ਪੰਨਾ:Alochana Magazine April, May and June 1967.pdf/48

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿੱਥੇ ਪਹਿਲੀ ਸਤਰ, ਬੰਦਗੀ ਉਤੇ ਜ਼ੋਰ ਦਿੰਦੀ ਹੈ, ਉਥੇ ਦੂਜੀ 'ਸਦ ਵਿਉਹਾਰ ਸ਼ੈਸ਼ਟਾਚਾਰ ਨੂੰ ਲਾਜ਼ਮੀ ਕਰਾਰ ਦਿੰਦੀ ਹੈ । ਗੁਰਮਤਿ ਦਾ 'ਨਾਮ' ਤੇ 'ਸੇਵਾ' ਦਾ ਸਿਧਾਂਤ ਵੀ ਇਨ੍ਹਾਂ ਦੋਹਾਂ ਗੱਲਾਂ ਵਲ ਸੰਕੇਤ ਕਰਦਾ ਹੈ, ਨਾਮ ਦੁਆਰਾ ਅਸੀਂ ਪ੍ਰਭੂ ਦੇ ਨੇੜੇ ਹੁੰਦੇ ਹਾਂ ਤੇ ‘ਸੇਵਾ’ ਦੁਆਰਾ ਆਮ ਲੋਕਾਂ ਦੇ । ਪੁਰਾਣੇ ਧਰਮ, ਪਰਲੋਕ ਸੁਧਾਰਨ ਲਈ ਭਗਤੀ ਨੂੰ ਹੀ ਸਭ ਕੁਝ ਮੰਨਦੇ ਸਨ ਪਰ ਗੁਰੂ ਨਾਨਕ ਸੇਵਾ ਨੂੰ ਵੀ ਨਾਲ ਉਚਿਤ ਥਾਂ ਦੇਣ ਦੇ ਮੁਦੱਈ ਸਨ ! | ਕੁਝ ਲੋਕ ਆਚਾਰ ਨੂੰ ਵਿਅਕਤੀਗਤ ਪੂੰਜੀ ਮੰਨਦੇ ਸਨ, ਪ੍ਰਭੂ-ਵਿਸ਼ਵਾਸ ਯਾ ਭਗਤੀ ਨੂੰ ਉੱਕਾ ਥਾਂ ਨਹੀਂ ਸੀ ਦਿੰਦੇ । ਗੁਰੂ ਸਾਹਿਬ ਉਨ੍ਹਾਂ ਪ੍ਰਤੀ ਵੀ ਸਪਸ਼ਟ ਕਰਦੇ ਹਨ ਕਿ ਸੇਸ਼ਟ ਗੁਣ ਵੀ ਉਸੇ ਦੀ ਦਾਤ ਹਨ । ਚੰਗੇਰੀ ਭਗਤੀ ਯਾ ਉਚੇਰੀ ਰੂਹਾਨੀਅਤ ਤਾਂ ਹੀ ਮੂਰਤਮਾਨ ਹੁੰਦੀ ਹੈ, ਜੇਕਰ ਸ਼ਟ ਗੁਣ ਜ਼ਿੰਦਗੀ ਦਾ ਭਾਗ ਬਣਨ । ਭਗਤੀ, ਸਦਾਚਾਰ ਨੂੰ ਸ਼ਕਤੀ ਦਿੰਦੀ ਹੈ ਤੇ ਸਦਾਚਾਰ ਭਗਤੀ ਦਾ ਪਸਾਰ ਕਰਦਾ ਹੈ : ਸਾਚੀ ਬਾਣੀ ਸੁਚਾ ਹੋਇ ਗੁਣ ਤੇ ਨਾਮੁ ਪਰਾਪਤਿ ਹੋਇ ॥ (ਆਸਾ 1) ਸੋ ਆਦਿ ਗ੍ਰੰਥ ਦੇ ਸਿਧਾਂਤ ਅਨੁਸਾਰ ਧਰਮੀ ਜੀਵਨ ਜੀਉਣ ਲਈ ਦੋਵੇਂ ਗੱਲਾਂ ਲਾਜ਼ਮੀ ਹਨ, ਅਧਿਆਤਮਕ ਨਿਸ਼ਚਾ ਵੀ ਤੇ ਸਦਾਚਾਰਕ ਗੁਣ ਵੀ । ਦੁਨੀਆਂ ਵਿਚ ਧਰਮ ਭਿੰਨ ਭਿੰਨ ਹਨ, ਉਨ੍ਹਾਂ ਦੇ ਪੂਜਾ ਉਪਾਸਨਾ ਦੇ ਢੰਗ ਵੀ ਵੱਖੋ ਵੱਖਰੇ ਹਨ ਪਰ 'ਆਚਾਰੇ ਸੰਹਿਤਾ' ਲਗਭਗ ਸਭ ਦੀ ਇਕ ਸਮਾਨ ਹੈ । ਕੋਈ ਧਰਮ ਚੋਰੀ ਕਰਨ ਯਾ ਝੂਠ ਬੋਲਣ ਦੀ ਹਮਾਇਤ ਨਹੀਂ ਕਰਦਾ, ਕਿਸੇ ਦਾ ਦਿਲ ਦੁਖਾਉਣ -(ਹਿੰਸਾ) ਦੀ ਕਿਸੇ ਮਤ ਵਿਚ ਆਗਿਆ ਨਹੀਂ; ਇਸੇ ਕਰਕੇ ਰਸੋਕਨ ਦਾ ਕਥਨ ਠੀਕ ਹੈ ਕਿ ਨਸਲ ਤੇ ਭੂਗੋਲ ਦੀ ਭਿੰਨਤਾ ਦੇ ਬਾਵਜੂਦ ‘ਸਦਾਚਾਰ' ਸਾਰੀ ਮਨੁੱਖਤਾ ਲਈ ਇਕੋ ਹੀ ਹੈ । ਮਨੁੱਖ ਇਕ ਸਮਾਜਕ ਪ੍ਰਾਣੀ ਹੈ, ਬਾਕੀ ਲੋਕਾਂ ਨਾਲ ਇਸ ਦੀ ਸ਼੍ਰੇਟ ਵਰਤੋਂ ਇਸ ਦੀ ਮਨੁੱਖਤਾ ਦੀ ਸੂਚਕ ਹੈ । ਸਭਿਆਚਾਰਕ ਪ੍ਰਤੀ ਨੇ ਇਹ ਸਪਸ਼ਟ ਦਰਸਾ ਦਿੱਤਾ ਹੈ ਕਿ ਉਹੋ ਵਰਤੋਂ ਸਦਾਚਾਰ ਹੈ, ਜਿਸ ਨਾਲ ਕਿਸੇ ਤਰਾਂ ਕਿਸੇ ਦੂਜੇ ਦੀ ਕੋਈ ਹਾਨੀ ਨਾ ਹੋਵੇ । ਧਰਮ-ਗ੍ਰੰਥਾਂ ਵਿਚ ਇਸ ਗੱਲ ਨੂੰ ਇਉਂ ਵੀ ਦੁਹਰਾਇਆ ਗਿਆ ਹੈ ਕਿ ਤੁਸੀਂ ਹੋਰਾਂ ਨਾਲ ਉਸੇ ਤਰਾਂ ਵਰਤੋਂ ਕਰੋ ਜੈਸਾ ਕਿ ਤੁਸੀਂ ਚਾਹੁੰਦੇ ਹੋ ਕਿ ਬਾਕੀ ਲੋਕ ਤੁਹਾਡੇ ਨਾਲ ਕਰਨ । ਇਹ ਤਾਂ ਠੀਕ ਹੈ ਕਿ ਅਸੀਂ ਆਪਣੇ ਲਈ ਕੋਈ ਦੁਖਦਾਈ ਗੱਲ ਸਹਾਰ ਨਹੀਂ ਸਕਦੇ ਜੋ ਸਾਨੂੰ ਚੰਗੀ ਨਹੀਂ ਲਗਦੀ । ਉਹ ਗੱਲ ਦੂਜੇ ਨੂੰ ਕਿਵੇਂ ਚੰਗੀ ਲਗ ਸਕਦੀ 1. Piety and morality are but the same spirit differentaly manife sted; piety is religion with it. face. towards God, morality is religion with its face towards the world. (Tyron Edwards) 46