ਪੰਨਾ:Alochana Magazine April, May and June 1967.pdf/42

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਕਟੋਰਿਅਨ ਯੁਗ ਦੇ ਪਹਿਲੇ ਅੱਧ ਵਿਚ ਤਿੰਨ ਮਹਾਨ ਆਲੋਚਕਾਂ ਨੇ ਕਾਵਿ ਅਤੇ ਕਲਾ ਦੇ ਨੈਤਿਕ ਪਖ ਦਾ ਜ਼ੋਰਦਾਰ ਸਮਰਥਨ ਕੀਤਾ । ਉਨ੍ਹਾਂ ਦੇ ਨਾਂ ਇਸ ਤਰ੍ਹਾਂ ਹਨ : ਮੈਬਯੂ ਆਰਨਲਡ, ਕਾਰਲਾਇਲ ਜਾਨ ਰਸਕਿਨ । ਆਰਨਲਡ ਦਾ ਵਿਚਾਰ ਹੈ ਕਿ ਕਾਵ ਵਿਚ ਨੈਤਿਕਤਾ ਦੀ ਖਾਸ ਮਹੱਤਾ ਹੈ । ਉਨ੍ਹਾਂ ਲਈ ਕਾਵਿ ਜੀਵਨ ਦੀ ਵਿਆਖਿਆ ਹੈ। ਅਤੇ ਇਸ ਵਿਆਖਿਆ ਵਿਚ ਮਨੁੱਖ ਅਤੇ ਪ੍ਰਕ੍ਰਿਤੀ ਦਾ ਸੰਬੰਧ ਅਤੇ ਮਨੁੱਖ ਦੇ ਅੰਦਰੂਨੀ ਨੈਤਿਕ ਜੀਵਨ ਦੋਵੇਂ ਸ਼ਾਮਿਲ ਹਨ । ਉਨ੍ਹਾਂ ਨੇ ਸਪਸ਼ਟ ਕਿਹਾ ਹੈ ਕਿ ਜੇਹੜਾ ਸਾਹਿਤ ਨੈਤਿਕਤਾ ਦੇ ਵਿਰੁੱਧ ਹੈ ਉਹ ਅਸਲ ਵਿਚ ਜੀਵਨ ਦੇ ਵਿਰੁੱਧ ਹੈ ਅਤੇ ਉਤਮ ਸਾਹਿਤੇ ਉਹ ਹੈ ਜੇਹੜਾ ਪਾਠਕ ਦੇ ਹਿਰਦੇ ਵਿਚ ਸਾਂਤੀ, ਸੰਤੋਸ਼ ਅਤੇ ਸਹਿਨਸ਼ੀਲਤਾ ਵਗ਼ੈਰਾ ਦੇ ਉਦਾਤ ਭਾਵਾਂ ਦਾ ਉਦੇਕ ਅਤੇ ਪੋਸ਼ਣ ਕਰੇ, ਜੇਹੜਾ ਕੰਮ ਪਹਿਲਾਂ ਧਰਮ ਕਰਦਾ ਸੀ । ਸੰਸ਼ਕਤੀ ਦੇ ਪ੍ਰਸੰਗ ਵਿਚ ਉਨਾਂ ਕਿਹਾ ਸੀ ਕਿ “ਇਹ ਪਰਣਤਾ ਦਾ ਅਧਿਐਨ ਹੈ ਤੇ ਧਰਮ ਬਾਰੇ ਵੀ ਉਨ੍ਹਾਂ ਦਾ ਇਹ ਕਹਿਣਾ ਸੀ ਕਿ ਇਹ ਸੰਵੇਗਾਂ ਤੋਂ ਪ੍ਰਭਾਵਿਤ ਨੈਤਿਕਤਾ ਹੈ । ਅਸਲ ਵਿਚ ਆਰਨਲਡ ਹੋਰਾਂ ਲਈ ਜੀਵਨ ਅਸਲ ਵਿਚ ਨੈਤਿਕਤਾ ਦਾ ਸਮਾਨਵਾਰੀ ਸ਼ਬਦ ਹੈ13 | ਅਸਲ ਵਿਚ ਉਨ੍ਹਾਂ ਦਾ ਸੰਬੰਧ ਮੱਧਵਰਗੀ ਜੀਵਨ ਨਾਲ ਸੀ । ਇਸ ਲਈ ਉਹ ਕਾਵਿ ਨੂੰ ਇਸੇ ਵਰਗ ਦੇ ਉਦਬੋਧਨ ਦਾ ਪ੍ਰਮੁੱਖ ਸਾਧਨ ਸਮਝਦੇ ਸੀ । ਦੂਜੇ ਸ਼ਬਦਾਂ ਵਿਚ ਉਹ ਕਾਵਿ ਵਿਚ ਲੁਕੇ ਸੰਦੇਸ਼ ਨੂੰ ਖਾਸ ਮਹੱਤਾ ਦੇਂਦੇ ਸਨ । ਸ਼ੈਲੀ ਅਤੇ ਕੀਟਸ ਦੀ ਉਨਾਂ ਜੇਹੜੀ ਅਲੋਚਨਾ ਕੀਤੀ ਸੀ ਉਸ ਦੇ ਮੂਲ ਵਿਚ ਇਹੋ ਨੈਤਿਕਤਾ ਦੀ ਵਿਚਾਰਧਾਰਾ ਕੰਮ ਕਰ ਰਹੀ ਸੀ । | ਕਾਰਲਾਇਲ ਲਈ ਤਾਂ ਕਵੀ ਸਮਾਜ ਦਾ ਅਧਿਆਤਮਿਕ ਦਸ਼ਾ ਹੈ ਜੇਹੜਾ ਸਿਸ਼ਟੀ ਵਿਚ ਲਕੀ ਉਸ ਦੈਵੀ ਸ਼ਕਤੀ ਦਾ ਦਰਸ਼ਨ ਕਰਦੇ ਅਤੇ ਕਰਾਉਂਦੇ ਹੋਏ ਪਾਠਕਾਂ ਦੀ ਅੰਦਰਲੀ ਦਿਸ਼ਟੀ ਨੂੰ ਖੋਲਦਾ ਹੈ । ਸਮਾਜ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹੇ ਕਵੀ ਦੀ ਸੁਖ ਸੁਵਿਧਾ ਦਾ ਖਿਆਲ ਰਖੇ ਕਿਉਂ ਜੋ ਜੇਹੜੀ ਚੀਜ਼ ਚਾਨਣਾ ਦੇ ਸਕਦੀ ਹੈ ਉਹ ਸਮਾਜ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ । ਅਜੋਕੇ ਵਿਆਪਾਰੀ ਯੁਗ ਵਿਚ ਕਵੀ ਦੇ ਗਿਆਨ ਨੂੰ ਪੁਸਤਕਾਂ ਰਾਹੀਂ ਖਰੀਦਿਆ ਅਤੇ ਵੇਚਿਆ ਜਾ ਰਿਹਾ ਹੈ ਅਤੇ ਉਹ ਆਪ ਇਕ ਘਰੋਂ ਕਢੇ ਪਾਣੀ ਵਾਂਗ ਦਰ ਦਰ ਦੀਆਂ ਠੋਕਰਾਂ ਖਾਂਦਾ ਹੋਇਆ ਗਰੀਬੀ ਅਤੇ ਭੁੱਖਮਰੀ ਦੀ ਜ਼ਿੰਦਗੀ ਬਿਤਾ ਰਿਹਾ ਹੈ । (13) "The future of poetry'is immense because in poetry, where it is worthy of its bigh destiny, our race as time goes on will find an ever surer and surer stay. Poetry is the interpretress of the natural world and she is the interpretress of the moral world......combines natural, magic and moral profundity. 40