ਪੰਨਾ:Alochana Magazine April, May and June 1967.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੱਛਮੀ ਸਾਹਿਤਸ਼ਾਸਤ ਵਿਚ ਉਪਯੋਗਿਤਾਵਾਦ ਆਸ਼ਾ ਨੰਦ ਵੋਹਰਾ (ਡਾ:) ਕਲਾ ਅਤੇ ਕਾਵਿ ਹੀ ਨਹੀਂ ਜੀਵਨ ਦੀ ਹਰ ਚੀਜ਼ ਦਾ ਮਹੱਤਵ ਉਹਦੀ ਸਾਮਾਜਿਕ ਉਪਯੋਗਿਤਾ ਵਿਚ ਹੀ ਸਮਝਿਆ ਜਾਂਦਾ ਹੈ । ਮਨੁੱਖ ਦੇ ਸਾਮਾਜਿਕ ਜੀਵਨ ਦੇ ਵਿਕਾਸ ਵਿਚ ਉਸ ਦੇ ਨੈਤਿਕ ਸਿਧਾਂਤਾਂ ਦਾ ਕਾਫੀ ਯੋਗਦਾਨ ਰਿਹਾ ਹੈ । ਉਪਯੋਗਤਾਵਾਦ ਵੀ ਮਨੁੱਖ ਦੀ ਇਸੇ ਮਨੋਵਿਤੀ ਦਾ ਸਾਮਾਜਿਕ ਅਤੇ ਨੈਤਿਕ ਦ੍ਰਿਸ਼ਟੀਕੋਣ ਪੇਸ਼ ਕਰਦਾ ਹੋਇਆ ਜਿਥੇ ਜੀਵਨ ਦੀ ਵਿਆਖਿਆ ਕਰਦਾ ਹੈ ਉਥੇ ਕਲਾ ਅਤੇ ਕਾਵਿ ਦੀ ਵੀ ਸਾਮਾਜਿਕ ਉਪਯੋਗਿਤਾ ਦਾ ਮੁਲਿਆਂਕਨ ਕਰਦਾ ਹੈ । ਕਲਾ ਅਤੇ ਕਾਵਿ ਦੇ ਖੇਤ ਵਿਚ ਇਹ ਸਿਧਾਂਤ ਜੀਵਨਵਾਦ ਨੂੰ ਪੇਸ਼ ਕਰਦਾ ਹੈ । ਅਤੇ ਇਨ੍ਹਾਂ ਦੀ ਸਿਰਜਨਾ ਜੀਵਨ ਲਈ ਹੀ ਸਵੀਕਾਰ ਕਰਦਾ ਹੈ । ਜੀਵਨ ਦੇ ਵਿਕਾਸ ਵਿਚ ਕਲਾ ਅਤੇ ਕਾਵਿ ਦਾ ਮਹੱਤਵਪੂਰਨ ਸਥਾਨ ਹੈ । ਇਸ ਗਲ ਨੂੰ ਕੋਈ ਵੀ ਅਸਵੀਕਾਰ ਨਹੀਂ ਕਰ ਸਕਦਾ ਹੈ । ਜੇ ਕਾਵਿ ਅਤੇ ਕਲਾਵਾਂ ਨੂੰ ਜੀਵਨ ਵਿਚੋਂ ਕੱਢ ਦਿਤਾ ਜਾਵੇਂ ਤਾਂ ਜੀਵਨ ਦਾ ਕੀ ਸਰੂਪ ਹੋਵੇਗਾ, ਇਸ ਦਾ ਅਨੁਮਾਨ ਹੀ ਲਗਾਇਆ ਜਾ ਸਕਦਾ ਹੈ । ਕਲਾ ਅਤੇ ਕਵਿ ਮਨੁੱਖੀ ਜੀਵਨ ਨੂੰ ਪ੍ਰੇਰਣਾ ਦੇਂਦੇ ਹਨ । ਉਸ ਦੇ ਸਾਹਮਣੇ ਵਿਭਿੰਨ ਪ੍ਰਕਾਰ ਦੇ ਆਦਰਸ਼ ਪੇਸ਼ ਕਰਦੇ ਹਨ । ਉਸ ਵਿਚ ਮਿਠਾਸ ਅਤੇ ਉਸ ਨੂੰ ਉਤਸਾਹ :ਭਰਪੂਰ ਬਣਾਉਂਦੇ ਹਨ । ਉਦਾਸੀ ਅਤੇ ਚਿੰਤਾ ਦੇ ਪਲਾਂ ਵਿਚ ਉਸ ਦਾ ਸਾਥ ਦੇ ਕੇ ਉਸ ਵਿਚ ਅਦੁਤੀ ਸ਼ਕਤੀ ਦਾ ਸੰਚਾਰ ਕਰਦੇ ਹਨ । ਕਵਿ ਵਿਚ ਮਨੁੱਖੀ ਜੀਵਨ ਦੇ ਆਦਰਸ਼ਾਂ ਅਤੇ ਯਥਾਰਥ ਰੂਪਾਂ ਦਾ ਚਿਤਰਣ ਹੁੰਦਾ ਹੈ । ਯਥਾਰਥ ਦੀ ਝਾਕੀ ਵੇਖ ਅਸੀਂ ਆਪਣੇ ਜੀਵਨ ਨੂੰ ਆਦਰਸ਼ ਵਲ ਲੈ ਜਾਂਦੇ ਹਾਂ । ਇਸ ਵਿਚਾਰ-ਵਿਸ਼ਲੇਸ਼ਣ ਤੋਂ ਸਿੱਧ ਹੋਇਆ ਕਿ ਕਾਵਿ ਅਤੇ ਕਲਾ ਦਾ ਜੀਵਨ ਨਾਲ ਡੂੰਘਾ ਅਤੇ ਅਟੁਟਵਾਂ ਸੰਬੰਧ ਹੈ । ਕਾਵਿ ਅਤੇ ਕਲਾ ਜੀਵਨ ਨੂੰ ਇਕ ਸੁੰਦਰ ਅਤੇ ਉਦੱਤ ਦਿਸ਼ਟੀਕੋਣ ਪ੍ਰਦਾਨ ਕਰਦੇ ਹਨ । ਅਸੀਂ ਕਲਾ ਅਤੇ ਕਾਵਿ ਦੇ ਅਧਿਐਨ ਰਾਹੀਂ ਵਿਆਪਕ ਅਤੇ ਸੰਪੂਰਣ ਜੀਵਨ ਦਾ ਦਰਸ਼ਨ ਕਰ ਕੇ ਗਿਆਨ ਆਨੰਦ ਅਤੇ ਸਿਖਿਆ ਪ੍ਰਾਪਤ ਕਰਦੇ ਹਾਂ। ਇਸ ਲਈ ਜੇ ਕਾਵਿ ਅਤੇ ਕਲਾ ਜੀਵਨ ਲਈ ਨਹੀਂ ਤਾਂ ਉਸਦਾ ਉਪਯੋਗ ਹੀ ਕੀ ਹੋ ਸਕਦਾ ਹੈ । ਇਹ ਵਿਚਾਰ ਕਾਵਿ ਅਤੇ ਕਲਾ ਨੂੰ ਸਾਮਾਜਿਕ ਦ੍ਰਿਸ਼ਟੀ ਤੋਂ ਪਰਖਦਾ ਹੈ । | ਜੀਵਨ ਸ਼ਬਦ ਦੀ ਵਿਆਪਕਤਾ ਵਜੋਂ ਇਸ ਬਾਰੇ ਕਈ ਤਰਾਂ ਦੇ ਦਿਸ਼ਟੀਕੋਣ ਪੇਸ਼ ਕੀਤੇ ਜਾਂਦੇ ਰਹੇ ਹਨ । ਜੀਵਨ ਦਾ ਸੰਬੰਧ ਇਕ ਪਾਸੇ ਤਾਂ ਰੋਟੀ, ਕਪੜੇ ਆਦਿ ਦੀ 33