ਪੰਨਾ:Alochana Magazine April, May, June 1982.pdf/128

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਸਮੁੰਦਰ ਪਾਰ ਬੈਠੇ ਕਿਸੇ ‘ਸਫੈਦ-ਦੇਵਤੇ' ਦਾ ਜਾਂ ਤਾਂ ਵਿਸ਼ੇਸ਼ ਅਧਿਕਾਰ-ਖੇਤਰ’ ਜਾਂ ਪ੍ਰਭਾਵ-ਖੇਤਰ ਹੋ । (ਪੰਨਾ : 1 2) ਕਵੀ ਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਅੱਜ ਦਾ ਮਨੁੱਖ ਪੁਰਾਣੇ ਵਹਿਮਾਂ ਤੇ ਭੁਲੇਖਿਆਂ ਨੂੰ ਛੱਡ ਨਵੇਂ ਫਲਸਫਿਆਂ ਤੇ ਸਿੱਧਾਂਤਾਂ ਦਾ ਸ਼ਿਕਾਰ ਹੋ ਗਿਆ ਹੈ : ਮੈਂ ਦੇਖਨਾਂ ਨਵੀਆਂ ਰਾਹਾਂ ਤੇ ਤੁਰਦੇ ਹੁਣ ਤੁਸੀਂ ਨਵੀਂ ਔਕੜ ’ਚ ਭਟਕਣ ਲਗੇ ਪਏ ਹੈ। ਲੰਗਰ ਤੇ ਡਾਰਵਨ ਵਿਚਾਲੇ ਭਟਕਦੇ ਹੁਣ ਤੁਸੀਂ ਫਰਾਇਡ ਤੇ ਜਸੁ ਕ੍ਰਿਸਟੋ ਵਿਚਾਲੇ ਲਟਕਣ ਲੱਗ ਪਏ ਹੋ । (ਪੰਨਾ : 149) ਅਜਾਇਬ ਕਮਲ ਸਮਕਾਲੀ ਮਨੁੱਖ ਨੂੰ ਦਿਮਾਗੀ ਰੋਗੀ ਮੰਨ ਕੇ ਚਲਦਾ ਹੈ ਤੇ ਉਸ ਬਾਰੇ ਲਿਖਦਾ ਹੈ : ਇਹ ਲੋਕ ਅੰਧਾ-ਧੁੰਦ ਫਲਸਫਿਆਂ ਨੂੰ ਰੇਪ ਕਰੀ ਤੁਰੇ ਜਾਂਦੇ ਨੇ ਇਹ ਲੋਕ ਪੁਸਤਕਾਂ ਨਾਲ ਵੀ ਵਸ਼ਿਆਵਾਂ ਵਾਂਗਰ ਹੀ ਭੰਗ ਕਰੀ ਤੁਰੀ ਜਾਂਦੇ ਨੇ । (ਪੰਨਾ : 224) ਦੀ 'ਹੇ' ਨਾਲ ਤੁਲਨਾ ਕਰਦੇ ਹੋਏ ਕਵੀ ਕਹਿੰਦਾ ਹੈ : ਤੁਸੀਂ ਚੂਹੈ ਬਣ ਕੇ ਸਥਾਪਨਾ ਦੇ ਪਿੰਜਰੇ 'ਚ ਨੱਪੇ ਰਹੇ । ਤੁਹਾਡਾ ਆਪਾ ਤੁਹਾਡੀ ਨਿਪੁੰਸਕਤਾ ਹਥੋਂ ਪਿਟਦਾ ਰਿਹਾ ਤੁਹਾਡੇ ਜਿਹਨਾਂ 'ਚੋਂ ਫੁਟੀ ਹਰ ਨਵੀਂ ਕਰੂੰਬਲ ਲੰਮੇ ਲਿਬੜਾਂ ਵਾਲੀ ਬੁੱਢੀ ਬਕਰੀ ਚਰਦੀ ਰਹੀ । (ਪੰਨਾ 1 229) ਇਕ ਤਰਫ਼ੇ ਕਮਲ ਜ਼ਰੂਰ ਆਖਦਾ ਹੈ ਕਿ ਉਹ ਪੈਗੰਬਰ ਨਹੀਂ: ਨਾ ਹਿਟਲਰ, ਨਾ ਰੀਗਲ ਨਾ ਨਿਤਸੇ, ਨਾ ਚਾਉ ਉਸ 124