ਪੰਨਾ:Alochana Magazine April, May and June 1967.pdf/29

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਲਵੰਤ ਗਾਰਗੀ ਦੇ ਨਾਟਕਾਂ ਵਿਚ ਓਪਰੀ ਪਿਉਂਦ ਮਨਜੀਤ ਪਾਲ ਕੌਰ (ਪ੍ਰੋ:) ਓਪਰੀ ਪਿਉਂਦ ਬਲਵੰਤ ਗਾਰਗੀ ਦੇ ਨਾਟਕਾਂ ਦਾ ਪ੍ਰਮੁੱਖ ਲੱਛਣ ਹੈ । ਇਸ ਦੀਆਂ ਉਦਾਹਰਣਾਂ ਉਸਦੇ ਇਕਾਂਗੀਆਂ ਅਤੇ ਪੂਰੇ ਨਾਟਕਾਂ ਵਿਚੋਂ ਪਰਤੱਖ ਹੀ ਮਿਲ ਜਾਂਦੀਆਂ ਹਨ । ਇਸ ਪ੍ਰਸੰਗ ਵਿਚ ਉਸਦੇ ਇਕਾਂਗੀਆਂ 'ਬੇਬੇ', 'ਪੱਤਣ ਦੀ ਬੇੜੀ' ਅਤੇ 'ਕੁਆਰੀ ਟੀਸੀ ਨੂੰ ਵਿਚਾਰ ਵਿਚ ਲਿਆਂਦਾ ਜਾ ਸਕਦਾ ਹੈ । ਇਹਨਾਂ ਤਿੰਨਾਂ ਇਕਾਂਗੀਆਂ ਦਾ ਵਿਸ਼ਾ-ਕਿਰਤਕ ਨਾਸ਼ਵਾਨਤਾ ਤੇ ਆਧਾਰਤ ਹੈ । 'ਬੇਬੇ' ਵਿਚ ਪ੍ਰਕਿਰਤਕ ਨਾਸ਼ਵਾਨਤਾ ਵੰਡ ਤੋਂ ਪਹਿਲਾਂ ਦੇ ਮਾਲਵੇ ਦੇ ਪਿੰਡ ਵਿਚ ਥੋੜੀ ਭੋਇ ਵਾਲੇ ਜੱਟ ਦੇ ਟੱਬਰ ਵਿਚ ਸੰਕਟ ਉੱਤਪਣ ਕਰਦੀ ਚਿਤਰੀ ਗਈ ਹੈ ਪਰ ਗਾਰਗੀ ਪੰਜਾਬੀ ਸਭਿਆਚਾਰ, ਪੰਜਾਬੀ ਜੱਟ-ਜੀਵਨ ਅਤੇ ਪੰਜਾਬੀ ਭੋਇ ਅਨੁਸਾਰ ਕਿਰਤਕ ਨਾਸ਼ਵਾਨਤਾ ਦੇ ਤੱਤ ਨੂੰ ਪਰਿਵਰਤਨ ਅਧੀਨ ਨਹੀਂ ਲਿਆ ਸਕਿਆ | ਪੰਜਾਬ ਦੇ ਪਿੰਡਾਂ ਵਿਚ ਵੰਡ ਤੋਂ ਪਹਿਲਾਂ ਇਹ ਨਾਸ਼ਵਾਨਤਾ ਉਸ ਕਠੋਰ ਰੂਪ ਵਿਚ ਨਹੀਂ ਵਿਚਰਦੀ ਸੀ ਜਿਸ ਕਠੋਰ ਰੂਪ ਵਿਚ ਇਹ ਇੰਜ ਦੇ ਆਇਰਲੈਂਡ ਦੇ ਪਿੰਡਾਂ ਵਿਚ ਵਿਚਰਦੀ ਸੀ ਕਿਉਂਕਿ ਪੰਜਾਬ ਦੀ ਧਰਤੀ ਆਇਰਲੈਂਡ ਦੇ ਮੁਕਾਬਲੇ ਵਿਚ ਉਪਜ ਉ ਹੈ । ਇਸ ਥੁੜ ਦਾ ਟਾਕਰਾ ਕਰਨ ਲਈ ਥੋੜ ਭੋਇ ਵਾਲੇ ਟੱਬਰ ਨੂੰ ਆਪਣਾ ਸਮੂਹ ਚਰਿੱਤਰ ਰਖਣਾ ਜ਼ਰੂਰੀ ਸੀ ਪਰ ਇਸ ਥੁੜ ਉਤੇ ਆਪਣੇ ਨਿੱਕੇ ਜਹੇ ਟੱਬਰ ਦੇ ਪ੍ਰਸੰਗ ਵਿਚ ਕਾਬੂ ਪਾ ਸਕਣ ਦੇ ਯੋਗ ਹੋਣ ਲਈ ਪੁੱਤਰ ਟੱਬਰ ਦਾ ਸਮੂਹ ਚਰਿੱਤਰ ਭੰਗ ਕਰਨ ਦੀ ਅਚੇਤ ਭਾਵਨਾ ਰਖਦੇ ਸਨ ਅਤੇ ਇਸ ਅਚੇਤ ਭਾਵਨਾਂ ਸੁਚੇਤ ਉਹਨਾਂ ਦੀਆਂ ਵਹੁਟੀਆਂ ਬਣਾ ਦਿੰਦੀਆਂ ਸਨ । ਇਸ ਤਰ੍ਹਾਂ ਕਬੀਲੇ ਦੇ ਹੁਕਮਰਾਨ ਪਿਉ ਅਤੇ ਕਬੀਲੇ ਦੇ ਮੈਂਬਰ ਪੁੱਤਰਾਂ ਵਿਚਲਾ ਪੁਰਾਤਨ ਸੰਘਰਸ਼ ਜੋ ਕਾਰਲ ਮਾਰਕਸ ਦੇ ਅਰਥ-ਵਿਗਿਆਨ ਅਤੇ ਫਰਾਇਡ ਦੇ ਮਨੋ ਵਿਗਿਆਨ ਦਾ ਆਧਾਰ ਹੈ, ਪੰਜਾਬ ਦੇ ਪਿੰਡਾਂ ਵਿਚ ਇਕ ਨਵੇਂ ਰੂਪ ਵਿਚ ਵਿਗਸਦਾ ਸੀ । ਮੂਲ ਰੂਪ ਵਿਚ ਇਹ ਸੰਘਰਸ਼ ਪਿਉ ਅਤੇ ਪੁੱਤਰਾਂ ਵਿਚਕਾਰ ਸੀ ਪਰ ਮਾਂ ਤੇ ਭੈਣ ਨੂੰ ਵਿਰੋਧੀ ਹੋਣ ਕਾਰਨ ਇਸ ਸੰਘਰਸ਼ ਵਿਚ ਤੀਖਣ ਭਾਗ ਲੈਣ ਲਗ ਪੈਂਦੀਆਂ ਸਨ । ਉਹਨਾਂ ਦੀਆਂ ਵਿਰੋਧੀ ਰੁਚੀਆਂ ਦੇ ਬਾਵਜੂਦ ਉਹਨਾਂ ਦਾ ਰੋਲ ਦਵੰਦ-ਗੁਸਤ ਰਹਿੰਦਾ ਸੀ ਕਿਉਂਕਿ i ਪੱਤਰਾਂ ਦੀ ਜਣਨੀ ਅਤੇ ਭੈਣ ਭਰਾਵਾਂ ਦੀ ਭੈਣ ਹੀ ਰਹਿੰਦੀ ਸੀ ਅਤੇ ਖੇਤੀ ਲਈ ਭੋਇ ਵੰਡ ਦੇਣ ਦੇ ਰੂਪ ਵਿਚ ਵੀ ਮਲਕੀਅਤ ਪਿਉ ਦੀ ਹੀ ਰਹਿੰਦੀ ਸੀ ।