ਪੰਨਾ:Alochana Magazine April, May and June 1967.pdf/43

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਰਸਕਿਨ ਨੇ ਵੀ ਕਾਵਿ ਅਤੇ ਕਲਾ ਦਾ ਮੂਲ ਸੋਮਾਂ ਨੈਤਿਕਤਾ ਨੂੰ ਮੰਨਿਆ ਹੈ । ਉਨ੍ਹਾਂ ਦਾ ਵਿਚਾਰ ਹੈ ਕਿ ਰਾਸ਼ਟਰ ਦੀ ਉੱਨਤੀ, ਉਸ ਦੇ ਨੈਤਿਕ ਵਿਕਾਸ ਦੀ ਕਹਾਣੀ, ਉਸ ਦੇ ਕਾਵਿ ਅਤੇ ਕਲਾ ਵਿਚ ਹੀ ਬਿੰਬਿਤ ਹੁੰਦੀ ਹੈ । ਇਸ ਗਲ ਨੂੰ ਸਿੱਧ ਕਰਨ ਲਈ ਉਨ੍ਹਾਂ ਯੂਨਾਨੀ, ਮੱਧਕਾਲੀਨ ਅਤੇ ਅਜੋਕੇ ਮਸ਼ੀਨੀ ਯੁਗ ਦੀ ਸਭਿਅਤਾ ਨਾਲ ਸੰਬੰਧਿਤ ਕਲਾ ਦੇ ਵਿਭਿੰਨ ਰੂਪਾਂ ਅਤੇ ਸਾਹਿਤਿਕ ਕੀਮਤਾਂ ਦੀ ਵਿਆਖਿਆ ਕੀਤੀ । ਉਨ੍ਹਾਂ ਦਾ ਵਿਚਾਰ ਸੀ ਕੀ ਕਲਾਂ ਦੀ ਮਹੱਤਾ ਉਸ ਦੇ ਨੈਤਿਕ ਪ੍ਰਭਾਵ ਤੇ ਹੀ ਨਿਰਭਰ ਰਹਿੰਦੀ ਹੈ । ਉਸ ਦਾ ਵਿਸ਼ਾ ਜਿੰਨਾਂ ਉੱਚਾ ਹੋਵੇਗਾ ਉਨਾਂ ਹੀ ਉਸ ਦਾ ਚਿੰਤਨ ਉਸ ਦੇ ਪ੍ਰੇਮੀਆਂ ਨੂੰ ਨੈਤਿਕ ਉੱਨਤੀ ਵਲ ਲੈ ਜਾਵੇਗਾ | ਉਨ੍ਹਾਂ ਨੇ ਸਪਸ਼ਟ ਕਿਹਾ ਕਿ ਕਲਾਵਾਂ ਦਾ ਮੁੱਖ ਮੰਤਵ ਹੀ ਇਹੋ ਹੋਣਾ ਚਾਹੀਦਾ ਹੈ ਕਿ ਉਹ ਜਨਤਾ ਨੂੰ ਸਿਖਿਆ ਦੇਣ।' ਉਨ੍ਹਾਂ ਕਾਵਿ ਅਤੇ ਕਲਾ ਦੇ ਮੰਤਵ ਨੂੰ ਸਥਿਰ ਕਰਦੇ ਹੋਏ ਲਿਖਿਆ : 1. ਮਨੁੱਖਾਂ ਦੀਆਂ ਭਾਵਨਾਵਾਂ ਨੂੰ ਸ਼ਕਤੀਸ਼ਾਲੀ ਬਣਾਉਣਾ । 2. ਉਨ੍ਹਾਂ ਦੀਆਂ ਨੈਤਿਕ ਭਾਵਨਾਵਾਂ ਨੂੰ ਦ੍ਰਿੜ ਕਰਨਾ। 3. ਉਨ੍ਹਾਂ ਨੂੰ ਵਿਵਹਾਰਿਕ ਗਿਆਨ ਸਿਖਾਉਣਾ । ਉਨ੍ਹਾਂ ਦਾ ਵਿਚਾਰ ਸੀ ਕਿ “ਆਨੰਦ ਤਾਂ ਉਨ੍ਹਾਂ ਕਲਾਵਾਂ ਦੀ ਉਚਿੱਤ ਕਿਆ ਦਾ ਲੱਛਣ ਮਾਤ੍ਰ ਹੈ ਮੰਤਵ ਨਹੀਂ ।" ਸੌਂਦਰਯ ਉਨ੍ਹਾਂ ਲਈ ਦੈਵੀ ਵਰਦਾਨ ਹੈ, ਇਸ ਲਈ ਮਨੋਰੰਜਨ ਉਸਦਾ ਮੰਤਵ ਨਾ ਹੋਕੇ ਨੈਤਿਕ ਉਪਦੇਸ਼ ਰਾਹੀਂ ਸ਼ਿਵੰ' ਦੀ ਸਥਾਪਨਾ ਕਰਨਾ ਹੀ ਉਸਦਾ ਮੰਤਵ ਹੋਣਾ ਚਾਹੀਦਾ ਹੈ । | ਟਾਲਸਟਾਏ ਕਲਾ ਨੂੰ ਨੈਤਿਕਤਾ ਦਾ ਪ੍ਰਤਿਰੂਪ ਅਤੇ ਸਾਧਨ ਮੰਨਣ ਵਾਲੇ ਵਿਚਾਰਕਾਂ ਵਿਚੋਂ ਸਨ, ਇਨ੍ਹਾਂ ਦਾ ਨਾਂ ਸਭ ਤੋਂ ਵੱਧ ਪ੍ਰਸਿੱਧ ਹੈ । ਉਨਾਂ ਦਾ ਵਿਚਾਰ ਹੈ ਕਿ ਉਹ ਸਾਹਿਤ ਜਾਂ ਕਲਾ ਹੀ ਉੱਚ ਕੋਟੀ ਦੀ ਹੋਵੇਗੀ ਜਿਸ ਰਾਹੀਂ ਸਾਰੀ ਮਨੁੱਖਤਾ ਦਾ ਕਲਿਆਣ ਹੋ ਸਕੇਗਾ। ਅਜਿਹੀ ਕਲਾ ਦੇ ਤਿੰਨ ਖਾਸ ਗੁਣ ਹੁੰਦੇ ਹਨ ਜਿਨਾਂ ਦੇ ਆਧਾਰ ਤੇ ਇਹ ਸਥਿਰ ਰਹਿੰਦੀ ਹੈ । 1. ਭਾਵ ਪੋਸ਼ਣ ਕਵੀ ਜਾਂ ਕਲਾਕਾਰ ਦੇ ਭਾਵਾਂ ਨੂੰ ਪਾਠਕਾਂ, ਵਿਚ ਸੰਮਿਤ ਕਰਨਾ । ਇਸ ਲਈ ਜ਼ਰੂਰੀ ਹੁੰਦਾ ਹੈ ਕਿ ਭਾਵ ਤੀਬਰ ਹੋਣ । 2. ਵਿਆਪਕ ਪ੍ਰਭਾਵ ਜਿਸ ਲਈ ਕਾਵਿ ਦਾ ਸਭ ਲਈ ਜਾਣ ਸਕਣਾ ਜ਼ਰੂਰੀ ਹੈ । 3. ਅਜਿਹੇ ਭਾਵਾਂ ਦਾ ਪ੍ਰਗਟਾਵਾ ਅਤੇ ਸ਼ਕ੍ਰਮਣ ਜੇਹੜੇ ਲੋਕਾਂ ਵਿਚ ਹਮਦਰਦੀ ਅਤੇ ਪੇਮ