ਪੰਨਾ:Alochana Magazine April, May and June 1967.pdf/44

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਭਾਵਨਾ ਦਾ ਸੰਚਾਰ ਕਰਨ ਵਿਚ ਸਮਰਥ ਹੋਣ14 | ਟਾਲਸਟਾਏ ਦਾ ਨੈਤਿਕ ਮਾਪਦੰਡ ਅਜਿਹਾ ਦ੍ਰਿੜ ਸੀ ਕਿ ਉਨ੍ਹਾਂ ਸ਼ੇਕਸਪੀਅਰ ਜਿਹੇ ਉੱਚ ਕੋਟੀ ਦੇ ਸਾਹਿਤਕਾਰਾਂ ਨੂੰ ਵੀ ਘਟੀਆ ਦਸਿਆ ਕਿਉਂ ਜੋ ਉਸ ਵਿਚ ਨੈਤਿਕਤਾ ਦੀ ਘਾਟ ਹੈ । ਕਲਾਂ ਨੂੰ ਆਨੰਦ ਦੇਣ ਵਾਲੀ ਚੀਜ਼ ਸਮਝਣ ਦਾ ਭਾਵ ਹੈ ਉਸ ਨੂੰ ਵਿਸ਼ਿਆ ਦੀ ਕੋਟੀ ਵਿਚ ਰਖਣਾ ਜੇਹੜੀ ਹਮੇਸ਼ਾਂ ਸੰਦਰ ਰੂਪ ਬਣਾ ਕੇ ਲੋਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ ਅਤੇ ਆਪਣੇ ਰੂਪ ਨੂੰ ਵੇਚਦੀ ਰਹਿੰਦੀ ਹੈ15 । ਇਨ੍ਹਾਂ ਦੇ ਵਿਚਾਰ ਅਨੁਸਾਰ ਕਲਾ ਦਾ ਮੰਤਵ ਆਨੰਦ ਦੇਣਾ ਹੀ ਨਹੀਂ ਸਗੋਂ ਮਨੁੱਖੀ ਹਮਦਰਦੀ ਦੀਆਂ ਭਾਵਨਾਵਾਂ ਨੂੰ ਜਗਾਉਣਾ ਹੈ । ਕਲਾ ਦਾ ਮੁੱਖ ਕਾਰਜ ਮਿੱਤਰਤਾ ਦੀਆਂ ਭਾਵਨਾਵਾਂ ਨੂੰ ਫੈਲਾਉਣਾ ਹੈ । ਇਸ ਵਿਚਾਰਧਾਰਾ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਟਾਲਸਟਾਏ ਦਾ ਉਪਯੋਗਤਾਵਾਦ ਆਤਮਿਕ ਅਤੇ ਸੂਖਮ ਹੈ । ਉਨ੍ਹਾਂ ਦਾ ਕਲਾ ਚਿੰਤਨ ਉਪਯੋਗੀ ਮਨੁੱਖੀ ਕੀਮਤਾਂ ਦੀ ਸਥਾਪਨਾ ਕਰਦਾ ਹੈ । ਉਹ 'ਸ਼ਿਵ' ਦੀ ਕਾਵਿ ਵਿਚ ਸਥਾਪਨਾ ਕਰ ਮਨੁੱਖੀ ਕਲਿਆਣ ਲਈ ਉਸ ਨੂੰ ਜ਼ਰੂਰੀ ਦਸਦੇ ਹਨ । ਉਨ੍ਹਾਂ ਦਾ ਉਪਯੋਗਤਾਵਾਦ ਵਿਅਵਹਾਰਿਕ ਸਿੱਧ ਹੁੰਦਾ ਹੈ । ਟੀ. ਏਸ. ਈਲਿਅਟ ਨੇ ਕਲਾਵਾਦੀ ਸਿਧਾਂਤ ਦਾ ਖੰਡਨ ਕਰਦੇ ਹੋਏ ਲਿਖਿਆ ਹੈ, "ਲੋਕੀ ਕਲਾਵਾਦ ਦਾ ਹੱਲਾ ਤਾਂ ਬਹੁਤ ਕਰਦੇ ਹਨ ਪਰ ਇਸ ਨੂੰ ਵਿਅਵਹਾਰ ਵਿਚ ਨਹੀਂ ਲਿਆਉਂਦੇ । ਆਈ ਏ. ਰਿਚਰਡਸ ਨੇ ਇਸ ਉਪਯੋਗਿਤਾਵਾਦ ਨੂੰ ਨਵੇਂ ਦ੍ਰਿਸ਼ਟੀਕੋਣ ਨਾਲ ਪੇਸ਼ ਕੀਤਾ ਅਤੇ ਕਿਹਾ ਕਿ ਕਵਿਤਾ ਵਿਚ ਕਵੀ ਦੀ ਸ਼ਖਸੀਅਤ ਦਾ (14) "Art becomes more or less infectious in consequence of three conditions. (i) lo consequence of a greater or less peculiarity of the sensation conveyed. (ii). In consequence of a greater or less clearness of transmis sion of this sensation. (iii) In consequence of the sincerity of the artist that is, of the greater or lesser force with which the artist himself experiences the sensation which he is conveying." - What is art, Sec. XV. (15) "The art of our time and of our circle has become a prostia tute.........like her it is not limited to certain times, like her it is always adorned, like her it is always saleable and liko her it is entici......and ruinous.” - What is Art.