ਪੰਨਾ:Alochana Magazine April, May and June 1967.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਇਤਿਹਾਸ ਤੋਂ ਪਤਾ ਲਗਦਾ ਹੈ ਕਿ ਵਿਚ ਵਿਚ ਅਜੇਹਾ ਸਮਾਂ ਵੀ ਆਉਂਦਾ ਰਿਹਾ ਹੈ ਜਦੋਂ ਕਿ ਦੋਹਾਂ ਨੂੰ ਲੋੜੀਂਦਾ ਮਹੱਤਵ ਨਹੀਂ ਦਿੱਤਾ ਗਿਆ ਜਿਵੇਂ ਕਿ ਭਗਤੀ ਲਹਿਰ ਦੇ ਅਰੰਭਕ ਸਮੇਂ ਵਿਚ ਜਪ, ਤਪ, ਪੂਜਾ ਪਾਠ ਤੇ ਯੱਗ ਉਪਾਸਨਾ ਨੂੰ ਜਿਤਨੀ ਅਹਿਮੀਅਤ ਦਿਤੀ ਜਾਂਦੀ ਸੀ, ਉਤਨਾ ਸੰਤ ਭਗਤ, ਉਚੇ ਸਦਾਚਾਰਕ ਗੁਣਾਂ ਨੂੰ ਆਦਰ ਨਹੀਂ ਸੀ ਦਿੰਦੇ, ਉਨ੍ਹਾਂ ਦਾ ਖਿਆਲ ਸੀ ਕਿ ਕੇਵਲ ਭਗਤੀ ਹੀ ਆਤਮਕ ਕਲਿਆਣ ਲਈ ਕਾਫੀ ਹੈ । ਅਜੇਹੇ ਵਿਸ਼ਵਾਸ ਦਾ ਮੁੱਖ ਕਾਰਣ ਇਹ ਵੀ ਸੀ ਕਿ ਸਮਾਜਕ ਜੀਵਨ ਵਲੋਂ ਉਪਰਾ.. ਮਤਾ ਧਾਰਨ ਕਰਕੇ ਇਹ ਲੋਕ ਇਸ ਦੀ ਪ੍ਰਵਾਹ ਘੱਟ ਹੀ ਕਰਦੇ ਸਨ । ਭਗਤੀ ਲਹਿਰ ਦੇ ਜ਼ਮਾਨੇ ਘਰ ਬਾਰ ਛੱਡਕੇ ਸਾਧੂ ਹੋਣਾ ਤੇ ਰੱਬ ਦੀ ਪੂਜਾ ਉਪਾਸ਼ਨਾ ਵਿਚ ਸਮਾਂ ਲੰਘਾਉਣਾ ਹੀ ਪਰਮ ਧਰਮ ਕਰਮ ਸੀ । ਕੀ ਜੋਗੀ, ਕੀ ਵੈਰਾਗੀ ਤੇ ਕੀ ਸੰਨਿਆਸੀ ਤਪੀਏ ਸਭੇ ਪਲਾਇਨਵਾਦੀ, ਆਤਮ-ਸਮਾਧੀ ਤਕ ਸੀਮਤ ਸਨ । ਜਾਪਦਾ ਇਉਂ ਹੈ ਕਿ ਜਿਵੇਂ ਦੁਸਰਿਆਂ ਪ੍ਰਤੀ ਆਪਣੀ ਜ਼ਿੰਮੇਵਾਰੀ, ਉਨ੍ਹਾਂ ਦੀ ਮਾਨਸਿਕ ਚੇਤਨਾ ਦਾ ਭਾਗ ਨਹੀਂ ਸੀ । ਦਰਅਸਲ ਜੇ ਵਿਸ਼ਲੇਸ਼ਨਾਤਮਕ ਦ੍ਰਿਸ਼ਟੀ ਨਾਲ ਦੇਖਿਆ ਜਾਵੇ ਤਾਂ ਅਧਿਆਤਮਵਾਦ ਇਹ ਮਾਰਗ ਦਰਸਾਉਂਦਾ ਹੈ ਕਿ ਮਨੁੱਖ ਨੇ ਪਰਮੇਸ਼ਰ ਨਾਲ ਕਿਵੇਂ ਰਿਸ਼ਤਾ ਕਾਇਮ ਕਰਨਾ ਹੈ ਤੇ ਸਦਾਚਾਰੇ ਇਹ ਗੱਲ ਸਮਝਾਉਂਦਾ ਹੈ ਕਿ ਮਨੁੱਖ ਦਾ ਮਨੁੱਖ ਨਾਲ ਰਿਸ਼ਤਾ ਕਿਹੋ ਜੇਹਾ ਹੋਣਾ ਚਾਹੀਦਾ। ਰੱਬ ਨਾਲ ਰਿਸ਼ਤਾ ਜੋੜਨ ਦੀ ਨੇਮਾਵਲੀ ਅਧਿਆਤਮ ਸ਼ਾਸਤ ਹੈ ਤੇ ਮਨੁੱਖ ਦਾ ਪਰਸਪਰ ਸੰਬੰਧ ਜੋੜਨ ਦੀ ਨੇਮਾਵਲੀ ਸਦਾਚਾਰ ਸ਼ਾਸਤ ਹੈ । ਬਹੁਤੇ ਧਰਮੀ, ਗੱਲ ਉਤੇ ਹੀ ਬਹੁਤਾ ਜ਼ੋਰ ਦਿੰਦੇ ਰਹੇ ਤੇ ਕੁਝ ਅਜੇਹੇ ਵੀ ਆਏ ਜਿਨ੍ਹਾਂ ਇਸ ਬੁਨਿਆਦ ਪਹਿਲੀ ਗੱਲ ਨੂੰ ਬਿਲਕੁਲ ਹੀ ਤਿਲਾਂਜਲੀ ਦੇ ਦਿੱਤੀ । ਗੁਰਮਤਿ ਤੇ, ਸਦਾਚਾਰ. ਗੁਰੂ ਨਾਨਕ ਸਾਹਿਬ ਜ਼ਿੰਦਗੀ ਦੀ ਸੰਪੂਰਣਤਾ ਲਈ ਭਗਤੀ ਤੇ ਸਦਾਚਾਰ ਦੋਹਾਂ ਨੂੰ ਜ਼ਰੂਰੀ ਅੰਗ ਕਰਾਰ ਦਿੰਦੇ ਹਨ ਤੇ ਉਹ ਇਹ ਵੀ ਕਹਿੰਦੇ ਹਨ ਕਿ ਭਗਤੀ ਯਾ ਬੰਦਗੀ ਸੰਪੂਰਣ ਹੋ ਹੀ ਨਹੀਂ ਸਕਦੀ ਜੇਕਰ ਸੇਸ਼ਟ ਗੁਣਾਂ ਨਾਲ ਸ਼ਖਸੀਅਤ ਸ਼ਿੰਗਾਰੀ ਨਾ ਜਾਵੇ । ਗੁਰੂ-ਸਿਧਾਂਤ ਦਾ ਇਕ ਮਹਾਂ ਮੰਤ੍ਰ ਹੈ : “ਸਭ ਗੁਣ ਤੇਰੇ ਮੈ ਨਾਹੀ ਕੋਇ ਵਿਣੁ ਗੁਣ ਕੀਤੇ ਭਗਤਿ ਨ ਹੋਇ' (ਜਪੁ ਮ: 1) ਬਿਨੁ ਗੁਰ ਗੁਣ ਨ ਜਾਪਨੀ (ਸਿਰੀ ਰਾਗ 3) ਬਿਨੁ ਗੁਣ ਭਗਿਤ ਨ ਹੋਇ” ਗੁਰੂ ਅਰਜਨ ਦੇਵ ਦੋਹਾਂ ਦੀ ਤਾਕੀਦ ਇਕੇ ਥਾਂ ਕਰਦੇ ਹਨ : ਉਸਤਤਿ ਮਨ ਮਹਿ ਕਰਿ ਨਿਰੰਕਾਰ । ਕਰਿ ਮਨ ਮੇਰੇ ਸਤਿ ਬਿਉਹਾਰ ॥ (ਗਉੜੀ ਸੁਖਮਨੀ 5) · 45