ਪੰਨਾ:Alochana Magazine April, May and June 1967.pdf/49

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹੈ । ਸੋ ਸਦਾਚਾਰ ਦਾ ਇਹ ਇਕ ਸੁਨਹਿਰੀ ਅਸੂਲ ਹੈ-ਦੂਜਿਆਂ ਨੂੰ ਆਪਣੇ ਵਰਗੇ ਸਮਝਣਾ ਤੇ ਉਸ ਅਨੁਸਾਰ ਵਰਤੋਂ ਕਰਨਾ । ਗੁਰੂ ਗ੍ਰੰਥ ਦੇ ਸਦਾਚਾਰ ਸ਼ਾਸਤ ਦਾ ਬੁਨਿਆਦੀ ਗੁਰ ਹੈ : ‘ਪਰ ਕਾ ਬੁਰਾ ਨ ਰਾਖਹੁ ਚੀਤਿ ਤੁਮ ਕਉ ਦੁਖ ਨਹੀਂ ਭਾਈ ਮੀਤ ॥' (ਆਸਾ 5, ਪੰਨਾ 38 ) ਸਦਾਚਾਰ ਸ਼ਾਸਤ : ਸਦਾਚਾਰ ਸ਼ਾਸਤ ਜੀਵਨ ਜਾਚ ਦਾ ਵਿਗਿਆਨ ਹੈ ਜੋ ਮਨੁੱਖ ਲਈ ਚੰਗੇ ਮੰਦੇ ਤੇ ਕਰਨ ਯੋਗ ਅਤੇ ਨਾ ਕਰਨ ਯੋਗ ਕੰਮ ਦਾ ਨਿਰਣਾ ਕਰਦਾ ਹੈ । ਅਰਬੀ ਪਦ ਇਖ਼ਲਾਕ ਖੁਲਕ ਦਾ ਬਹੁਵਚਨ ਹੈ, ਖੁਲਕ ਦਾ ਅਰਥ ਹੈ ਸਿਸ਼ਟਾਚਾਰ, ਮੁਰੱਵਤ ਯਾ ਸੁਭਾ । Ethics ਯੂਨਾਨੀ ਮੂਲ ਹੈ ਜਿਸ ਦਾ ਅਰਥ ਹੈ ਆਚਰਣ ਤੇ ਇਸੇ ਤਰ੍ਹਾਂ Morality ਲਾਤੀਨੀ ਪਦ ਵੀ ਸੁਭਾ ਯਾ ਰਿਵਾਜ ਦੇ ਅਰਥਾਂ ਵਿਚ ਹੈ । ਸਦਾਚਾਰ ਸ਼ਾਸਤ ਵਿਚ ਭਾਵੇਂ ਜੀਵਨ-ਜਾਚ ਦੇ ਸਿਧਾਂਤਾਂ ਨੂੰ ਕਈ ਪੱਖਾਂ ਤੋਂ ਵਿਚਾਰਿਆ ਜਾਂਦਾ ਹੈ ਪਰ ਇਸ ਵਿਚ ਦੋ ਗੱਲਾਂ ਮੁੱਖ ਹਨ, ਕੀ ਕੁਝ ਕਰਨ ਯੋਗ ਹੈ ਤੇ ਕੀ ਕੁਝ ਨਾ ਕਰਨ ਯੋਗ, ਕੀ ਠੀਕ ਹੈ ਤੇ ਕੀ ਨਾ ਠੀਕ । ਜੋ ਕਰਨਾ ਉਚਿਤ ਨਹੀਂ ਉਹ ਬੁਰਿਆਈ ਹੈ, ਪਾਪ ਹੈ, ਬਦੀ ਹੈ ਦੁਰਾਚਾਰ ਹੈ, ਉਸ ਨੂੰ “ਔਗੁਣ' ਵੀ ਕਿਹਾ ਹੈ । ਜੋ ਕਰਨਾ ਉਚਿਤ ਹੈ , ਆਤਮ ਵਿਕਾਸ ਤੇ ਸਮਾਜਕ ਵਿਕਾਸ ਦੋਹਾਂ ਲਈ ਲਾਭਵੰਦ ਹੈ, ਉਹ · ਚੰਗਿਆਈ ਹੈ, ਪੁੰਨ ਹੈ, ਨੇਕੀ ਹੈ, ਯਾ ਸਦਾਚਾਰ ਹੈ, ਇਸ ਨੂੰ ਸਦਾਚਾਰ ਸ਼ਾਸਤੀ ਗੁਣ ' ਕਹਿੰਦੇ ਹਨ | ਪੰਨੇ ਤੇ ਪਾਪ, ਧਰਮ-ਸ਼ਾਸਤ ਦੇ ਸੰਕੇਤ ਹਨ ਤੇ ਗੁਣ ਤੇ ਔਗੁਣ ਸਦਾਚਾਰ ਸ਼ਾਸਤ ਦੇ । ਚੰਗਾ ਕੰਮ ਕਰਨਾ ਯੋਗ ਹੈ ਤੇ ਮੰਦਾ ਨਾ ਕਰਨ ਯੋਗ, ਗੁਣ ਧਾਰਨ ਯੋਗ ਹੈ ਤੇ ਔਗੁਣ ਤਿਆਗਣ ਯੋਗ । ਪਰ ਧਰਮ ਗ੍ਰੰਥਾਂ ਵਿੱਚ ਇਕ ਗੱਲ ਬਾਰ ਬਾਰ ਦੁਹਰਾਈ ਗਈ ਹੈ ਕਿ ਮਨੁੱਖੀ ਮਨ ਮਾਇਆ ਦੇ ਪ੍ਰਭਾਵ ਕਾਰਨ ਯਾ ਸ਼ੈਤਾਨ ਦਾ ਬਹਿਕਾਇਆ ਹੋਣ ਕਰਕੇ ਸਦਾ ਬਦੀ ਵਾਲੇ ਪਾਸੇ ਦੌੜਦਾ ਹੈ । ਗੁਰਬਾਣੀ ਵਿਚ ਵੀ ਇਸ ਪ੍ਰਵਿਰਤੀ ਦਾ ਕਈ ਥਾਂ ਜ਼ਿਕਰ ਹੈ, ਜੋ ਜੋ ਇਸ ਨੂੰ ਚੰਗਿਆਈ ਵਲੋਂ ਅਵੇਸਲਾ ਕਰਦੀ ਤੇ ਬਦੀ ਵਲ ਬੇਰੋਕ ਵਧਣ ਦਿੰਦੀ ਹੈ : . ਚੰਗਿਆਈ ਅਲਕੁ ਕਰੇ, ਬੁਰਿਆਈ ਹੋਇ ਸੇਰ । (ਵਾਰ ਗੂਜਰੀ 5) ਇਹੋ ਕਾਰਣ ਹੈ ਕਿ ਧਰਮ, ਦਰਸ਼ਨ ਤੇ ਕਲਾ ਮਨੁੱਖ ਨੂੰ ਸਦਾ ਚੰਗਿਆਈ ਵਲ ਪ੍ਰੇਰਨ ਦਾ ਯਤਨ ਕਰਦੇ ਹਨ ਤਾਂ ਕਿ ਔਗੁਣਾਂ ਦੀ ਮੈਲ ਲਹਿ ਜਾਣ ਬਾਦ ਸਮੁੱਚਾ ਜੀਵਨ ਗੁਣਵੰਤ ਹੋਕੇ ਉੱਜਲਾ ਹੋ ਸਕੇ । | ਉਚਿਤ ਤੇ ਅਨੁਚਿਤ ਯਾ ਚੰਗੇ ਮੰਦੇ ਦੀ ਵਿਆਖਿਆ ਬਾਰੇ ਆਚਾਰ-ਸ਼ਾਸਆਂ ' ਵਿਚ ਕੁਝ ਮਤਭੇਦ ਹੈ । ਮਿਸਾਲ ਲਈ ਪ੍ਰਤੀਵਾਦੀ ਧਾਰਣਾ ਦੇ ਹਾਮੀ ਕਹਿੰਦੇ ਹਨ . ਕਿ ਮਨੁੱਖ ਦੀ ਕਾਮਵਾਸ਼ਨਾ ਇਕ ਸੁਭਾਵਕ ਪ੍ਰਵਿਰਤੀ ਹੈ, ਕੁਦਰਤੀ ਭੁੱਖ ਹੈ. ਇਸ ਨੂੰ 47