ਪੰਨਾ:Alochana Magazine 2nd issue April1957.pdf/62

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

"ਮਿਸਟਰ ਫੂਲਰ ਦੱਸ ਚੁੱਕਾ ਹੈ ਕਿ ਕਿਵੇਂ ਇਕ ਵਾਰੀ ਜਦੋਂ ਮੈਂ ਉਸ ਦੇ ਨਿੱਕੇ ਜਹੇ ਕਾਰਖਾਨੇ ਵਿੱਚ ਜਾ ਵੜਿਆ ਤਾਂ ਮੇਰੀ ਨਜ਼ਰ ਕਈ ਕਾਗ਼ਜ਼ਾਂ ਨੂੰ ਜੋੜ ਕੇ ਬਣਾਏ ਇਕ ਵੱਡੇ ਸਾਰੇ ਨਕਸ਼ੇ ਉੱਤੇ ਜਾ ਪਈ, ਜਿਹੜਾ ਕੰਧ ਨਾਲ ਲਟਕਿਆ ਹੋਇਆ ਸੀ। ਇਸ ਨਕਸ਼ੇ ਉੱਤੇ ਥਾਈਂ ਬਾਈਂ, ਉਸ ਵੇਲੇ ਤੱਕ ਲੱਭੇ ਸਾਰੇ ਦੇਸ਼ਾਂ ਦੇ ਕੌਮੀ ਲੱਛਣਾਂ, ਧਰਮਾਂ ਤੇ ਵੱਸੋਂ ਆਦਿ ਬਾਰੇ ਪ੍ਰਾਪਤ ਸਾਰੀ ਵਾਕਫ਼ੀ ਦਰਜ ਕੀਤੀ ਹੋਈ ਸੀ । ਜੁੱਤੀਆਂ ਬਣਾਉਂਦਿਆਂ ਜਾਂ ਗੰਢਦਿਆ ਉਸ ਦੀਆਂ ਅੱਖਾਂ ਬੜੀ ਵਾਰੀ ਨਕਸ਼ੇ ਉੱਤੇ ਜਾ ਟਿਕਦੀਆਂ ਤੇ ਉਸ ਦਾ ਮਨ ਸੰਸਾਰ ਦੇ ਵੱਖ ਵੱਖ ਭਾਗਾਂ ਦਾ ਚੱਕਰ ਕੱਟਦਾ ਹੋਇਆ, ਉਨ੍ਹਾਂ ਤੱਕ ਈਸਾਈਅਤ ਦੀਆਂ ਸਚਾਈਆਂ ਪਹੁੰਚਾਉਣ ਦੇ ਢੰਗ ਸੋਚਦਾ ਰਹਿੰਦਾ।"*

ਇਹੋ ਜਹੀ ਸੱਚੀ ਲਗਨ ਕਿਸੇ ਪਾਸੋਂ ਲੱਕੀ ਨਹੀਂ ਸੀ ਰਹਿ ਸਕਦੀ, ਸੋ ਥੋੜੇ ਚਿਰ ਪਿੱਛੋਂ ਉਸ ਨੂੰ ਮੋਲਟਨ ਦਾ ਪੋਸਟਰ ਨਿਯੁਕਤ ਕਰ " ਗਇਆ । ਪਿੰਡ ਦੇ ਲੋਕ ਬੜੇ ਗ਼ਰੀਬ ਸਨ ਇਸ ਲਈ ਇਸ ਨਵੇਂ ਕੰਮ ਵਿਚੋ ਦੋ ਵਲੇ ਦੀ ਰੋਟੀ ਨਹੀਂ ਸੀ ਚੱਲ ਸਕਦੀ, ਮਜਬੂਰਨ ਉਸ ਨੇ ਆਪਣਾ ਪੂਰਾ ਜਾਰੀ ਰੱਖਿਆ, ਫ਼ਰਕ ਕੇਵਲ ਇਹ ਪੈ ਗਇਆ ਕਿ ਜਿੱਥੇ ਅੱਗੇ ਤੁਰ ਜੁੱਤੀਆਂ ਬਣਾ ਕੇ ਆਪੇ ਵੇਚਦਾ ਹੁੰਦਾ ਸੀ, ਹੁਣ ਉਸ ਨੇ ਲਾਗਲੀ ਮੰਡੀ ਦੇ ਇਕ ਠੇਕੇਦਾਰ ਮਿਸਟਰ ਗੌਸ਼ ਲਈ ਕੰਮ ਕਰਨਾ ਸ਼ੁਰੂ ਕਰ ਦਿਤਾ। ਉਸ ਪਾਸੋਂ ਸਮਾਨ ਲਿਆ ਕੇ ਬਟ ਤਿਆਰ ਕਰ ਦੇਂਦਾ ਤੇ ਬਣਵਾਈ ਦਾ ਮੁਲ ਉਗਰਾਹ ਲੈਂਦਾ।

ਮੋਲਟਨ ਵਿੱਚ ਰਹਿੰਦਿਆਂ ਕੇਰੀ ਨੇ ਲਾਤੀਨੀ ਤੇ ਯੂਨਾਨੀ ਦਾ ਗਿਆਨ ਹੋਰ ਵਧਾਇਆ ਤੇ ਇਬਰਾਨੀ ਵੀ ਸਿੱਖ ਲਈ। ਉਹ ਲਾਤੀਨੀ ਤੋਂ ਇਟੈੈਲੀਅਨ ਵੱਲ ਸਹਿਜੇ ਹੀ ਜਾ ਸਕਦਾ ਸੀ ਸੋ ਇਹ ਕੰਮ ਵੀ ਉਸ ਨੇ ਹੱਥ ਲਗ ਦਿੱਤਾ। ਫ਼ਰੈਂਚ ਤੇ ਡੱਚ ਨੂੰ ਉਸ ਨੇ ਬਿਨਾਂ ਕੋਸ਼ਾਂ ਜਾਂ ਵਿਆਕਰਣਾਂ ਦੀ ਸਹਾਇਤਾ ਦੇ ਹੀ ਰਾਮ ਕਰ ਲਿਆ, ਉਸ ਦੇ ਇਕ ਮਿੱਤਰ ਫ਼ੁੱਲਰ ਨੇ ਕੇਰੀ ਇਨ੍ਹਾ ਭਾਸ਼ਾਈ ਪ੍ਰਾਪਤੀਆਂ ਨੂੰ ਵੇਖ ਕੇ ਮਿਸਟਰ ਗੰਸ਼ ਨਾਲ ਗੱਲ ਕੀਤੀ, ਅਰਾ ਜਦੋਂ ਕੇਰੀ ਬੂਟਾਂ ਦਾ ਬੁਚਕਾ ਚੁੱਕ ਕੇ ਗੌਸ਼ ਕੋਲ ਗਇਆ ਤਾਂ ਉਹ ਪੁੱਛਣ ਲੱਗਾ,“ਕਿਉਂ ਭਈ, ਤੂੰ ਇਸ ਕੰਮ ਵਿਚ ਕਿੰਨੀ ਕੁ ਕਮਾਈ ਕਰ ਲੈਂਦਾ ਹੈ ?


  • ਜੌਰਜ ਸਮੱਬ, ਸਫਾ੮.

੫੮]