ਪੰਨਾ:Alochana Magazine 2nd issue April1957.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾ ਕੇਵਲ ਪੰਜਾਬ ਹੀ, ਬਲਕਿ ਹਿੰਦੁਸਤਾਨ ਤੋਂ ਵੀ ਬਾਹਰ ਲਿਜਾ ਕੇ ਬਗ਼ਦਾਦ ਜਾਂ ਰੂਮ ਸ਼ਾਮ ਨਾਲ ਜਾ ਜੋੜਿਆ ਤੇ ਦੱਸਿਆ ਕਿ ਚੋਲਾ ਬਗ਼ਦਾਦ ਜਾਂ ਰੂਮ ਦਾ ਸ਼ਹਜ਼ਾਦਾ ਸੀ ਤੇ ਸੱਮੀ ਦਮਿੱਸ਼ਕ ਜਾਂ ਗੜ ਕੈਸਰ ( ? ) ਦੀ ਰਾਜਕੁਮਾਰੀ। ਇਸ ਸੰਬੰਧ ਵਿਚ ਢੋਲ ਬਾਦਸ਼ਾਹ ਨਾਮ ਦੇ ਕਈ ਕਿੱਸੇ ਵੀ ਮਿਲਦੇ ਹਨ। ਪਰ ਢੋਲ ਤੇ ਸੱਮੀ (ਇਹ ਅਸਲ ਵਿਚ ਮਾਰੂ ਜਾਂ ਮਾਰਵਣੀ ਦਾ ਹੀ ਦੂਜਾ ਨਾਂ ਹੈ) ਸਪਸ਼ਟ ਦਸਦੇ ਹਨ ਕਿ ਇਹ ਪ੍ਰੇਮੀ ਤੇ ਪ੍ਰੇਮਕਾ ਕੋਈ ਬਾਹਰਲੇ ਨਹੀਂ ਸਨ, ਸਗੋਂ ਸਾਡੇ ਆਪਣੇ ਹੀ ਦੇਸ ਦੇ ਵਸਨੀਕ ਸਨ।

ਢੋਲ ਤੇ ਸੱਮੀ, ਜਿਵੇਂ ਕਿ ਪਿੱਛੇ ਦੱਸਿਆ ਗਇਆ ਹੈ, ਪੰਜਾਬੀ ਤੇ ਰਾਜਸਕਸਥਾਨੀ ਲੋਕ-ਗੀਤਾਂ ਦੇ ਮੁਖ ਪਾਤ੍ਰ ਹਨ। ਕਵੀ ਮੁਨਸਿਫ਼ ਨੇ, ਜੋ ਮੁਸਲਮਾਨ ਮਹਿਣੀ ਸੀ, ਇਨ੍ਹਾਂ ਦੀ ਪ੍ਰੇਮ-ਕਥਾ ਨੂੰ ਬਾਰਾਂ ਮਾਹੋਂ ਦਾ ਰੂਪ ਦੇ ਕੇ ਕਾਫ਼ੀ ਦੀ ਤਰਜ਼ ਤੇ ਠੇਠ ਪੰਜਾਬੀ ਵਿਚ ਗਾਂਵਿਆ ਹੈ। ਵੱਡਾ ਫ਼ਰਕ ਇਹ ਹੈ ਕਿ ਪ੍ਰਸਿੱਧ ਰਾਜਸਥਾਨ ਲੋਕ-ਗੀਤ "ਢੋਲਾ ਮਾਰੂ ਰਾ ਦੂਹ" ਦੇ ਕਥਨ ਅਨੁਸਾਰ ਢੋਲਾ ਮਾਰੂ ਦਾ ਸੰਦੇਸ਼ ਪੁਜਣ ਤੇ ਉਸ ਨੂੰ ਮਿਲਣ ਵਾਸਤੇ ਉਸ ਦੇ ਸ਼ਹਿਰ ਮਾਰੂ ਦੇਸ ਵਿਚ ਗਇਆ ਸੀ ਪਰ ਕਵੀ ਮੁਨਸਿਫ਼ ਦੇ ਬਾਰਾਂ ਮਾਹਾਂ ਤੋਂ ਪਤਾ ਲਗਦਾ ਹੈ ਕਿ ਜਦ ਢੋਲਾ ਮਿਲਣ ਵਾਸਤੇ ਨਾ ਆਇਆ ਤਾਂ ਸੱਮੀ (ਮਾਰਵਣੀ) ਉਸ ਨੂੰ ਮਿਲਣ ਲਈ ਪਾਗਲ ਹੋ ਕੇ ਖ਼ੁਦ ਨਰਵੜ ਕੋਟ ਗਈ ਸੀ। ਇਸੇ ਤਰ੍ਹਾਂ ਮੁੱਢਲੇ ਕਥਾਨਕ ਵਿਚ ਵੀ ਕੁਝ ਹੇਰ ਫੇਰ ਹੋਇਆ ਜਾਪਦਾ ਹੈ।

ਕਵੀ ਮਨਫ਼, ਜਿਵੇਂ ਕਿ ਉਸ ਦੀ ਕਵਿਤਾ ਤੋਂ ਪਤਾ ਲਗਦਾ ਹੈ, ਨਗਾਹੇ ਵਾਲੇ ਸਖੀ ਸਰਵਰ ਦਾ ਪੁਜਾਰੀ ਸੀ-"ਸਰਵਰ ਪੀਰ ਮਨਾਏ ਘਰ ਵਿਚ। ਮੈਨੂੰ ਢੋਲਾ ਲੈ ਚਲ ਨਰਵੜ ਵਿਚ।" ਤੇ ਉਸ ਦਾ ਇਹ ਬਾਰਾਂ ਮਾਹਾਂ ਮਹੀਨਾ ਚੇਤ ਤੋਂ ਸ਼ੁਰੂ ਹੋ ਕੇ ਫੱਗਣ ਵਿਚ ਸਮਾਪਤ ਹੁੰਦਾ ਹੈ। ਇਹ ਕਵੀ ਕਿੱਥੇ ਤੇ ਕਿਸ ਸੰਨਸੰਮਤ ਵਿਚ ਹੋਇਆ, ਇਸ ਬਾਰੇ ਵੀ ਇਸ ਬਾਰਾਂ ਮਾਹਾਂ ਤੋਂ ਕੋਈ ਬਹੁ-ਪਤਾ ਨਹੀਂ ਲਗਦਾ|

(੩)

ਦੂਜੇ ਬਾਰਾਂ ਮਾਹਾਂ ਦਾ ਲੇਖਕ ਕਵੀ ਹਾਫ਼ਿਜ਼ ਬਰਖ਼ੁਰਦਾਰ ਪੰਜਾਬੀ ਦਾ ਮਸ਼ਹੂਰ ਤੇ ਮੰਨਿਆ-ਪ੍ਰਮੰਨਿਆ ਕਿੱਸਾਕਾਰ ਹੋਇਆ ਹੈ। ਪਰ ਉਹ ਹਾਫ਼ਿਜ਼ ਕਿਹੜਾ ਸੀ? ਪਹਿਲਾ ਜਾਂ ਦੂਜਾ, ਇਸ ਬਾਰੇ ਵੀ ਕੁਝ ਨਿਸ਼ਚਿਤ ਨਹੀਂ ਕੀਤਾ ਜਾ ਸਕਦਾ ਕਿਉਂਕਿ ਹਾਫ਼ਿਜ਼ ਬਰਖ਼ੁਰਦਾਰ ਨਾਮ ਦੇ ਦੋ ਪੰਜਾਬੀ ਕਵੀ ਹੋਏ ਹਨ :

[੩