇਰੇ ਵਿੱਚ ਫਲਸਫਾ ਧਰਮ, ਇਤਿਹਾਸ, ਮਿਥਿਆਸ, ਵਿਗਿਆਨ ਤੇ ਹੋਰ ਕਿਨਾ ਕੁਝ ਭਰਿਆ ਪਿਆ ਹੈ। ਇਸੇ ਤਰਾਂ ਉਹ ਗੁਰਬਾਣੀ ਦੀ Associational wealth ਤੋਂ ਵੀ ਰੱਜ ਕੇ ਫਾਇਦਾ ਉਠਾਂਦਾ ਹੈ। ਆਪਣੇ ਮਨ ਵਿੱਚ ਚਲ ਰਹੀਆਂ ਅਚੇਤ ਲਹਿਰਾਂ ਦੇ ਬਲ ਨਾਲ ਉਹ ਬਿਲਕੁਲ ਅਣ-ਸੰਬੰਧਤ ਚੀਜਾਂ ਵਿੱਚ ਵੀ ਸੰਬੰਧ ਬੈੱਡ ਲੈਂਦਾ ਹੈ, ਤੇ ਇਸੇ ਤਰ੍ਹਾਂ ਆਪਣੇ ਨਿੱਜੀ ਤਜਰਬਿਆਂ ਨੂੰ ਵੀ ਖੂਬ ਵਰਤ ਹੈ। ਪਰ ਅੰਮ੍ਰਿਤਾ ਵਿਚ ਇਹ ਗੁਣ ਨਹੀਂ ਹੈ।
ਅੰਮ੍ਰਿਤਾ ਵਿੱਚ ਸਥਾਨਕ ਰੰਗ ਵੀ ਨਹੀਂ ਮਿਲਦਾ। ਮੋਹਨ ਸਿੰਘ ਇਸ ਪੱਖ ਵਿਚ ਵੀ ਅੰਮ੍ਰਿਤਾ ਤੋਂ ਬਹੁਤ ਅਗਰੇ ਹੈ । ਉਸ ਦੀ 'ਕੁੜੀ ਪੋਠੋਹਾਰ ਦੀ ਲਿਧਰੀ ਨੂੰ', 'ਸਤਿਸੰਗ' ਆਦਿ ਕਵਿਤਾਵਾਂ ਤੇ ਪੋਠੋਹਾਰੀ ਵਿੱਚ ਲਿਖ ਕਈ ਗੀਤ ਇਸ ਗਲ ਦੇ ਗਵਾਹ ਹਨ| ਸਫ਼ੀਰ ਵਿੱਚ ਵੀ ਛੁੱਟ 'ਤਰਨ ਤਾਰਨ ਦੇ ਖੇਤਾਂ ਦੇ ਹੋਰ ਕੋਈ ਕਵਿਤਾ ਸਥਾਨਕ ਰੰਗ ਦੀ ਨਹੀਂ ਮਿਲਦੀ।
ਕਲਪਣਾ ਨੂੰ ਕਵਿਤਾ ਦੇ ਖੰਭ ਆਖਿਆ ਗਇਆ ਹੈ, ਜਿਸ ਦੇ ਬਲ ਨਾਲ ਕਈ ਅਣਦਿਸਦੇ ਰਾਗਨਾਂ ਤੇ ਉੱਚੇ ਮੰਡਲਾਂ ਵਿੱਚ ਉਡਾਰੀਆਂ ਲਾਂਦੇ ਹਨ। ਅੰਮ੍ਰਿਤਾ ਦੀ ਕਵਿਤਾ ਇਸ ਪੱਖ, ਵਿਚ ਵੀ ਮੋਹਨ ਸਿੰਘ ਨਾਲੋਂ ਉਣੀ ਹੈ, ਕਲਪਣਾ ਦੀ ਅਣਹੋਂਦ ਤਾਂ ਨਹੀਂ, ਆਮ ਮਿਆਰ ਬਹੁਤ ਨੀਵਾਂ ਹੈ ‘ਤਿਵਣ, ਛੱਲੀਆਂ ਵਫਾ ਦੀ ਲਕੀਰ’ ‘ਇਕ ਦਿਹਾੜੇ ਆਦਿ ਕੁਝ ਕਵਿਤਾਵਾਂ ਨੂੰ ਛੱਡ ਕੇ ਕਵਿ-ਉਡਾਰੀਆਂ ਦੇ ਬਹੁਤੇ ਯਤਨ ਕਲਪਣਾ ਦੇ ਖਿਡੌਣੇ ਹੀ ਬਣ ਕੇ ਰਹਿ ਗਏ ਹਨ। 'ਪਰਛਾਵੇਂ', 'ਸੰਝ ਦੀ ਲਾਲੀ', 'ਇਕ ਪੱਤਾ ਟਾਹਣੀ ਤੋਂ ਟੂਣਾ', 'ਚੰਨ',' ਦੋ ਹਵਾ ਦੇ ਝੂਕੇ', 'ਰਾਂਝਣ ਵੇ ਤੇਰਾ ਨਾਂ', 'ਰਾਂਝਣ ਤੇਰੇ ਦਾ ਨਾਂ,' ਚੰਦਾ-ਮਾਮਾ', 'ਉਸ ਬਿਨ-ਉਸ ਸੰਗ ਇਸ ਗਲ ਦਾ ਸਬੂਤ ਹਨ।
ਕਾਵਿਤ੍ਰੀ ਦੀ ਕਲਾ ਦਾ ਅਸਲ ਖੇਤਰ ਭਾਵਾਂ ਦੇ ਪਰਗਟਾ ਵਿੱਚ ਹੈ। ਉਹ
੪੨]