ਪੰਨਾ:Alochana Magazine April, May and June 1967.pdf/50

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੂਰਿਆਂ ਕਰਨਾ ਮਨੁੱਖ ਦਾ ਅਧਿਕਾਰ ਹੈ, ਇਸ ਬਾਰੇ ਲਾਈਆਂ ਪਾਬੰਦੀਆਂ ਬੇਅਰਥ ਹਨ । ਇਨਾਂ ਰੋਕਾਂ ਨੂੰ ਦੂਰ ਹਟਾਉਣਾ ਯੋਗ ਹੈ । ਦੂਜੇ ਸ਼ਬਦਾਂ ਵਿਚ ਇਸ ਦਾ ਅਰਥ ਇਹ ਹੈ ਕਿ ਪਾਬੰਦੀ ਬੇਲੋੜੀ ਹੈ, ਸਦਾਚਾਰ ਦੇ ਨੇਮ ਕਿਸੇ ਲੇਖੇ ਨਹੀਂ, ਸਗੋਂ ਇਹ ਰੋਕ ਬਣਕੇ ਸ਼ਖਸੀਅਤ ਤੇ ਵਿਕਾਸ ਵਿਚ ਵਿਘਨ ਪਾਉਂਦੇ ਹਨ । ਇਸ ਦਾ ਦੂਸਰਾ ਪੱਖ ਵੀ ਸਪਸ਼ਟ ਹੈ ਕਿ ਜੇਕਰ ਕੋਈ ਬੰਧੇਜ ਨਾ ਹੋਵੇ, ਮਰਯਾਦਾ ਨਾ ਰੱਖੀ ਜਾਵੇ ਤਾਂ ਸਮਾਜ ਵਿਚ ਗੜਬੜ ਹੋਣੀ ਮੁਭਾਵਕ ਹੈ ਤੇ ਇਹ ਗੜਬੜ ਮਨੁੱਖੀ ਸਭਿਅਤਾ ਨੂੰ ਅੱਗੇ ਲਿਜਾਣ ਵਿਚ ਸਹਾਈ ਨਹੀਂ ਹੋ ਸਕਦੀ ! ਅਤੇ ਨਾਂ ਹੀ ਕਾਮਨਾ-ਪੂਰਤੀ ਵਿਚ ਲਗਿਆ ਵਿਅੱਕਤੀ ਇਸ ਨਾਲ ਤਿਪਤੀ ਹਾਸਲ ਕਰ ਸਕਦਾ ਹੈ, ਇਹ ਤਿਪਤੀ ਯਾ ਸੰਤੁਸ਼ਟਤਾ ਕੇਵਲ ਸੰਜਮ ਯਾ ਬੈਂਕਾਬੂ ਨਾਲ ਹੀ ਸੰਭਵ ਹੈ । ਇਸ ਤਰਾਂ ਸਦਾਚਾਰ ਦੇ ਨੇਮਾਂ ਸੰਬੰਧੀ ਕੁਝ ਕੁ ਪੱਖਾਂ ਉਤੇ ਮਤਭੇਦ ਵੀ ਹੈ ਪਰ ਇਹ ਐਸਾ ਨਹੀਂ ਜੋ ਦੂਰ ਨਾ ਹੋ ਸਕੇ । ਇਹ ਗੱਲ ਕੁਝ ਹੱਦ ਤਕ ਠੀਕ ਹੈ ਕਿ ਸਮੇਂ ਤੇ ਪਰਸਥਿਤੀਆਂ ਅਨੁਸਾਰ ਸਮਾਜ ਨੂੰ ਠੀਕ ਤਰਾਂ ਚਲਾਉਣ ਲਈ ਮਰਯਾਦਾ ਬਣਦੀ ਤੇ ਹੌਲੀ ਹੌਲੀ ਵਿਕਸਤ ਹੋ ਕੇ ਸਦਾਚਾਰ ਦਾ ਅੰਗ ਹੋ ਨਿਬੜਦੀ ਹੈ ਪਰ ਸਦਾ ਜੀਉਂਦੀਆਂ ਨੇਕੀਆਂ ਉਹੋ ਰਹਿੰਦੀਆਂ ਹਨ ਜੋ ਮਾਨਵ ਸਭਿਅਤਾ ਦੇ ਵਿਕਾਸ ਲਈ ਸਦਾ ਸਹਾਈ ਰਹਿਣ । ਅੱਜ ਦਾ ਮਨੋਵਿਗਿਆਨ ਦਸਦਾ ਹੈ ਕਿ ਮਨੁਖ ਵਿਚਾਰਸ਼ੀਲ ਪਾਣੀ ਜ਼ਰੂਰ ਹੈ ਪਰ ਇਹ ਚਲਦਾ ਆਪਣੀਆਂ ਪ੍ਰਮੁੱਖ ਪ੍ਰਵਿਰਤੀਆਂ ਤੇ ਭਾਵਨਾਵਾਂ ਆਸਰੇ ਹੈ, ਵਿਚਾਰ ਦੀ ਥਾਂ ਭਾਵ ਵਧੇਰੇ ਪ੍ਰਬਲ ਰਹਿੰਦੇ ਹਨ ਤੇ ਉਹੋ ਮਨੁੱਖ ਨੂੰ ਇਧਰ ਉਧਰ ਘੁਮਾਈ ਫਿਰਦੇ ਹਨ, ਇਸ ਕਰਕੇ ਸੰਚਮ ਦੀ ਅਤਿਅੰਤ ਲੋੜ ਹੈ ਤੇ ਇਹ ਸੰਜਮ, ਸਦਾਚਾਰ ਸ਼ਾਸਤ ਨਿਸਚਿਤ ਕਰਦਾ ਹੈ । ਚੰਗਿਆਈ ਕੀ ਹੈ ? ਕਿਹੜੇ ਭਾਵ ਯੋਗ ਤੇ ਕਿਹੜੇ ਅਯੋਗ ਹਨ ਯਾ ਦੂਜੇ ਸ਼ਬਦਾਂ ਵਿਚ ਠੀਕ ਕੀ ਹੈ, ਹੀ ਠੀਕ ਨਹੀਂ ਹੈ, ਇਸ ਦੀ ਇਕ ਕਸਵੱਟੀ ਇਹ ਹੈ ਕਿ ਠੀਕ ਤੇ ਉਚਿਤ ਕਰਮ ਕਰਨ ਬਾਦ ਖੁਸ਼ੀ ਹੁੰਦੀ ਹੈ, ਆਨੰਦ ਮਿਲਦਾ ਹੈ । ਜੋ ਐਸਾ ਕਰਮ, ਜਿਸ ਦੇ ਕੀਤਿਆਂ ਆਤਮਾ ਨੂੰ ਸ਼ਾਂਤੀ ਤੇ ਸੰਤੁਸ਼ਟਤਾ ਮਿਲੇ, ਉਹੋ ਠੀਕ ਹੈ ਤੇ ਉਹ ਨੇਕੀ ਯਾ ਪੁੰਨ ਹੈ । ਜਿਸ ਕੰਮ ਦਾ ਸਿੱਟਾ ਦੁੱਖ ਹੈ, ਖੁਸ਼ੀ ਨਹੀਂ, ਉਹ ਬਦੀ ਹੈ, ਪਾਪ ਹੈ, ਬੁਰਿਆਈ ਦਾ ਅੰਤ Gਰ ਦੁਖ ਹੈ । ਕੋਈ ਆਦਮੀ ਦੁਖਦਾਈ ਵਸਤੂ ਪਰਵਾਨ ਕਰਨ ਲਈ ਤਿਆਰ ਨਹੀਂ ਹੋ ਸਕਦਾ । ਜੋ ਆਦਮੀ ਸੁਖ ਦਾ ਇੱਛਾਵਾਨ ਹੈ, ਉਸ ਦੇ ਲਈ ਸ਼ੁਭ ਕਰਮ ਯਾ ਨੇਕੀ, ਚੰਗਿਆਈ ਨਿਹਾਇਤ ਜ਼ਰੂਰੀ ਹੈ । ਇਸੇ ਲਈ ਸਮਾਜ ਦੇ ਆਗੂ ਤੇ ਧਰਮ ਦੇ ਨੇਤਾ ਸਦਾ ਤੋਂ ਇਹ ਕਹਿੰਦੇ ਆ ਰਹੇ ਹਨ, ਬੁਰਿਆਈ ਨਾ ਕਰੋ , ਚੰਗਿਆਈ ਕਰੋ, ਨੇਕੀ ਜ਼ਿੰਦਗੀ ਦੀ ਦੌਲਤ ਹੈ, ਇਸੇ ਨਾਲ ਸ਼ਖਸੀਅਤ ਸ਼ਿੰਗਾਰੀ ਤੇ ਸੰਵਾਰੀ ਜਾਂਦੀ ਹੈ । ਸਦਾਚਾਰ ਸ਼ਾਸਤ ਵਿਚ ਸੁਖਵਾਦ ਦਾ ਸਿਧਾਂਤ ਇਹ ਹੈ ਕਿ ਉਹੋ ਕੰਮ ਚੰਗਾ ਹੈ ਜਿਸ 48