ਪੰਨਾ:Alochana Magazine April, May and June 1967.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੋਂ ਖੁਸ਼ੀ ਤੇ ਅਨੰਦ ਮਿਲਦਾ ਹੈ । ਅਸੀਂ ਮਾੜਾ ਕੰਮ ਕਰਦੇ ਨਹੀਂ ਕਿਉਂਕਿ ਉਸ ਦਾ ਅੰਤ ਦੁਖ ਹੈ ਅਤੇ ਚੰਗੇ ਕੰਮ ਅਸੀਂ ਇਸ ਲਈ ਕਰਦੇ ਹਾਂ ਕਿਉਂਕਿ ਉਸਦਾ ਫਲ ਸੁਖ ਹੈ । ਇਸ ਤਰ੍ਹਾਂ ਸਦਾਚਾਰ ਦੀ ਕਸੌਟੀ ਮਨੁਖੀ ਜੀਵਨ ਦੀ ਆਤਮਕ ਸੁੰਨਤਾ ਹੈ । ਕਈ ਸਰੀਰਕ ਸੁਖ ਨੂੰ ਤੇ ਕਈ ਬੌਧਿਕ ਸੁਖ ਨੂੰ ਮੁਖ ਮਤਵ ਮੰਨਦੇ ਹਨ ਪਰ ਅਧਿਆਤਮਵਾਦੀ ਇਸ ਤੋਂ ਵੀ ਅੱਗੇ ਜਾਂਦੇ ਹਨ ਕਿ ਆਪਣਾ ਸੁਖ ਤਿਆਗ ਕੇ ਦੂਜਿਆਂ ਨੂੰ ਸੁਖ ਦੇਣ ਵਿਚ ਹੀ ਪਰਮ-ਅਨੰਦ ਹੈ । | ਜੇਕਰ ਮੈਂ ਆਪਣੀ ਸੰਤੁਸ਼ਟਤਾ ਲਈ ਦੂਜੇ ਦੀ ਰੋਟੀ ਯਾ ਹੋਰ ਸਾਮੱਗਰੀ ਚੁਰਾ ਲੈਂਦਾ ਹਾਂ ਤਾਂ ਇਸ ਨਾਲ ਦੁਸਰੇ ਦੀ ਖੁਸ਼ੀ ਨੂੰ ਹਾਨੀ ਪਹੁੰਚਦੀ ਹੈ ਤੇ ਉਸ ਹਾਨੀ ਕਾਰਨ ਸਮਾਜਕ ਜੀਵ ਹੋਣ ਦੇ ਨਾਤੇ ਮੈਨੂੰ ਵੀ ਦੁਖ ਹੁੰਦਾ ਹੈ । ਜੋ ਕੇਵਲ ਆਪਣੀ ਸਰੀਰਕ ਵਾਸ਼ਨਾ ਨੂੰ ਪੂਰਾ ਕਰਨ ਮਾਤਰ ਨਾਲ ਸੁਖ ਨਹੀਂ ਮਿਲਦਾ, ਇਸ ਨਾਲ ਦੂਜਿਆਂ ਦਾ ਖਿਆਲ ਰੱਖਣਾ ਵੀ ਜ਼ਰੂਰੀ ਹੈ । ਅਸਲ ਸ਼ੁਭ ਕੰਮ ਉਹ ਹੈ, ਜਿਸ ਦਾ ਫਲ ਸਭ ਲਈ ਸ਼ੁਭ ਹੋਵੇ । ਸੋ ਸਦਾਚਾਰ ਸ਼ਾਸਤ ਚੰਗੇ ਮੰਦੇ ਦਾ ਨਿਤਾਰਾ ਕਰਦਾ ਹੈ, ਧਰਮ ਗ੍ਰੰਥਾਂ ਵਿਚ ਵੀ ਕੁਝ ਗੱਲਾਂ ਨੂੰ ਚੰਗਾ ਕਰਾਰ ਦਿਤਾ ਗਿਆ ਹੈ ਤੇ ਕੁਝ ਨੂੰ ਮੰਦਾ, ਉਸ ਦਾ ਇਤਿਹਾਸਕ ਪਿਛੋਕੜ ਹੁੰਦਾ ਹੈ । ਆਮ ਆਦਮੀ ਤਾਂ ਇਉਂ ਹੀ ਮੰਨ ਲੈਂਦਾ ਹੈ ਪਰ ਇਕ ਬੁਧੀਮਾਨ ਪੁਰਸ਼ ਇਸ ਉਤੇ ਸੰਤੁਸ਼ਟ ਨਹੀਂ ਹੁੰਦਾ ਕਿ ਕਿਸੇ ਧਰਮ ਗ੍ਰੰਥ ਦੇ ਕਥਨ ਕਰਕੇ ਹੀ ਇਹ ਚੰਗਾ ਯਾ ਮੰਦਾ ਕਰਮ ਹੈ । ਉਹ ਸਮਾਜਕ ਕਲਿਆਣ ਦੀ ਕਸਵੱਟੀ ਉਤੇ ਇਸ ਦੀ ਪਰਖ ਕਰਦਾ ਹੈ । ਕਿ ਬਹੁਤੇ ਮਨੁਖਾਂ ਨੂੰ ਬਹੁਤੀ ਖੁਸ਼ੀ ਕਿਵੇਂ ਮਿਲ ਸਕਦੀ ਹੈ । ਜੋ ਇਕ ਆਦਮੀ ਲਈ ਠੀਕ ਹੈ, ਦੂਜਿਆਂ ਲਈ ਨਾ ਠੀਕ ਹੋਵੇ, ਤਾਂ ਉਹ ਸ਼ਟਾਚਾਰ ਨਹੀਂ, ਸਦਾਚਾਰ-ਨੇਮਾਂ ਲਈ ਵਿਅਪਕ ਪਰਵਾਨਗੀ ਜ਼ਰੂਰੀ ਹੈ । ਆਚਾਰ ਸਿੱਧਾਂਤ ਦੀ ਬੁਨਿਆਦ ਹੀ ਵਿਅੱਕਤੀਗਤ ਦੀ ਥਾਂ ਸਮਾਜਕ ਹੈ । ਮਨੁਖ ਇਕ ਜਾਤੀ ਯਾ ਕੌਮ ਦਾ ਭਾਗ ਨਹੀਂ, ਸਗੋਂ ਸੰਸਾਰਪਰਿਵਾਰ ਦਾ ਮੈਂਬਰ ਹੈ । ਇਸ ਦ੍ਰਿਸ਼ਟੀ ਤੋਂ ਸਦਾਚਾਰ ਦੇ ਉਹ ਨਿਯਮ ਪਰਵਾਨ ਨਹੀਂ ਕੀਤੇ ਜਾ ਸਕਦੇ, ਜਿਸ ਵਿਚ ਕਿਸੇ ਵੀ ਮਨੁੱਖੀ ਭਾਈਚਾਰੇ ਪ੍ਰਤੀ ਦਵੈਤ ਭਾਵ ਦਾ ਵਤੀਰਾ ਵਰਤਿਆ ਗਿਆ ਹੈ ਜਿਵੇਂ ਕਿ ਕਿਸੇ ਸਮਾਜ ਵਿਚ ਕੁਝ ਮਨੁਖਾਂ ਨੂੰ 'ਅਛੂਤ' ਯਾ ਇਸਤਰੀ ਨੂੰ 'ਸ਼ੂਦ' ਕਰਾਰ ਦਿੱਤਾ ਗਿਆ ਹੈ, ਸਦਾਚਾਰ ਅਜੇਹੀਆਂ ਗਲਤ ਮਨੌਤਾਂ ਨੂੰ ਪਰਵਾਨਗੀ ਦੇਣ ਲਈ ਤਿਆਰ ਨਹੀਂ। ਸਦਾਚਾਰ ਮਨੁਖ ਦੇ ਅਧਿਕਾਰਾਂ ਤੇ ਕਰਤੱਵਾਂ ਦੋਹਾਂ ਦਾ ਸਪਸ਼ਟ ਨਿਰਣਾ ਕਰਦਾ ਹੈ । ਜੇ ਕਿਸੇ ਆਦਮੀ ਨੂੰ ਜਾਇਦਾਦ ਰੱਖਣ ਦਾ ਹੱਕ ਹੈ ਤਾਂ ਉਸ ਦਾ ਫਰਜ਼ ਵੀ ਹੈ ਕਿ ਉਹ ਦੂਜਿਆਂ ਦੀ ਜਾਇਦਾਦ ਨਾ ਦੱਬੇ । ਜੇ ਕਿਸੇ ਨੂੰ ਆਪਣੇ ਸੁਤੰਤਰ ਵਿਚਾਰ ਪ੍ਰਗਟ ਕਰਨ ਦਾ ਅਧਿਕਾਰ ਪ੍ਰਾਪਤ ਹੈ ਤਾਂ ਨਾਲ ਹੀ ਉਸ ਲਈ ਇਸ ਮਰਯਾਦਾ ਤੇ ਬੰਧੇਜ ਦਾ ਪਾਲਣ ਵੀ ਜ਼ਰੂਰੀ ਹੈ ਕਿ ਉਹ ਇਨ੍ਹਾਂ ਵਿਚਾਰਾਂ ਰਾਹੀਂ ਦੂਜਿਆਂ ਨੂੰ ਹਾਨੀ ਨਾ ਪਹੁੰਚਾਵੇ । ਸੋ ਸਦਾਚਾਰ ਦੀ ਮਰਯਾਦਾ ਦਾ ਆਧਾਰ ਵਿਅੱਕਤੀਗਤ ਸੁਖ ਦੀ ਥਾਂ ਸਮਾਜਕ ਸੁਖ ਹੈ, ਇਕ ਦੀ ਥਾਂ ਬਹੁਤਿਆਂ ਦੀ ਖੁਸ਼ੀ ਹੈ, ਸਰਬਤ ਦਾ ਭਲਾ ਹੈ । ਇਸੇ ਕਰਕੇ ਅਧਿਆਤਮਕ ਸਦਾਚਾਰ ਆਮ ਸਦਾਚਾਰ ਤੋਂ ਜ਼ਰਾ ਉਚੇਰਾ ਆਦਰਸ਼ ਰੱਖਦਾ ਹੈ :