ਪੰਨਾ:Alochana Magazine 2nd issue April1957.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੈ। ਬੋਲੀ ਤੇ ਇਸ ਕਾਬੂ ਨੇ ਕਾਵ੍ਰਿਤੀ ਨੂੰ ਇਕ ਵਿਸ਼ੇਸ਼ ਸ਼ੈਲੀ ਪਰਦਾਨ ਕਰ ਦਿੱਤੀ ਹੈ ਜਿਸ ਦੇ ਦੋ ਮਹਾਨ ਲੱਛਣ ਡੁਲ੍ਹਦਾ ਵਲਵਲਾ ਤੇ ਸੰਗੀਤ-ਰਸ ਹਨ ।

ਅੰਮ੍ਰਿਤਾ ਨੇ ਪੰਜਾਬੀ ਦੀ ਪਰਫੁਲਤਾ ਲਈ ਇਕ ਹੋਰ ਸ਼ਲਾਘਾ ਯੋਗ ਕੰਮ ਕੀਤਾ ਹੈ। ਉਸ ਨੇ ਪੰਜਾਬੀ ਦੇ ਲੋਕ-ਗੀਤਾਂ ਨੂੰ ਇਕੱਠਾ ਕਰਕੇ ਉਹਨਾਂ ਦੀ ਸਾਹਿਤਕ ਵਿਰਾਸਤ ਨੂੰ ਸਾਡੇ ਸਾਹਮਣੇ ਪੇਸ਼ ਕੀਤਾ ਹੈ। ਲੋਕ-ਗੀਤ ਕਿਸੇ ਕੌਮ ਦੀ ਲੋਕ-ਪ੍ਰਤਿਭਾ ਦਾ ਅਟੁੱਟ ਖਜ਼ਾਨਾ ਹੁੰਦੇ ਹਨ। ਇਹਨਾਂ ਵਿਚ ਕੌਮਾਂ ਦਾ ਸਦੀਆਂ ਦਾ ਇਤਿਹਾਸ,ਉਹਨਾਂ ਦੇ ਜੀਵਨ-ਸੰਗਰਾਮ, ਉਹਨਾਂ ਦੀਆਂ ਖੁਸ਼ੀਆਂ, ਨਿਰਾਸਤਾਵਾਂ, ਆਸ਼ੇ ਤੇ ਸ਼ੰਕੇ ਬੰਦ ਹੁੰਦੇ ਹਨ। ਇਹ ਕੌਮਾਂ ਦੇ ਆਚਾਰ ਨੂੰ ਸਮੇਂ ਦੀਆਂ ਲੰਮੀਆਂ ਘਾਰੀਆਂ ਵਿਚੋਂ ਉਗਮਦੇ ਦਰਸਾ ਸਕਦੇ ਹਨ। ਅਸੀਂ ਪਿੱਛੇ ਦਸ ਆਏ ਹਾਂ ਕਿ ਕਿਸ ਤਰ੍ਹਾਂ ਸਾਡੇ ਬਜ਼ੁਰਗਾਂ ਦੀ ਅਧਿਕ ਪਰਮਾਰਬਕ ਦੁਚੀ ਨੇ ਪੰਜਾਬੀ ਸਾਹਿੱਤ ਨੂੰ ਹੱਡ-ਮਾਸ-ਚੰਮ ਦੇ ਸਾਹਿੱਤ ਤੋਂ ਵਾਂਜਿਆ ਰਖਿਆ। ਇਸ ਦੀ ਪ੍ਰਫੁਲਤਾ ਲੋਕਗੀਤਾਂ ਦੇ ਸਰੂਪ ਵਿਚ ਹੀ ਹੁੰਦੀ ਰਹੀ। ਸੁ, ਇਹਨਾਂ ਵਿਚ ਸਾਡੇ ਸਾਹਿੱਤ ਦਾ ਇਕ ਅਹਿਮ ਹਿੱਸਾ ਬੰਦ ਹੈ। ਇਸ ਕਾਰਨ ਅੰਮ੍ਰਿਤਾ ਦਾ ਜਤਨ ਬਹੁਤ ਸ਼ਲਾਘਾ ਯੋਗ ਹੈ।

ਲੋਕ-ਗੀਤਾਂ ਨੂੰ ਇਕੱਠੇ ਕਰਨ ਦੇ ਜਤਨ ਇਸ ਤੋਂ ਪਹਿਲਾਂ ਵੀ ਹੋਏ ਹਨ। ਇਸ ਸਦੀ ਦੇ ਦੂਜੇ ਦਹਾਕੇ ਵਿਚ ਕੀਤਾ ਹੋਇਆ ਇਕ ਸੰਗ੍ਰਹ 'ਪੰਜਾਬ ਦੇ ਦੇ ਗੀਤ' ਸੰਪਾਦਕ ਲਾਲਾ ਰਾਮ ਸਰਨ ਦਾਸ ਦਾ ਮਿਲਦਾ ਹੈ। ਇਸ ਤੋਂ ਉਪਰੰਤ ਸ੍ਰੀ ਦਵਿੰਦਰ ਸਤਿਆਰਥੀ ਨ ਇਸ ਪਾਸੇ ਕੰਮ ਕੀਤਾ ਤੇ ਦੋ ਗੀਤ-ਸੰਗ੍ਰਹ: 'ਗਿੱਧਾ' ਤੇ 'ਦੀਵਾ ਬਲੇ ਸਾਰੀ ਰਾਤ' ਦਿੱਤੇ। ਇਹਨਾਂ ਦੀ ਰੀਸਾ ਰੀਸ ਸ: ਹਰਜੀਤ ਸਿੰਘ ਨੇ ਪਛਮੀ ਪੰਜਾਬ ਦੇ ਜਾਂਗਲ ਇਲਾਕੇ (ਬਾਰ) ਦੇ ਗੀਤ: ਢੋਲੇ, ਸਮੀ, ਝੂਮਰ ਆਦਿ ਇਕੱਠੇ ਕਰ ਕੇ ਛਪਵਾਏ। ਪਰ ਇਹਨਾਂ ਸਾਰਿਆਂ ਵਿਚੋਂ ਵਧੀਆ ਜਤਨ ਸ੍ਰੀ ਰੰਧਾਵਾ ਜੀ* ਜਾਂ ਫੇਰ ਅੰਮ੍ਰਿਤਾ ਦਾ ਹੈ, ਜਿਸ ਪਾਸੋਂ ਸਾਨੂੰ ਦੇ ਅਦੁਤੀ ਸੰਹ : 'ਪੰਜਾਬ ਦੀ ਆਵਾਜ਼' ਤੇ 'ਲੀ ਅਤੇ ਮਹਿੰਦੀ' ਮਿਲੇ ਹਨ।

'ਪੰਜਾਬ ਦੀ ਆਵਾਜ਼'--ਅੰਮ੍ਰਿਤਾ ਦਾ ਪਹਿਲਾ ਲੋਕ-ਗੀਤਾਂ ਦਾ ਸੰਗ੍ਰਹ ਵੰਡ ਤੋਂ ਪਿਛੋੋਂ ਦੀ ਦੇਣ ਹੈ। ਇਸ ਵਿਚਲੇ ਗੀਤਾਂ ਨੂੰ ਸੰਪਾਦਕ ਨੇ ਤਿੰਨ ਗੀਤ-ਨਾਟਾਂਂ ਵਿਚ ਵੰਡਿਆ ਹੈ। ਇਹ ਨਾਟ ਇਸਤਰੀ ਜੀਵਨ ਦੀਆਂ ਤਿੰਨ ਵਖੋ ਅਵਸਥਾਵਾਂਂ ਸਾਲ ਸੰਬੰਧ ਰਖਦੇ ਹਨ। ਪਹਿਲੇ ਵਿੱਚ ਬਾਲਕਾਂ ਦੀਆਂ ਰੀਝਾਂ ਚਾਅ ਤੇ ਮਲ੍ਹਾਰ, ਦੂਜੇ ਵਿਚ ਯੁਵਤੀ ਦੀਆਂ ਪ੍ਰੇਮ ਤ੍ਰੰਗਾ ਤੇ ਤੀਜੇ ਵਿੱਚ ਮਾਤਾ ਦੀਆਂ ਮਮਤਾਵਾਂ ਦੀਆਂ


  • ਦੇਖੋ 'ਪੰਜਾਬ ਦੇ ਲੋਕ-ਗੀਤਾ' ਸੰਪਾਦਕ ਸੀ ਐਸ.ਐਸ.ਰੰਧਾਵਾ।

੪੬]