ਪੰਨਾ:Alochana Magazine April, May and June 1967.pdf/34

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਭਿਆਚਾਰ ਦੀ ਜੰਮਪਲ ਹੋਵੇ । ਸ਼ਹਿਰੀ ਸਭਿਆਚਾਰ ਨੂੰ ਪਰਵਾਨ ਕਰਨ ਵਾਲੀ ਇਸਤਰੀ ਦੀ ਲਿੰਗਾਤਮਿਕ ਰੁਚੀ ਵਿਚ ਤੀਖਣਤਾ ਦਾ ਹੋਣਾ ਸੁਭਾਵਕ ਹੈ ਕਿਉਂਕਿ ਮਸ਼ੀਨੀ ਵਾਤਾਵਰਣ ਵਿਚ ਰੁਮਾਂਚਿਕ ਪ੍ਰਵਿਰਤੀ ਲਿਆਤਮਿਕ ਅੰਸ਼ਾਂ ਤੱਕ ਸੀਮਤ ਹੋ ਜਾਂਦੀ ਹੈ ਪਰ ਉਸਦੀ ਲਿੰਗਾਤਮਕ ਰੁਚੀ ਦੇ 'ਇਕੋ ਪੁਰਸ਼ ਤੇ ਕੇਂਦ੍ਰਿਤ ਹੋਣਾ ਕਿਸੇ ਸਰਬਵਿਆਪਕ ਅਵੱਸ਼ਕਤਾ ਦੀ ਸੂਚਕ ਨਹੀਂ ਕਿਉਂਕਿ ਸ਼ਹਿਰੀ ਸਭਿਆਚਾਰ ਉਪਜਾਉ ਭਾਇ ਵਾਲੀ ਸਰਬਵਿਅਪਕਤਾ ਦਾ ਮੁਲਕ ਨਹੀਂ । ਅਸਲ ਵਿਚ ਮਸ਼ੀਨੀ ਵਾਤਾਵਰਣ ਵਿਚ ਜੰਮੀ ਪਲੀ ਅਤੇ ਪਰਵਾਨ ਚੜੀ ਇਸਤਰੀ ਆਪਣੇ ਝੂਠੇ ਪ੍ਰੇਮੀ ਨੂੰ ਉਸਦੀ ਝੂਠੀ ਪ੍ਰੇਮਕਾ ਬਣਕੇ ਸਜ਼ਾ ਦੇਣ ਵਿਚ ਆਪਣੇ ਇਸਤਰੀਤਵ ਨੂੰ ਪ੍ਰਗਟ ਹੁੰਦਾ ਸੁਭਾਵਕ ਸਮਝੇਗੀ । ਨਾਟਕ ਵਿਚ ਹੁੰਦਾ ਬਿਲਕੁਲ ਇਸਦੇ ਉਲਟ ਹੈ । ਇਹ ਉਲਟਾ ਨਿਬਾਹ ਨਿਰਸੰਦੇਹ ਗਾਰਗੀ ਦੀ ਪੇਤਲੀ ਨਾਟਕੀ fਸ਼ਟੀ ਦਾ ਸੂਚਕ ਹੈ । ਵੀਨਾ ਜੋ ਪੰਜਾਬਣ ਹੈ, ਇਸ ਪ੍ਰਕਾਰ ਦਾ ਲਿੰਗਾਤਮਿਕ ਕੇਂਦਰੀਕਰਣ ਸੁਭਾਵਕ ਹੀ ਸਾਕਾਰ ਕਰ ਸਕਦੀ ਸੀ ਪਰ ਗਾਰਗੀ ਨੇ ਉਸਨੂੰ ਪਰੰਪਰਾਵਸ ਡਰੂ ਜਹੀ ਬਣਾਇਆ ਹੈ । ਉਸਦੀ ਡਰੁ ਭਾਵਨਾ ਉਸਦੇ ਵਿਅਕਤਿਤਵ ਦਾ ਇਕ ਪੱਖ ਹੋਣਾ ਚਾਹੀਦਾ ਸੀ । ਇਸਦੇ ਉਲਟ ਰੀਟਾ ਉਹ ਰੂਚੀ ਸਾਕਾਰ ਕਰਦੀ ਵਿਖਾਈ ਗਈ ਹੈ ਜਿਸ ਨੂੰ ਸਾਕਾਰ ਕਰਨਾ ਉਸ ਲਈ ਸਭਾਵਕ ਨਹੀਂ। ਉਦਾਹਰਣ ਵਜੋਂ ਉਸਦੇ ਆਖਰੀ ਬੋਲ ਹਨ : “ਨਹੀਂ ਮੈਂ ਨਹੀਂ ਮਾਰਿਆ । ਮੈਂ ਉਸਨੂੰ ਸਾਂਭ ਲਿਆ ਹੈ-(ਦੋਨੋਂ ਹੱਥ ਪੇਟ ਉਤੇ ਰੱਖ ਕੇ) । ਹੁਣ ਉਸਨੂੰ ਕੋਈ ਤਾਕਤ ਮੇਰੇ ਕੋਲੋਂ ਨਹੀਂ ਖੋਹ ਸਕਦੀ । ਉਸਦੀ ਮੌਤ ਵੀ ਨਹੀਂ । ਮੇਰੇ ਜਿਸਮ ਵਿਚ ਉਹ ਧੜਕ ਰਿਹਾ ਹੈ । ਹੁਣ ਉਸਨੂੰ ਕੋਈ ਨਹੀਂ ਮਿਟਾ ਸਕਦਾ | ਇਹ ਸ਼ਬਦ ਲੋਰਕਾ ਨੇ ਨਾਟਕ ਦੀ ਨਾਇਕਾ ਦੇ ਹਠ · ਲਿਖੇ ਬੋਲਾਂ ਦਾ ਹਾ ਰੂਪਾਂਤਰ ਹੈ : Now I'll sleep without statling myself awake, anxious to if in my blood another new blood. My body dry for ever! W do you want? Don't come near me, because I've killed my sue I myself have killed my son !" ਜਿੱਥੇ ਯਰਮਾਂ ਦੇ ਬੋਲ ਉਸਦੇ ਵਿਅਕਤਿਤਵ ਅਤੇ ਸਭਿਆਚਾਰਕ ਪ੍ਰਸੰਗ ਦੇ ਅਨੁਕੂ ਹਨ, ਰੀਟਾ ਦੇ ਬੋਲ ਇਹਨਾਂ ਦੋਹਾਂ ਪੱਖਾਂ ਤੋਂ ਅਸੁਭਾਵਕ ਹਨ । ਅਸਲ ਵਿਚ ਉਪਰੋਕਤ ਅਸਭਾਵਕਤਾ ਗਾਰਗੀ ਦੇ ਨਾਟਕ ਵਿਚਲਾ ਪ੍ਰਮੁੱਖ ਦੋਸ਼ ਹੈ, ਉਸਨੇ ਇਸ ਦੋਸ਼ ਨੂੰ ਲੁਕਾਉ° ਲਈ ਪਿੰਡਰਾਇਲ ਅਤੇ ਆਰਤੂਅਦ ਤੋਂ ਆਧੁਨਿਕਤਾਵਾਦੀ ਨਾਟਕੀ ਪ੍ਰਭਾਵ ਉਧਾਰ ਲੈ ਕੇ ਬਣੀ ਦੀ ਅੱਗ' ਵਿਚਲੇ ਵਿਸ਼ੇ ਦੇ ਸਾਮਾਜਿਕ ਯਥਾਰਥ ਨੂੰ ਸੁਭਾਵਕ ਬਣਾਉਣ ਦਾ ਯਤਨ ਕੀਤਾ ਹੈ ਪਰ ਇਹ ਆਧੁਨਿਕਤਾਵਾਦੀ ਨਾਟਕੀ ਪ੍ਰਭਾਵ ਨਾਟਕ ਦੇ ਬਾਹਰੀ ਅੰਗ ਹੀ ਬਣ ਕੇ ਰਹਿ ਗਏ ਹਨ, ਇਸਦੀ ਆਂਤ੍ਰਿਕ ਬਣਤਰ ਦੇ ਅਨਿੱਖੜਵੇਂ ਅੰਗ ਨਹੀਂ ਬਣ ਸਕੇ । 00 3 2