ਪੰਨਾ:Alochana Magazine April, May and June 1967.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸ੍ਰੀ ਗੁਰੂ ਗ੍ਰੰਥ ਦਾ ਸਦਾਚਾਰ ਸ਼ਾਮਤ ! ਪਿਆਰਾ ਸਿੰਘ ਪਦਮ (ਪ੍ਰੋ:) ਭਾਰਤੀ ਧਰਮਾਂ ਨੂੰ ਦੋ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ-ਅਧਿਆਤਮਵਾਦੀ ਤੇ ਆਚਾਰਵਾਦੀ । ਇਸ ਦਾ ਅਰਥ ਇਹ ਨਹੀਂ ਕਿ ਜੋ ਅਧਿਆਤਮਵਾਦੀ ਸਨ, ਉਹ ਆਚਾਰ ਦੀ ਲੋੜ ਨਹੀਂ ਸੀ ਸਮਝਦੇ ਯਾ ਜੋ ਆਚਾਰਵਾਦੀ ਸਨ ਉਹ, ਅਧਿਆਤਮਕ ਉਚਤਾ ਨੂੰ ਪਰਵਾਣ ਨਹੀਂ ਸਨ ਕਰਦੇ । ਸਗੋਂ ਇਸ ਵੰਡ ਦਾ ਤਾਤਯ ਇਤਨਾ ਹੀ ਹੈ ਕਿ ਕੁਝ ਪੁਰਾਤਨ ਧਰਮ, ਅਧਿਆਤਮਵਾਦੀ ਨਿਸਚੇ ਉਤੇ ਬਹੁਤਾ ਜ਼ੋਰ ਦਿੰਦੇ ਸਨ ਤੇ ਕੁਝ ਕੇਵਲ ਆਚਾਰ ਉਤੇ । ਮਿਸਾਲ ਲਈ ਸਨਾਤਨ ਹਿੰਦੂ ਧਰਮ, ਅਧਿਆਤਮਵਾਦੀ ਸੀ ਤੇ ਬੋਧੀ ਤੇ ਜੈਨੀ ਵਧੇਰੇ ਆਂਚਾਰਵਾਦੀ ਸਨ । ਇਕ ਸਮਾਂ ਐਸਾ ਵੀ ਆਇਆ ਜਦੋਂ ਆਚਾਰਵਾਦੀ ਅਨਾਤਮਵਾਦੀ ਹੀ ਹੋ ਗਏ, ਉਨ੍ਹਾਂ ਦੇ ਖਿਆਲ ਵਿੱਚ ਉੱਚਾ ਸੁੱਚਾ ਆਚਾਰ ਹੀ ਜ਼ਿੰਦਗੀ ਸਾਧਨਾ ਲਈ ਕਾਫ਼ੀ ਸੀ, ਪਰਮ ਤੱਤ-ਹਿਮ ਵਿਚ ਵਿਸ਼ਵਾਸ ਕੋਈ ਇਤਨੀ ਲੋੜੀਂਦੀ ਗੱਲ ਨਹੀਂ ਸੀ । ਇਕ ਤੀਸਰੀ ਕਿਸਮ ਦੀ ਸ਼ਰੇਣੀ ਵੀ ਵਜੂਦ ਵਿਚ ਆਈ ਜੋ ਨਾ ਅਧਿਆਤਮਵਾਦੀ ਸੀ ਤੇ ਨਾ ਆਚਾਰਵਾਦੀ । ਇਨ੍ਹਾਂ ਲਈ ਅਧਿਆਤਮਕ ਨਿਸਚਿ”। ਤੇ ਸਦਾਚਾਰਕ ਕੀਮਤਾਂ ਦੋਹਾਂ ਦਾ ਕੋਈ ਮਹੱਤਵ ਨਹੀਂ ਸੀ, ਇਹ ਲੋਕ ਚਾਰਵਾਕੀਏ, ਵਾਮਮਾਰਗੀ ਯਾ ਸ਼ਾਕਤ ਆਦਿ ਹਨ । ਅੱਜ ਕਲ ਦੇ ਪਦਾਰਥਵਾਦੀਆਂ ਯਾ ਸਰੀਰਵਾਦੀਆਂ ਨਾਲ ਇਨ੍ਹਾਂ ਨੂੰ ਸੰਖਿਆਂ ਤੁਲਨਾਇਆ ਜਾ ਸਕਦਾ ਹੈ ਪਰ ਇਹ ਗੱਲ ਧਿਆਨ ਵਿਚ ਰੱਖਣ ਵਾਲੀ ਹੈ ਕਿ ਅਧਿਆਤਮਵਾਦੀ ਜਮਾਤ ਨੇ ਕਈ ਸਦਾਚਾਰਕ ਕੀਮਤਾਂ ਨੂੰ ਤਿਲਾਂਜਲੀ ਨਹੀਂ ਦਿਤੀ ਤੇ ਆਚਾਰਵਾਦੀ ਤਾਂ ਕੇਵਲ ਨਿਰਭਰ ਹੀ ਇਸ ਤੇ ਕਰਦੇ ਹਨ । ਸੋ ਧਰਮ ਦੇ ਇਤਿਹਾਸ ਤੋਂ ਪਰਗਟ ਹੈ ਕਿ ਸਦਾਚਾਰ, ਧਰਮ ਦਾ ਇਕ ਅਭਿੰਨ ਅੰਗ ਰਿਹਾ ਹੈ ਤੇ ਕਦੀ ਕਦੀ ਇਹੋ ਕੁਝ ਹੀ ਧਰਮ ਦਾ ਸਭ ਕੁਝ' ਸਮਝਿਆ ਜਾਂਦਾ ਰਿਹਾ ਹੈ । ਪਰ ਵਿਦਵਾਨ ਇਸ ਹਕੀਕਤ ਤੋਂ ਭਲੀ ਪ੍ਰਕਾਰ ਜਾਣੂ ਹਨ ਕਿ ਧਰਮ ਦੋਹਾਂ ਦੇ ਸੁਮੇਲ ਬਿਨਾ ਸੰਪੂਰਣ ਨਹੀਂ ਜਿਵੇਂ ਕਿ ਮੌਰਕ ਹਾਪਕਿਨਜ਼ ਕਹਿੰਦਾ ਹੈ, "ਧਰਮ ਬਿਨਾ ਸਦਾਚਾਰ ਅਸੰਭਵ ਹੈ ਤੇ ਸਦਾਚਾਰ ਵਿਹੂਣਾ ਧਰਮ, ਭਰਮ ਮਾਤਰ ਰਹਿ ਜਾਂਦਾ ਹੈ । ਸੋ ਇਹ ਕਾਫੀ ਹੱਦ ਤਕ ਠੀਕ ਹੈ, ਭਾਵੇਂ ਕਿਸੇ ਸਮੇਂ ਇਨਾਂ, ਧਾਰਮਕ ਰਥ ਦੇ ਦੋ ਪਹੀਆਂ ਨੂੰ ਨਿਖੇੜਿਆ ਗਿਆ ਹੈ ਪਰ ਗੱਲ ਦੋਹਾਂ ਦੇ ਸੁਮੇਲ ਤੇ ਹੀ ਕਹੀ und ਹੈ । ਇਨ੍ਹਾਂ ਦਾ ਸਮਾਨ ਮਹੱਤਵ ਸਵੀਕਾਰ ਕਰਨਾ ਬਣਦਾ ਹੈ । ਭਾਰਤੀ ਧਰ ਕੇ 44