ਪੰਨਾ:Alochana Magazine April, May and June 1967.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਰਵਭੌਮਿਕ ਪ੍ਰਕਾਸ਼ਨ ਰਹਿੰਦਾ ਹੈ । ਇਸ ਲਈ ਵਿਗਿਆਨ ਦੇ ਯੁਗ ਵਿਚ ਵੀ ਕਵਿਤਾ ਦੀ ਸੁਰੱਖਿਆ ਜ਼ਰੂਰੀ ਹੈ । ਅਸਲ ਵਿਚ ਕਵਿਤਾ ਵਿਚਾਰ ਨਿਰਪੇਖ ਅਤੇ ਸੁਤੰਤਰ ਰਹਿ ਕੇ ਹੀ ਆਪਣੀ ਉਪਯੋਗਿਤਾ ਸਿੱਧ ਕਰ ਸਕਦੀ ਹੈ । ਭਾਵੇਂ ਉਹ ਪਰੰਪਰਾ ਤੋਂ ਤੁਰੇ ਆ ਰਹੇ ਨੀਤੀਵਾਦੀ ਵਿਚਾਰਾਂ ਦਾ ਵਿਰੋਧ ਕਰਦੇ ਹਨ ਪਰ ਤਾਂ ਵੀ ਉਨ੍ਹਾਂ ਦੀ ਇਹ ਆਸਥਾ ਹੈ ਕਿ ਜੀਵਨ ਦੀ ਸੁੰਦਰਤਾ ਇਸੇ ਵਿਚ ਹੈ ਕਿ ਉਸ ਵਿਚ ਸਾਡੀਆਂ ਪਰਵਿਰਤੀਆਂ ਸੰਗਠਿਤ ਹੋਣ । ਚੰਗੀ ਕਲਾ ਸਾਡੀ ਸੰਵੇਦਨਾ ਨੂੰ ਸੰਤੁਲਿਤ ਰਖਦੀ ਹੈ16 ! ਮਾਰਕਸ ਨੇ ਵੀ ਇਸ ਉਪਯੋਗਿਤਾਵਾਦ ਨੂੰ ਆਪਣੀ ਰਾਜਨੀਤਿਕ ਕ੍ਰਾਂਤੀ ਦਾ ਜ਼ੋਰਦਾ ਅਸਤ ਬਣਾਇਆ । ਮਾਰਕਸਵਾਦ ਅਨੁਸਾਰ ਵੀ ਕਲਾ ਤਦ ਹੀ ਉਪਯੋਗ ਹੋ ਸਕਦੀ ਹੈ ਜਦੋਂ ਉਹ ਗਰੀਬ ਅਤੇ ਅਮੀਰ ਦੇ ਸਦੀਵੀਂ ਸੰਘਰਸ਼ ਦੀ ਅਭਿਵਿਅਕਤੀ ਕਰਨ ਵਿਚ ਸਫਲ ਹੁੰਦੀ ਹੈ । ਇਹੋ ਸਮਾਜਵਾਦੀ ਯਥਾਰਥਵਾਦ ਹੈ । ਇਸ ਅਨੁਸਾਰ ਕਲਾ ਸਾਮਾਜਿਕ ਕ੍ਰਾਂਤੀ ਦਾ ਸਾਧਨ ਬਣ ਕੇ ਉਕਤ ਸੰਘਰਸ਼ ਦੀਆਂ ਭਾਵਨਾਵਾਂ ਨੂੰ ਫੈਲਾਉਣ ਵਿਚ ਸਹਾਇਕ ਹੋਵੇਗੀ । ਵਰਗਹੀਨ ਅਤੇ ਜਾਤਿ-ਹੀਨ ਸਮਾਜ ਦੀ ਉਸਾਰੀ ਵਿਚ ਸਫਲ ਹਵਗੀ। ਕਲਾ ਜਾਂ ਕਾਵਿ ਲੋਕਾਂ ਦੇ ਲਈ ਉਪਯੋਗੀ ਹੋਣੇ ਚਾਹੀਦੇ ਹਨ । ਉਸ ਵਿਚ ਪਿਛੜੇ ਵਰਗਾਂ ਦੇ ਦੁਖਾਂ ਤੇ ਭਾਵਨਾਵਾਂ ਦੀ ਅਭਿਵਿਅਕਤੀ ਹੋਣੀ ਚਾਹੀਦੀ ਹੈ । ਪਹਿਲਾਂ ਕਲਾ ਮਹਿਲਾਂ ਵਿਚ ਪਲਦੀ ਸੀ ਪਰ ਹੁਣ ਉਹ ਆਮ ਲੋਕਾਂ ਦੇ ਦੁਖਾਂ ਸੁਖਾਂ ਦੀ ਕਹਾਣੀ ਚਿਤ ਕਰਨ ਵਿਚ ਆਪਣੀ ਸਾਰਥਕਤਾ ਮੰਨਣ ਲਗ ਪਈ ਹੈ । ਉਸਦਾ ਇਹ ਉਪਯੋਗ ਉਪਯੋਗਿਤਾਵਾਦ ਦਾ ਮੂਲ ਮੰਤ੍ਰ ਹੈ । Writing is a means of expressing to men what most of them live inwardly without being able to express, as a means of communion, a testimony to the vast fiow of life through us, whose essential aspect we must try to fix for the benefit of those who will come after us. -victor Serge (16) ਬ ਬਰਾ (ਵਿਦਵੀ), ਰਾਧ 7, ਬੱਚ 2, q. 107, 105 ।