ਪੰਨਾ:Alochana Magazine April, May and June 1967.pdf/22

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵੀ ਚਲਦੀ ਹੈ ਜਿਸ ਰਾਹੀਂ ਨਾਨਕ ਸਿੰਘ ਇਹ ਦ੍ਰਿੜ ਕਰਵਾ ਰਿਹਾ ਹੈ ਕਿ ਸੱਚਾ-ਸੁੱਚਾ ਪਿਆਰ ਯੂਸਫ ਵਰਗੇ ਅਮੋੜ ਜਜ਼ਬਾਤੀ ਬੰਦਿਆਂ ਨੂੰ ਵੀ ਸਿੱਧੇ ਰਾਹ ਪਾ ਸਕਦਾ ਹੈ। . ਸੋ ਉਕਤ, ਦੋਹਾਂ ਉਪਨਿਆਸਾਂ ਦੇ ਅਧਿਐਨ ਵਿਚੋਂ ਪਹਿਲੀ ਗੱਲ ਤਾਂ ਇਹ ਨਿਕਲਦੀ ਹੈ ਕਿ ਨਾਨਕ ਸਿੰਘ, ਜਿਸ ਰੂਪ ਵਿਚ ਭਾਰਤ ਨੂੰ ਆਜ਼ਾਦੀ ਮਿਲੀ ਹੈ, ਉਸ ਤੋਂ ਸੰਤੁਸ਼ਟ ਨਹੀ । ਇਸ ਅਸੰਤੋਸ਼ ਦਾ ਕਾਰਨ ਸੰਪਰਦਾਇਕਤਾ ਦੇ ਹੱਥੋਂ ਮਨੁੱਖਤਾ ਦੀ ਤਬਾਹੀ ਹੈ । ਸੰਪਰਦਾਇਕਤਾ ਦੀ ਨਿਖੇਧੀ ਕਰਦਾ ਹੋਇਆ ਨਾਨਕ ਸਿੰਘ ਮਨੁੱਖਤਾ ਦਾ ਮਹਾਨ ਆਦਰਸ਼ ਪਾਠਕ ਸਾਹਮਣੇ ਰੱਖ ਰਿਹਾ ਹੈ । ਨਾਨਕ ਸਿੰਘ ਦੀ ਇਹ ਵਡੱਤਣ ਹੈ ਕਿ ਉਹ ਅੱਜ ਕੱਲ ਦੇ “ਨਵ-ਯਥਾਰਥਵਾਦੀਆਂ ਦੀ ਤਰ੍ਹਾਂ ਆਪਣੀਆਂ ਨਿਜੀ ਕਮਜ਼ੋਰੀਆਂ ਨੂੰ ਹਾਲਾਤ ਦੀ ਦੇਣ ਆਖਕੇ ਉਨਾਂ ਤੋਂ ਮੁਕਤ ਨਹੀਂ ਹੋ ਜਾਂਦਾ ; ਹਾਲਾਤ ਦੇ ਦਾਸ ਪਾਤਰਾ ਨਾਲ ਉਸਦੀ ਹਮਦਰਦੀ ਹੋ ਸਕਦੀ ਹੈ ਪਰ ਨਾਨਕ ਸਿੰਘ ਦੇ ਉਹ ਮਨ-ਚਾਹੇ, ਪਰ ਦੇ ਪਾਤਰ ਨਹੀਂ। ਮਨੁੱਖੀ ਕਦਰਾਂ-ਕੀਮਤਾਂ ਤੋਂ ਸੱਖਣਾ ਕੋਈ ਸਮਾਜ ਹੋ ਹੀ ਨਹੀਂ ਸਕਦਾ। ਨਾਨਕ ਸਿੰਘ ਇਸ ਸਚ ਨੂੰ ਜਾਣਦਾ ਹੈ ਅਤੇ ਆਪਣੀ ਕਲਾ ਰਾਹੀਂ ਪੇਸ਼ ਕਰਦਾ ਹੈ । ਪਰ ਨਾਨਕ ਸਿੰਘ ਦੇ ਮਨੁੱਖੀ ਕੀਮਤ ਦਾ ਪੱਲਾ ਫੜਣ ਨੂੰ ਹੀ ਅੱਜ ਕੱਲ ਦੇ ਕੁਝ ਸਾਹਿਤਕਾਰ ਆਲੋਚਕ ਆਦਰਸ਼ਵਾਦ ਕਹਿ ਕਹਿ ਕੇ ਭੰਡੀ ਜਾਂਦੇ ਹਨ | ਅਸਲ ਵਿਚ ਉਹ ਇਸ ਭੰਡਾ ਦੇ ਉਹਲੇ ਆਪਣੀ ਆਤਮਾ ਨੂੰ ਲੁਕੋ ਰਹੇ ਹੁੰਦੇ ਹਨ । ਮਨੁੱਖੀ ਕੀਮਤਾਂ ਉਤੇ ਚਲਣਾ ਉਨ੍ਹਾਂ ਨੂੰ ਆਪ ਔਖਾ ਲਗਦਾ ਹੈ ਪਰ ਕਹਿੰਦੇ ਉਹ ਇਹ ਹਨ ਕਿ ਇਹ ਨਿਰੀ ਕਲਪਨਾ ਹੈ, ਅਸੰਭਵ ਆਦਰਸ਼ ਹੈ; ਆਦਮੀ ਤਾਂ ਆਦਮੀ ਹੈ, ਆਦਮੀ ਹੀ ਰਹੇਗਾ ਤੇ ਇਨਸਾਨ ਉਹ ਬਣ ਹੀ ਨਹੀਂ ਸ਼ਕਦਾ । ਦੁਸਰੇ ਨਾਨਕ ਸਿੰਘ ਨੇ ਇਨਾ ਉਪਨਿਆਸਾਂ ਵਿਚ ਹਿੰਦੂ-ਮੁਸਲਿਮ ਏਕਤਾ, ਪਰਸਪਰ fਪਿਆਰ ਅਤੇ ਹਮਦਰਦੀ ਦੇ ਜੋ ਆਦਰਸ਼ ਰੱਖੇ ਹਨ, ਉਹ ਵਿਸ਼ਵ ਵਿਚ ਸਮਾਜਵਾਦੀ ਵਿਚਾਰਧਾਰਾ ਪੈਦਾ ਹੋਣ ਅਤੇ ਸਾਕਾਰ ਹੋਣ ਉਪਰੰਤ ਸੰਭਾਵਨਾ ਦੀ ਹੱਦ ਵਿਚ ਆ ਚੁੱਕੇ ਹਨ । ਇਸ ਲਈ ਨਾਨਕ ਸਿੰਘ ਇਥੇ ਅਸੰਭਵ ਕਦਰਾਂ-ਕੀਮਤਾਂ ਦੀ ਗੱਲ ਨਹੀਂ ਕਰਦਾ ਸਗੋਂ ਇਤਿਹਾਸਕ ਏਜੰਡੇ ਤੇ ਆ ਚੁੱਕੀਆਂ ਕਦਰਾਂ-ਕੀਮਤਾਂ ਦੀ ਗੱਲ ਕਰਦਾ ਹੈ । ਇਸ ਪੱਖੋਂ ਵੀ ਨਾਨਕ ਸਿੰਘ ਇੰਨਾਂ ਉਪਨਿਆਸਾਂ ਵਿਚ ਆਦਰਸ਼ਵਾਦੀ ਨਹੀਂ ਬਣਦਾ । | ਪਰ ਨਾਨਕ ਸਿੰਘ ਤਾਂ ਵੀ ਘੋਰ ਆਦਰਸ਼ਵਾਦੀ ਹੈ । ਇਹਦਾ ਇਕ ਕਾਰਨ ਤਾਂ ਇਹ ਹੈ ਕਿ ਉਹ ਕਦਰਾਂ-ਕੀਮਤਾਂ ਅਤੇ ਉਨਾਂ ਦੀ ਜੰਮਣ-ਭੋ ਨੂੰ ਵਖ ਵਖ ਕਰਕੇ ਵੇਖਦਾ ਹੈ ਉਹ ਨੀਂਹ ਅਤੇ ਉਸਾਰ ਜਾਂ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਪਰਸਪਰ ਰਿਸ਼ਤੇ ਨੂੰ ਨਹੀਂ ਸਮਝਦਾ ਜਿਸ ਕਰਕੇ ਉਹ ਨੀਂਹ ਨੂੰ ਬਦਲੇ ਬਿਨਾਂ ਹੀ ਉਸਾਰ ਨੂੰ ਬਦਲਣ ਦੀ ਪਰੇਰਨਾ ਦਿੰਦਾ ਤੁਰਿਆ ਜਾਂਦਾ ਹੈ । ਦੁਸਰੇ ਉਹ ਇੱਨਾ ਕਦਰਾਂ-ਕੀਮਤਾਂ ਨੂੰ ਅਜੇਹੇ ਵਿਅਕੱਤੀਆਂ ਵਿਚ ਟਿਕਾਉਂਦਾ ਹੈ ਜਿੱਨਾਂ ਦਾ ਸਮਾਜਿਕ-ਆਰਥਿਕ ਭੋ ਵਿਚੋਂ ਪੈਦਾ ਹੋਇਆ ਮਨੋਰਥ ਕਦਰਾਂ-ਕੀਮਤਾਂ ਦੇ ਮੈਚ