ਪੰਨਾ:Alochana Magazine April, May and June 1967.pdf/41

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮਦੇ ਪਾਤਰਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ।11 19ਵੀਂ ਸਦੀ ਦੇ ਰੋਮਾਂਸਵਾਦੀ ਕਵੀਆਂ ਨੇ ਕਾਵਿ ਦੇ ਅਨੰਦ ਦੀ ਮਹੱਤਾ ਸਵੀਕਾਰ ਕਰਦੇ ਹੋਏ ਵੀ ਕਾਵਿ ਦੇ ਨੈਤਿਕ ਪ੍ਰਭਾਵ ਨੂੰ ਕਬੂਲਿਆ ਹੈ ਅਤੇ ਇਸ ਦਾ ਸਮਰਥਨ ਕੀਤਾ ਹੈ । ਇਨਾ ਅਨੁਸਾਰ ਕਵੀ ਸਮਾਜ ਦਾ ਆਧਿਆਤਮਿਕ ਨੇਤਾ ਹੁੰਦਾ ਹੈ ।" ਵਰਡਸਵਰਥ ਅਤੇ ਸ਼ੈਲੀ ਨੇ ਇਸ ਵਿਚਾਰਧਾਰਾ ਦਾ ਸਮਰਥਨ ਕੀਤਾ ਅਤੇ ਮਨੁੱਖੀ ਭਲਾਈ ਅਤੇ ਸਮਾਜ ਦੇ ਕਲਿਆਣ ਤੇ ਉਸ ਦੀ ਨੈਤਿਕ ਉੱਨਤੀ ਦੇ ਪਵਿੱਤਰ ਕਾਰਜ ਨੂੰ ਪਹਿਲ12 ਦਿਤੀ । ਵਰਡਸਵਰਥ ਨੇ ਆਪਣੇ ਲਿਰਿਕਲ ਬੈਲੇਡਸ' ਦੀ : ਭੂਮਿਕਾ ਵਿਚ ਕਿਹਾ ਹੈ ਕਿ “ਕਵੀ ਨਿਰਾ ਇਹ ਬੰਧਨ ਮੰਨ ਕੇ ਲਿਖਦਾ ਹੈ ਕਿ ਗਿਆਨਵਾਨ ਮਨੁੱਖ ਨੂੰ ਤਾਤਕਾਲਿਕ ਆਨੰਦ ਦੇਣਾ ਹੀ ਕਵੀ ਦਾ ਮੰਤਵ ਹੈ । ਸ਼ੈਲੀ ਭਾਵੇਂ ਉਪਦੇਸ਼ਾਤਮਕ ਕਾਵਿ ਤੋਂ ਚੜਦਾ ਸੀ ਪਰ ਉਸ ਇਸੇ ਵਿਚਾਰਧਾਰਾ ਦਾ ਸਮਰਥਨ ਇਨਾਂ ਸ਼ਬਦਾਂ ਰਾਹੀਂ ਕੀਤਾ “ਮੈਂ ਜਾਣਦਾ ਹਾਂ ਕਿ ਜਦੋਂ ਤੀਕ ਮਨੁੱਖ ਨੈਤਿਕ ਆਚਰਣ ਦੇ ਸਿਧਾਂਤਾਂ ਨਾਲ ਪ੍ਰੇਮ ਨਹੀਂ ਕਰਦਾ, ਉਨ੍ਹਾਂ ਤੋਂ ਪ੍ਰਭਾਵਿਤ ਨਹੀਂ ਹੁੰਦਾ, ਉਨਾਂ ਵਿਚ ਵਿਸ਼ਵਾਸ ਨਹੀਂ ਕਰਦਾ ...ਤਦ ਤੀਕ ਇਹ ਸਿਧਾਂਤ ਵੀ ਜ਼ਿੰਦਗੀ ਦੀ ਚਲਦੀ ਸੜਕ ਤੇ ਸੁਟੇ ਹੋਏ ਉਨ੍ਹਾਂ ਬੀਜਾਂ ਵਾਂਗ ਹੈ ਜਿਨ੍ਹਾਂ ਨੂੰ ਅਗਿਆਨੀ ਮੁਸਾਫਰ ਪੈਰਾਂ ਹੇਠ ਲਿਤਾੜ ਕੇ ਮਿੱਟੀ ਬਣਾ ਦੇਂਦੇ ਹਨ। 'ਗੇਟੇ ਦਾ ਵਿਚਾਰ ਸੀ ਕਿ ‘ਚੰਗੀ ਸਾਹਿਤਿਕ ਰਚਨਾ ਸਾਨੂੰ ਸਿਖਿਆ ਨਹੀਂ ਦੇਂਦੀ, ਸਾਨੂੰ ਬਦਲ ਦੇਂਦੀ ਹੈ ।” (11) “He sacrifices virtue to convenience, and is so much more careful to please than to instruct, that he seems to write without any moral purpose... He makes no just distribution of good or evil...... (12) "(i) Our continued influxes of feeling are modified and directed by thoughts, which are indeed the representations of all our past feelings, and as by contemplatiog the relations of these general representations 10 cach other we discover what is really important to men..." -D.J. Enright and Ernest D. Chichera-Preface to Wordsworth's Lyrical Ballads-English Critical Texts, page 166. Poetry strengthens the faculty which is the organ of the moral nature of man. Poets are the uncrowned legislators of the ages yet unborn. -Shelley : Defence of Poetry. 39