ਪੰਨਾ:Alochana Magazine April, May and June 1967.pdf/5

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਹਰਿਨਾਮ ਤੇ ਰਵਿੰਦਰ ਰਵੀ ਵਿਗਿਆਪਕ, ਵਿਕਕਾਰ ਤੇ ਸੈਲਾਨੀ ਦੇ ਅਤਿ ਇਕਹਿਰੇ ਨਾਟਕੀ ਆਪਿਆਂ ਰਾਹੀਂ ਬੁਖਲਾਹਟ ਵਿਚ ਗ੍ਰਸਤ ਹੋ ਜਾਂਦੇ ਹਨ । ਮੀਸ਼ਾ ਤੇ ਸਤੀ ਕੁਮਾਰ ਅਵੱਸ਼ ਹੀ ਵਧੇਰੇ ਪ੍ਰਢ ਪ੍ਰਯੋਗਵਾਦੀ ਹੋਣ ਦਾ ਪ੍ਰਮਾਣ ਦਿੰਦੇ ਹਨ ਅਤੇ ਪ੍ਰਗਟਾਉ ਨਾਲ ਹੁੰਚਾਰ ਦੀ ਸਮੱਸਿਆ ਦਾ ਸਮਾਧਾਨ ਲੱਭਦੇ ਹਨ । ਪਰ ਉਹਨਾਂ ਦੇ ਕਾਵਿਕ ਸੰਸਾਰ ਅਸਤਿਤੁਮ ਕਿਸਮ ਦੀ ਚੁਗਲੀ ਤੇ ਸਕੈਂਡਲ ਦੇ ਸੰਸਾਰ ਬਣਕੇ ਹੀ ਰਹਿ ਜਾਂਦੇ ਹਨ । ਨਤੀਜੇ ਵਜੋਂ ਉਹਨਾਂ ਦੀ ਰਚਨਾਤਮਿਕ ਪ੍ਰਕਿਰਿਆ ਪੁਨਰ-ਅਨੁਵਾਦ ਨਾਲ ਮੇਲ ਖਾਂਦੀ ਹੈ । ਕਥਿੱਤ ਪ੍ਰਯੋਗਵਾਦੀ ਕਵੀ ਤਾਂ ਇਸ ਪੁਨਰ-ਅਨੁਵਾਦ ਨੂੰ ਵੀ ਅਨੁਵਾਦ ਦੇ · ਪੱਧਰ ਤੇ ਡੇਗ ਲੈਂਦੇ ਹਨ । ਸੁਰਜੀਤ ਪਾਤਰ ਅਵੱਸ਼ ਹੀ ਰਚਨਾਤਮਿਕ ਪ੍ਰਕਿਰਿਆ ਨੂੰ ਉਤਪਾਦਨ ਸ਼ੀਲ ਸਿਰਜਨਾ ਦੇ ਪੱਧਰ ਤੇ ਕਾਇਮ ਰੱਖਣ ਦਾ ਯਤਨ ਕਰਦਾ ਹੈ । x X | ਕਿਸੇ ਸਭਿਆਚਾਰ ਦੇ ਅਨੂਠਾ ਹੋਣ ਦਾ ਪ੍ਰਮਾਣ ਇਸ ਗੱਲ ਤੋਂ ਮਿਲ ਜਾਂਦਾ ਹੈ ਕਿ ਕੀ ਉਸ ਵਿਚ ਸੁੰਦਰਤਾ ਦਾ ਅਤੇ ਵਿਸ਼ੇਸ਼ ਕਰਕੇ ਨਾਰੀ ਦੀ ਸੁੰਦਰਤਾ ਦਾ ਸੁਤੰਤਰ ਸੰਕਲਪ ਵਿਕਸਤ ਤੇ ਵਿਆਪਕ ਹੈ । ਨਿਰਸੰਦੇਹ ਪੰਜਾਬ ਦਾ ਇਸ ਸੰਦਰਭ ਵਿਚ ਆਪਣਾ ਸੰਕਲਪ ਹੈ ਜਿਸਦਾ ਨਿਕਾਸ ਏਥੋਂ ਦੀ ਭੂਗੋਲਿਕ ਆਭਾ ਅਨੁਸਾਰ ਅਤੇ ਵਿਕਾਸ ਇਸ ਵਿਚ ਪ੍ਰਫੁੱਲਤ ਹੋਈ ਉਤਪਾਦਨ ਵਿਧੀ ਅਨੁਸਾਰ ਹੋਇਆ ਹੈ । ਪੰਜਾਬ ਦੀ ਭੂਗੋਲਿਕ ਆਭਾ ਇਸਦੀ ਸਾਵੀਂ-ਪੱਧਰੀ ਖੇਤੀਬਾੜੀ ਅਧੀਨ ਆਈ ਭੋਇ ਵਿਚ ਵਿਆਪਕ ਹੈ, ਜਿਸ ਵਿਚ ਦਰਿਆਵਾਂ ਦਾ ਵਹਾਉ ਤੇ ਬਿਰਛਾਂ ਦਾ ਝੁਲਣਾ ਰੌਚਿਕਤਾ ਦੀ ਹਾਰ ਲੈ ਆਉਂਦੇ ਹਨ । ਕਉਂਕਿ ਜਨਣੀ ਹੋਣ ਕਾਰਨ ਔਰਤ ਵਿਚ ਕਾਲ ਨਾਲੋਂ ਦੇਸ਼ ਦਾ ਅੰਸ਼ ਵਧੇਰੇ ਹੈ ਜਿਵੇਂ ਕਿਰਤੀ ਹੋਣ ਕਾਰਨ ਮਰਦ ਵਿਚ ਦੇਸ਼ ਨਾਲੋਂ ਕਾਲ ਦਾ ਅੰਸ਼ ਵਧੇਰੇ ਹੈ ਇਸ ਲਈ ਪੰਜਾਬੀ ਸਭਿਆਚਾਰ ਵਿਚ ਨਾਰੀ ਦੀ ਸੁੰਦਰਤਾ ਦਾ ਸੰਕਲਪ ਉਹ ਆਦਰਸ਼ੀਕਰਣ ਹੈ ਜਿਹੜਾ ਇਹਨਾਂ ਪੱਖਾਂ ਦਾ ਔਰਤ ਦੇ ਅੰਗਾਂ ਦੇ ਰੂਪ ਵਿਚ ਵਿਗਸਦਾ ਤਸੱਵਰ ਕੀਤਾ ਜਾਂਦਾ ਹੈ । ਸੁਭਾਵਕ ਹੀ ਇਸ ਪੜਾਅ ਤੇ ਜੋ ਵਿਸ਼ੇਸ਼ ਕਰਕੇ ਲੋਕ-ਬੋਧ ਦਾ ਪੜਾਅ ਹੈ ਅਤੇ ਲੋਕ-ਗੀਤਾਂ ਵਿਚੋਂ ਉਪਲੱਬਦ ਹੁੰਦਾ ਹੈ ਦਰ ਔਰਤ ਸੁਨੱਖੀ ਨਾਰ ਹੈ ਜਿਸਦੇ ਤਨ ਵਿਚ ਭੌਇ ਵਾਲੀ ਸਡੌਲਤਾ ਹੈ, ਜਿਸਦਾ ਕੱਦ ਬਿਰਛ ਵਾਂਗ ਲੰਮ-ਸਲੰਮਾ ਹੈ ਅਤੇ ਜਿਸਦੀ ਤੋਰ ਵਿਚ ਦਰਿਆ ਦੇ ਵਹਾਉ ਵਾਲੀ ਰਵਾਨੀ ਹੈ । ਹੈਰਾਨੀ ਦੀ ਗੱਲ ਨਹੀਂ ਕਿ ਇਸ ਪੜਾਅ ਤੇ ਘੱਟ ਹੀ ਕਿਤੇ ਮੱਧਰੀ ਨਾਰ ਨੂੰ ਸੁੰਦਰੀ ਦੇ ਰੂਪ ਵਿਚ ਤਸੱਵਰ ਕੀਤਾ ਗਿਆ ਹੈ । ਉਸਨੂੰ ਤਾਂ 'ਮੱਧਰੀ ਰੰਨ ਬੁੱਕਲ ਦਾ ਗਹਿਣਾ" ਕਹਿਕੇ ਕੇਵਲ ਸੰਭੋਗ ਦੇ ਹੀ ਵਧੇਰੇ ਯੋਗ ਠਹਿਰਾਇਆ ਗਿਆ ਹੈ । | ਵਾਰਸ ਸ਼ਾਹ ਤੋਂ ਪਹਿਲੇ ਕਿੱਸਾਕਾਰਾਂ ਵਿਚ ਨਾਰੀ ਦੀ ਸੁੰਦਰਤਾ ਦਾ ਇਹ ਸੰਕਲਪ ਘਰ ਕਰੀ ਬੈਠਾ ਹੈ । ਵਾਰਸ ਸ਼ਾਹ ਇਸੇ ਸੰਕਲਪ ਨੂੰ ਆਪਣੀ ਸੁੰਦਰਤਾ-ਦ੍ਰਿਸ਼ਟੀ ਦਾ ਅਧਾਰ ਬਣਾਉਂਦਾ ਹੈ ਪਰ ਨਾਲ ਹੀ ਇਸ ਵਿਚ ਸੰਪੰਨਤਾ ਵੀ ਲੈ ਆਉਂਦਾ ਹੈ । ਉਸਨੂੰ