ਪੰਨਾ:Alochana Magazine April, May and June 1967.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

(ਓ) ਇਸ ਦੇਹੀ ਅੰਦਰਿ ਪੰਚ ਚੋਰ ਵਹਿ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ | ਅੰਮ੍ਰਿਤ ਲੂਟਹਿ ਮਨਮੁਖ ਨਹੀਂ ਬੂਝਹਿ, ਕੋਇ ਨਾ ਸੁਣੇ ਪੁਕਾਰਾ। (ਸੋਰਠਿ 3) (ਅ) ਪੰਚ ਦੂਤ ਮੁਹਹਿ ਸੰਸਾਰਾ, ਮਨਮੁਖਿ ਅੰਧੇ ਸੁਧਿ ਨਾ ਸਾਰਾ, (ਮਾਝ, 3) (ਬ) ਮ੍ਰਿਗ ਮੀਨ ਭ੍ਰ ਪਤੰਗ, ਕੁੰਚਰ ਏਕ ਦੋਖ ਬਿਨਾਸ । ਪੰਚ ਦੇਖ ਅਸਾਧ ਜਾ ਮਹਿ, ਤਾਂ ਕੀ ਕੇਤਕ ਆਸ । ਆਸਾ ਰਵਿਦਾਸ) ਜੈਨ ਮਤ ਵਿਚ ਪੰਚ ਮਹਾਂਬਤ ਧਾਰਨ ਦਾ ਉਪਦੇਸ਼ ਹੈ, ਉਹ ਵੀ ਲਗਭਗ ਇਨ੍ਹਾਂ ਵਿਕਾਰਾਂ ਦੀ ਰੋਕਥਾਮ ਦਾ ਇਕ ਯਤਨ ਹੈ : 1. ਹਿਮਚਰਯ . ਕਾਮ ਤੋਂ ਬਚਣ ਲਈ 2. ਅਹਿੰਸਾ ਧ ਤੋਂ ਬਚਣ ਲਈ 3. ਅਸਤੇਯ ਲੋਭ ਤੋਂ ਬਚਣ ਲਈ 4. ਅਪਰਿਗੜ੍ਹ ਮੋਹ ਤੋਂ ਬਚਣ ਲਈ 5. ਸਤਯ ਝੂਠ ਤੋਂ ਬਚਣ ਲਈ ਪਾਰਸ਼ਵ ਨਾਥ ਨੇ ਚਾਰ ਤ੍ਰ ਦੱਸੇ ਸਨ ਪਰ ਮਹਾਂਬੀਰ ਵਰਧਮਾਨ ਨੇ “ਹਿਮਦਰਯ’ ਸ਼ਾਮਿਲ ਕਰਕੇ ਪੰਜ ਕਰ ਦਿੱਤੇ । ਮਹਾਤਮਾ ਬੁੱਧ ਦਾ ਬਚਨ ਹੈ : | 'ਸਬ ਪਸਯ ਅਕਰਣੰ, ਕੁਸ਼ਲਯ ਉਪਸੰਪਦਾ ਸਚਿੱਤ ਪਰਿਯੋਦਪਨੂੰ, ਏਤੈ ਬੁਧਾਨਸਾਨੂੰ , ਅਰਥਾਤ ਸਾਰੇ ਪਾਪ ਨਾ ਕਰਨਾ, ਪੁੰਨ-ਨੇਕੀਆਂ ਸੰਹਿ ਕਰਨਾ ਤੇ ਆਪਣੇ ਹਿਤ ਦੀ ਸ਼ੁੱਧੀ ਇਹੋ ਮਹਾਤਮਾ ਬੁਧ ਦਾ ਨਿਯਮ ਹੈ ਅਨੁਸ਼ਾਸਨ ਹੈ, ਜ਼ਾਬਤਾ ਹੈ।' ਮਹਾਤਮਾ ਬੁਧ ਨੇ ਤ੍ਰਿਸ਼ਨਾ ਨੂੰ ਮੇਟਣ ਤੇ ਜ਼ੋਰ ਦਿੱਤਾ ਤੇ ਅਸ਼ਟਾਂਗ ਮਾਰਗ ਰਾਹੀਂ ਠੀਕ ਦ੍ਰਿਸ਼ਟੀ, ਠੀਕ ਸਕੰਲਪ, ਠੀਕ ਬਚਨ, ਠੀਕ ਕਰਾਮਾਤ, ਠੀਕ ਉਪਜੀਵਕਾ, ਠੀਕ ਉਦਮ ਠੀਕ ਸਿੰਤੀ, ਠੀਕ ਸਮਾਧਿ-ਜੀਵਨ ਨੂੰ ਉਚੇਰਾ ਕਰਨ ਦਾ ਰਾਹ ਦਰਸਾਇਆ ਹੈ । ਯੋਗ ਦੇ ਅਸ਼ਟਾਂਗ ਵਿਚ ਦੇ ਪਹਿਲੇ ਮੁਖ ਅੰਗ-ਯਮ ਤੇ ਨਿਯਮ ਦਾ ਵਿਧਾਨ ਇਸੇ ਲਈ ਕੀਤਾ ਗਿਆ ਹੈ 1) ਯਮ ਨ ਕਰਨ ਵਾਲੇ ਕੰਮ ਹਨ :- ਹਿੰਸਾ, ਅਸਤ, ਚੋਰੀ, ਵਿਭਚਾਰ, ਪਰਿੜ੍ਹ 2) ਨਿਯਮ-ਕਰਨ ਵਾਲੇ ਹਨ :- ਸੋਚ ਸੰਤੋਖ, ਤਪ, ਸਾਧਿਆਇ ਈਸ਼ਵਰ |ਣਿਧਾਨ (ਭਗਤੀ) ਆਦਿ । ਇਸ ਤਰਾਂ ਅਸੀਂ ਵੇਖਦੇ ਹਾਂ ਕਿ ਭਾਰਤੀ ਮੱਤਾਂ ਵਿਚ ਹਿੰਸਾ, ਝੂਠ, ਚੋਰੀ, ਯਾਰੀ ਤੇ ਸੰਸਾਰੀ ਪਕੜ ਨੂੰ ਵੱਡੇ ਔਗੁਣ ਮੰਨਕੇ ਇਨ੍ਹਾਂ ਤੋਂ ਬਾਰ ਬਾਰ ਵਰਜਿਆ ਗਿਆ ਹੈ । ਭਗਤੀ ਲਹਿਰ ਦੇ ਜ਼ਮਾਨੇ-ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਨੂੰ ਜੀਵਨ ਦੇ ਵੱਡੇ ਦੋਖੀ ਦੱਸਿਆ ਗਿਆ ਹੈ । ਸੀ ਗੁਰੂ ਗੰਥ ਸਾਹਿਬ ਵਿਚ ਇਨ੍ਹਾਂ ਪੰਜ ਵਿਕਾਰਾਂ ਤੋਂ ਉੱਚੇ ਉਠਣ ਦਾ ਉਪਦੇਸ਼ ਹੈ । ਮਨੁੱਖ ਤਾਂ ਹੀ ਸੱਚਾ ਧਰਮੀ ਹੋ ਸਕਦਾ ਹੈ, ਜੇਕਰ ਇਨ੍ਹਾਂ ਦੀ ਲਪੇਟ ਵਿਚ ਨਾ ਆਵੇ 53