ਪੰਨਾ:Alochana Magazine April, May and June 1967.pdf/25

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਸ ਕਰਨਾ ਪੈਂਦਾ ਹੈ, ਉਨ੍ਹਾਂ ਵਿਚ ‘ਸਰੀਰਕ ਸੰਭੋਗ' ਕੀਮਤ ਬਣ ਕੇ ਨਹੀਂ ਉਭਰਦਾ । ਪਰੰਤੂ ਹਥਲੇ ਨਾਵਲ ਵਿਚ ਨਿਆ ਮਨੁੱਖੀ ਦਰਦ ਤੋਂ ਪ੍ਰੇਰਿਤ ਹੋ ਕੇ ਇਕ ਵਿਅਕਤੀ ਯੂਸਫ ਦੀ ਜਾਨ ਬਚਾਉਣ ਲਈ ਆਪਣੀ ਸਰੀਰਕ ਸੁੱਚਮਤਾ ਬਲੀਦਾਨ ਕਰਦੀ ਹੈ ਅਤੇ ਨਾਨਕ ਸਿੰਘ ਨੂੰ ਇਸ ਸਥਿਤੀ ਵਿਚ ਕੀਤਾ ਪੁੰਨਿਆ ਦਾ ਇਹ ਕਰਮ ਨਾ-ਕੇਵਲ ਪ੍ਰਵਾਨਿਤ ਹੀ ਹੈ ਸਗੋਂ ਸ਼ਲਾਘਾਯੋਗ ਵੀ । ਇਉਂ ਨਾਨਕ ਸਿੰਘ ਇਸ ਦੇ ਸਾਹਮਣੇ ‘ਸੁੱਚਮਤਾ ਦਾ ਇਕ ਨਵਾਂ ਆਦਰਸ਼ ਕਾਇਮ ਕਰਦਾ ਹੈ ਜਿਹੜਾ ਪੁਰਾਤਨ ਪਰੰਪਰਾਵਾਦੀ ਆਦਰਸ਼ ਨੂੰ ਕੱਟਦਾ ਹੈ । ਪਰ ਨਾਨਕ ਸਿੰਘ ਸ਼ਾਇਦ ਪੂਰੀ ਤਰ੍ਹਾਂ ਪੁਰਾਤਨ ਦੇ ਜਾਲ ਵਿਚੋਂ ਨਿਕਲ ਨਹੀਂ ਸਕਿਆ। ਇਕ ਵਾਰੀ ਯੂਸਫ ਦੀ ਸਰੀਰਕ ਤ੍ਰਿਪਤੀ ਕਰਨ ਉਪਰੰਤ ਪੁੰਨਿਆ ਦਾ ਮਨੁੱਖੀ ਦਰਦ ਨਾਲ ਭਰਿਆ ਹਿਰਦਾ ਯੂਸਫ ਪ੍ਰਤੀ ਨਫਰਤ ਨਾਲ ਭਰ ਜਾਂਦਾ ਹੈ ਅਤੇ ਨਾਨਕ ਸਿੰਘ ਨੂੰ ਪੁੰਨਿਆ ਦਾ ਇਹ ਪ੍ਰਤੀਕਰਮ ਵੀ ਪ੍ਰਵਾਨ ਹੈ । ਡਾ: ਆਨੰਦ ਨਿਆਂ ਦੇ ਪਹਿਲੇ ‘ਤਿਆਗ' ਨੂੰ ਸਿਰਫ ਇਸੇ ਕਰਕੇ ਪ੍ਰਵਾਨ ਕਰਦਾ ਹੈ ਕਿ ਬਾਦ ਵਿਚ ਉਸ ਦਾ ਦਿਲ ਯੂਸਫ ਵੱਲੋਂ ਪੂਰੀ ਤਰ੍ਹਾਂ ਉਪਰਾਮ ਹੋ ਗਿਆ । ਨਾਨਕ ਸਿੰਘ ਨੇ ਪੁੰਨਿਆ ਦੇ ਕਿਰਦਾਰ ਰਾਹੀਂ ਕੀਮਤਾਂ ਦਾ ਜਿਹੜਾ ਸੰਘਰਸ਼ ਵਿਖਾਇਆ ਹੈ, ਉਸ ਵਿਚਲੀ ਕਮਜ਼ੋਰੀ ਅਸਲ ਵਿਚ ਸਾਡੀ ਥਾਲੀ ਦੇ ਪਾਣੀ ਵਾਂਗ ਡੋਲਦੀ ਮੱਧ ਸ਼੍ਰੇਣੀ ਦੀ ਕਮਜ਼ੋਰੀ ਦਾ ਹੀ ਇਜ਼ਹਾਰ ਹੈ । ਪਰ ਫਰਜ਼ ਕਰੋ ਪੁੰਨਿਆ ਦੇ ਕਿਰਦਾਰ ਵਿਚ ਇਹ ਕਮਜ਼ੋਰੀ ਨਾ ਵੀ ਹੁੰਦੀ, ਤਾਂ ਕੀ ਕਿਸੇ ਦੀ ਜਾਨ ਬਚਾਉਣ ਲਈ ਉਸਦਾ ਆਪਣੇ “ਇਸਤ੍ਰੀਤਵ ਦਾ ਤਿਆਗ ਕੋਈ ਆਦਰਸ਼ ਬਣ ਜਾਣਾ ਸੀ ? ਸ਼ਾਇਦ ਨਹੀਂ । ਇਹ ਅਮਲਯੋਗ ਹੀ ਨਹੀਂ । ਪਹਿਲੀ ਗੱਲ ਤਾਂ ਇਹ ਹੈ ਕਿ ਅਜੇਹਾ ਤਿਆਗ ਉਸੇ ਹਾਲਤ ਵਿਚ ਕੀਤਾ ਜਾਣਾ ਯੋਗ ਸਮਝਿਆ ਜਾ ਸਕਦਾ ਹੈ ਜਦੋਂ ਤਿਆਗ ਦਾ ਪਾਤਰ ਸੱਚੇ ਅਰਥਾਂ ਵਿਚ ਇਸਦਾ ਹੱਕਦਾਰ ਹੋਵੇ ਅਰਥਾਤ ਉਹ 'ਕਾਮ-ਤਪਤੀ' ਨਾਲੋਂ ਵੀ ਵਧ fਪਿਆਰ-ਤਿਪਤੀ' ਦੀ ਤਾਂਘ ਰਖਦਾ ਹੋਵੇ । ਪਿਆਰ ਦਾ ਮਤਲਬ ਸਮੁੱਚ ਸਮੁੱਚ ਦੁਆਰਾ ਪਤੀ ਹੈ, ਦੋ ਸ਼ਖਸ਼ੀਅਤਾਂ ਦੀ ਪਰਸਪਰ ਸੰਪੂਰਨ ਅਧੀਨਗੀ ਹੈ । ਅਤੇ ਇਸ ਅਧੀਨਗੀ ਵਿਚੋਂ ਮੁਕੰਮਲ ਸੰਤੁਸ਼ਟਤਾ ਦੀ ਮੰਗ ਹੈ । ਇਹ ਗੱਲ ਤਾਂ ਹੀ ਹੋ ਸਕਦੀ ਹੈ ਜੇ ਦੋਹਾਂ ਪਾਸਿਆਂ ਤੋਂ ਇਸ ਗੱਲ ਦਾ ਇਕਰਾਰ ਹੋਵੇ । ਪਰ ਕਿਸੇ ਦੀ ਜਾਨ ਬਚਾਉਣ ਲਈ ਪਿਆਰ ਦਾ ਕੋਈ ਅੰਗ ਭੇਟ ਕਰਨ ਦਾ ਮਤਲਬ ਹੈ...ਉਸ ਵਿਚੋਂ ਆਪ ਸੰਤੁਸ਼ਟਤਾ ਮਹਿਸੂਸ ਕਰਨਾ । ਠੀਕ ਨਿਆ ਨਾਲ ਵੀ ਇਹੀ ਵਾਪਰਿਆ ਹੈ । ਯੂਸਫ ਨਾਲ ਉਸ ਦਾ ਰਿਸ਼ਤਾ ਮਨੁੱਖੀ ਪਿਆਰ ਵਾਲਾ ਹੈ, ਪ੍ਰੇਮੀ ਦੇ ਪਿਆਰ ਵਾਲਾ ਨਹੀਂ । ਇਸ ਲਈ ਉਹ ਯੂਸਫ ਨਾਲ ਕੀਤੇ ਸੰਭੋਗ ਦਾ ਆਨੰਦ ਨਹੀਂ ਮਾਣ ਸਕਦੇ, ਸਗੋਂ ਦੁਖੀ ਹੁੰਦੀ ਹੈ । ਦੂਜੇ ਪਾਸੇ ਤੋਂ ਇਹ ਬਲੀਦਾਨ ਦੇ ਕੇ ਉਹ ਯੂਸਫ ਨੂੰ ਬਚਾ ਵੀ ਨਹੀਂ ਸਕਦੀ । ਕਿਉਂਕਿ ਯੂਸਫ ਦੀ ਪਤੀ ਦਾ ਸਾਧਨ ਨਿਰਾ ਸਰੀਰ ਹੀ ਨਹੀਂ, ਦਿਲ ਅਤੇ ਆਤਮਾ ਵੀ ਹੈ ਜਿਹੜੀ ਪੁੰਨਿਆ ਦੇ ਨਹੀਂ ਸਕਦੀ । ਸੋ ਉਪਰਲੀ ਸਾਰੀ ਚੇਸ਼ਟਾ ਬੇ-ਅਰਥ ਜਿਹੀ ਗੱਲ ਬਣ ਕੇ ਰਹਿ ਜਾਂਦੀ ਹੈ । ਦਿਲਾਂ ਦੀ ਸਾਂਝ ਤੋਂ ਬਿਨਾਂ ਅਜੇਹਾ ਬਲੀਦਾਨ ਕੁਝ ਸੰਵਾਰ ਨਹੀਂ ਸਕਦਾ ਅਤੇ ਦਿਲਾਂ ਦੀ ਸਾਂਝ ਹੁੰਦੇ ਹੋਏ ਇਹ ਬਲੀਦਾਨ ਨਹੀਂ ਅਖਵਾ ਸਕਦਾ, ਇਹ 23