ਪੰਨਾ:Alochana Magazine April, May and June 1967.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

“ਦੁਖ ਨ ਦੇਈ ਜੀਉ , ਪਤਿ ਸਿਉ ਘਰ ਜਾਵਹੁ' (ਵਾਰ ਗਉੜੀ 5) ਪਹਿਲੇ ਵਿਅੱਕਤੀਵਾਦੀ ਸੁਖਵਾਦ ਸੀ, ਪਿੱਛੇ ਤਜਰਬੇ ਨੇ ਦੱਸਿਆ ਕਿ ਦੂਜਿਆਂ ਦੀ ਭਲਾਈ ਵਿਚ ਹੀ ਅਸਲ ਸੁਖ ਹੈ । ਇਸੇ ਤੋਂ ਸਰਬ-ਵਿਆਪਕ ਸੁਖਵਾਦ ਦਾ ਸਿੱਧਾਂਤ ਬਣਿਆ ਜਿਸ ਦਾ ਇਕ ਰੂਪ ਸੁਆਰਥਵਾਦ ਹੈ । ਮਿੱਲ ਕਹਿੰਦਾ ਹੈ ਕਿ ਹਰ ਕੋਈ ਸੁਆਰਥੀ ਹੈ, ਆਪਣਾ ਸੁਖ ਚਾਹੁੰਦਾ ਹੈ, ਬਹੁਤਿਆਂ ਦੇ ਸੁਖ ਵਿਚ ਵੀ ਮਨੁਖ ਵੇਖਦਾ ਹੈ ਕਿ ਉਸ ਦਾ ਹਿਤ ਹੈ, ਉਸ ਦੀ ਆਤਮਾ ਨੂੰ ਸੰਤੁਸ਼ਟੀ ਮਿਲਦੀ ਹੈ । ਉਹ ਸ਼ਾਇਦ ਵਿਅੱਕਤੀਗਤ ਸੁਖ ਦੀ ਸੰਪੂਰਨਤਾ ਇਸੇ ਵਿਚ ਸਮਝਦਾ ਸੀ ਕਿ ਉਹ ਸਮਾਜ ਨੂੰ ਸੰਤੁਸ਼ਟ ਕਰਕੇ ਚਲੇ । ਕਾਂਤ, ਵਿਵੇਕ ਨੂੰ ਆਚਾਰ ਦਾ ਮੂਲ ਆਧਾਰ ਕਹਿਕੇ ਵਿਵੇਕ, ਸਰਬ-ਕਲਿਆਣ ਵਿਚ ਮੰਨਦਾ ਹੈ । ਸੋ ਦਰਸ਼ਨ ਦੇ ਆਚਾਰ ਯਾ ਜਿਸ ਗੱਲ ਨੂੰ ਦੂਜੀ ਤਰਾਂ ਪਰਵਾਨ ਕੀਤਾ ਹੈ, ਧਰਮ ਵਿਦਿਆ ਇਉਂ ਮੰਨਦੀ ਹੈ ਕਿ ਮਨੁਖ ਦਾ ਆਤਮਕ ਕਲਿਆਣ, ਸਰਬ-ਕਲਿਆਣ ਵਿਚ ਹੈ । ਇਸੇ ਕਰਕੇ ਧਰਮ ਵਿਚ ਦਾਨ, ਸਵਾ ਤੇ ਪਰਉਪਕਾਰ ਜੇਹੇ ਉਤਮ ਗੁਣਾਂ ਉਤੇ ਵਧੇਰੇ ਜ਼ੋਰ ਦਿੱਤਾ ਗਿਆ ਹੈ । ਸੱਚਾ ਧਰਮੀ ਯਾ ਸੰਤ ਭਗਤ ਉਹੋ ਹੈ ਜੋ ਲੋਕ ਭਲਾਈ ਲਈ ਆਪਣਾ ਸਭ ਕੁਝ ਵਾਰਦਾ ਹੈ : “ਅਣਹੋਂਦਾ ਆਪਿ ਵੰਡਾਏ ਕੋਈ ਐਸਾ ਭਗਤ ਸਦਾਏ । (ਸਲੋਕ ਸ਼ੇਖ ਫਰੀਦ) ‘ਜਨਮ ਮਰਣ ਦੁਹਰੂ ਮੈਂ ਨਾਹੀ ਜਨ ਪਰਉਪਕਾਰੀ ਆਏ । ਜੀਅ ਦਾਨ ਦੇ ਭਗਤੀ ਲਾਇਨ । ਹਰਿ ਸਿਉ ਲੈਨਿ ਮਿਲਾਏ । (ਹੀ ਮ: 5) | ਸ਼ੀ ਗੁਰ ਗੰਥ ਵਿਚ ਬਾਰ ਬਾਰ ਸੇਵਾ ਦੀ ਤਾਕੀਦ ਹੈ । ਸੇਵਾ ਦਾ ਅਰਥ ਹੀ ਦਆਂ ਦੀ ਭਲਾਈ ਲਈ ਕੀਤੀ ਘਾਲ ਹੈ । ਇਸੇ ਨਿਸ਼ਕਾਮ ਸੇਵਾ ਨੂੰ ਉਪਕਾਰ ਕਿਹਾ ਜਾਂਦਾ ਹੈ ਤੇ ਧਰਮਾਤਮਾ ਪੁਰਸ਼ ਉਪਕਾਰੀ ਜੀਵਨ ਵਿਚ ਹੀ ਪ੍ਰਸੰਨਤਾ ਅਨੁਭਵ ਕਰਦਾ ਹੈ, ਉਸ ਦੀ ਤੀਬਰ ਤਾਂਘ, ਲੋਕ-ਭਲਾਈ ਹੈ : ੜ੍ਹਮ ਗਿਆਨੀ ਪਰਉਪਕਾਰ ਉਮਾਹਾ (ਗਉੜੀ ਸੁਖਮਨੀ 5) ਜੇਕਰ ਪੁਰਾਣੀ ਪੱਛਮੀ ਕਸਵੱਟੀ ਰੱਖੀ ਜਾਂਦੀ ਤਾਂ ਸ਼ਾਇਦ ਸਦਾਚਾਰ ਇਕ ਵਿਅੱਕਤੀਗਤ ਸੁਖ ਤਕ ਸੀਮਤ ਹੋ ਕੇ ਰਹਿ ਜਾਂਦਾ ਪਰਤ ਧਰਮ ਨੇ ਸਦਾਚਾਰ ਨੂੰ ਜ =" ਪ੍ਰਦਾਨ ਕੀਤਾ, ਉਹ ਸਰਬਸ੍ਰੇਸ਼ਟ ਰੂਪ ਹੈ ਤੇ ਉਸ ਦਾ ਮੂਲ ਆਧਾਰ ਇਹ ਅਧਿਆਤਮਕ ਨਿਸਚਾ ਹੈ ਕਿ ਸਭ ਵਿਚ ਉਸੇ ਦੀ ਜੋਤਿ ਹੈ, ਇਸ ਲਈ ਸਭ ਇਕ ਸਮਾਨ ਹਨ ਤੇ ਸਭ ਦਾ ਭਲਾ ਚਾਹੁੰਣਾ ਹੀ ਆਪਣਾ ਭਲਾ ਕਰਨਾ ਹੈ । ਸੋ ਧਰਮ ਦਾ ਸਦਾਚਾਰ, ਆਪਣੇ ਹਿਤ ਵਿਚ ਨਹੀਂ ਸਗੋਂ ਸਾਰੇ ਦਾ ਸਾਰਾ ਪਰਾਏ ਹਿਤ ਵਿਚ ਹੈ ਤੇ ਪਰਾਇਆ ਹਿਤ ਆਪਣਾ 50