ਪੰਨਾ:Alochana Magazine April, May and June 1968.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਗੁਰੂ ਨਾਨਕ ਦੇਵ ਜੀ ਦਾ ੫੦੦ ਸਾਲਾ ਪ੍ਰਕਾਸ਼ ਉਤਸਵੇਂ | ਬਚਿਆਂ ਲਈ ਪੁਸਤਕਾਂ | ਗੁਰੂ ਨਾਨਕ ਦੇਵ ਜੀ ਦਾ ੫੦੦ ਸਾਲਾ ਪ੍ਰਕਾਸ਼-ਉਤਸਵ' ੧੯੬੯ ਵਿਚ ਸੰਸਾਰ ਭਰ ਵਿਚ ਬੜੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ । ਪੰਜਾਬੀ ਸਾਹਿੱਤ ਅਕਾਡਮੀ, ਲੁਧਿਆਣਾ ਨੇ ਇਸ ਉਤਸਵ ਨੂੰ ਯੋਗ ਢੰਗ ਨਾਲ ਮਨਾਉਣ ਲਈ ਇਕ ਵਿਸ਼ੇਸ਼ ਯੋਜ ਬਣਾਈ ਹੈ, ਜਿਸ ਅਧੀਨ ਸਾਰੇ ਵਿਦਵਾਨ ਲੇਖਕਾਂ ਤੇ ਸਾਹਿੱਤਕਾਰਾਂ ਦੀ ਸੇਵਾ ਵਿਚ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਗੁਰੂ ਜੀ ਦੇ ਜੀਵਨ ਤੇ ਰਚਨਾਵਾਂ ਸੰਬੰਧੀ ਕੋਈ ਵੀ ਪੱਖ ਲੈ ਕੇ ਬਚਿਆਂ ਲਈ ਪੁਸਤਕਾਂ ਲਿਖਣ । ਸੱਭ ਤੋਂ ਉੱਤਮ ਪੁਸਤਕ ਦੇ ਲੇਖਕ ਨੂੰ ਪੰਜ ਸੌ ਰੁਪਏ ਦਾ ਪੁਰਸਕਾਰ ਦਿੱਤਾ ਜਾਏਗਾ । ਸਕ੍ਰਿਤ ਪੁਸਤਕ ਦੀਆਂ ਪੰਜ ਹਜ਼ਾਰ ਕਾਪੀਆਂ ਅਕਾਡਮੀ ਆਪਣੇ ਖਰਚ ਉੱਤੇ ਛਪਵਾਏਗੀ ਤੇ ਇਨਾਮ ਤੋਂ ਬਿਨਾ ਨਿਯਮ ਅਧੀਨ; ਇਸ ਦੀ ਬਣਦੀ ਰਾਇਲਟੀ, ਵੱਖਰੀ ਦਿੱਤੀ ਜਾਏਗੀ । ਪੁਰਸਕਾਰ ਲਈ ਭੇਜੀ ਜਾਣ ਵਾਲੀ ਪੁਸਤਕ ਸੰਬੰਧੀ ਹੇਠ ਦਿੱਤੀਆਂ ਸ਼ਰਤਾਂ ਆਪ ਦਾ ਵਿਸ਼ੇਸ਼ ਧਿਆਨ ਮੰਗਦੀਆਂ ਹਨ, ਜਿਨ੍ਹਾਂ ਦਾ ਪਾਲਣਾ ਅਤਿ ਜ਼ਰੂਰੀ ਹੈ: ੧ ਪੁਸਤਕਾਂ ਖਰੜਾ ਰੂਪ ਵਿਚ ਹੋਣ ਤੇ ਇਨ੍ਹਾਂ ਦਾ ਕੋਈ ਵੀ ਭਾਗ ਪੂਰਾ ਜਾਂ ਅਧੂਰੀ ਪਹਿਲਾਂ ਛਪ ਚੁੱਕੀ ਕਿਸੇ ਵੀ ਭਾਸ਼ਾ ਦੀ ਪੁਸਤਕ ਦਾ ਭਾਗ ਨੂੰ ਬਣ ਚੁੱਕਾ ਹੋਵੇ । ੨ ਪੁਸਤਕਾਂ ਗੁਰੂ ਜੀ ਦੇ ਜੀਵਨ ਤੇ ਫ਼ਲਸਫ਼ੇ ਦੇ ਕਿਸੇ ਵੀ ਪੱਖ ਸੰਬੰਧੀ ਹੋ ਸਕਦੀਆਂ ਹਨ। ਨਾਵਲ, ਨਾਟਕ ਤੇ ਮਹਾਂ-ਕਾਵਿ ਆਦਿ ਵੀ ਪ੍ਰਕਾਰ ਲਈ ਵਿਚਾਰੇ ਜਾ ਸਕਦੇ ਹਨ । ੩ ਪੁਸਤਕਾਂ ਦਾ ਆਕਾਰ ੨੦X ੩੦/੧੬ ਦੇ ਘੱਟੋ ਘੱਟ ਇਕ ਸੌ ਤੇ ਵੱਧ ਤੋਂ ਵੱਧ ਡੇੜ ਸੋ · ਸਫ਼ੇ' ਬਣਦਾ ਹੋਵੇ । 8 ਪੁਸਤਕਾਂ ਦੇ ਖਰੜੇ ੧੫ ਜਨਵਰੀ ੧੯੬੯ ਤੱਕ ਹਰ ਹਾਲਤ ਵਿਚ ਪ੍ਰਧਾਨ ਪੰਜਾਬੀ-ਸਾਹਿੱਤ ਅਕਾਡਮੀ ਪਾਸ ਦੇ ਜਾਣੇ ਚਾਹੀਦੇ ਹਨ | ਪਿੱਛੋਂ ਪਜੇ ਖਰੜੇ ਪਰਸਕਾਰ ਲਈ ਨਹੀਂ ਵਿਚਾਰੇ ਜਾਣਗੇ । ੫ ਪੁਰਸਕਾਰ ਸੰਬੰਧੀ ਨਿਰਣੇ ਦਾ ਐਲਾਨ ੨੮ ਫ਼ਰਵਰੀ, ੧੯੬੯ ਤੱਕ ਕਰ ਦਿੱਤਾ ਜਾਏਗਾ, ਤੇ ੧੫ ਅਪਰੈਲ ੧੯੬੯ ਨੂੰ ਇਕ ਵਿਸ਼ੇਸ਼ ਸਮਾਗਮ ਵਿਚ ਪ੍ਰਕਾਰ ਭੇਟ ਕੀਤਾ ਜਾਵੇਗਾ ਤੇ ਆਮ ਵਿਕਰੀ ਲਈ ਪੁਸਤਕ ਛਪਵਾ ਕੇ ਜਾਰੀ ਕੀਤੀ, ਜਾਵੇਗੀ । ਨੂੰ ਇਕ ਸਕ੍ਰਿਤ ਪੁਸਤਕ ਤੋਂ ਬਿਨਾ ਹੋਰ ਚੰਗੀ ਪੱਧਰ ਦੇ ਖਰੜਿਆਂ ਨੂੰ ਵੀ ਅਕਾਡਮੀ ਛਾਪਣ ਲਈ ਤਿਆਰ ਹੋਵੇਗੀ ਤੇ ਉਨ੍ਹਾਂ ਤੇ ਕੇਵਲ ਰਾਇਲਟੀ ਦਿੱਤੀ ਜਾਵੇਗੀ । ੭ ਖਰੜੇ ਕੇਵਲ ਪੰਜਾਬੀ ਵਿਚ ਹੀ ਪ੍ਰਵਾਨ ਕੀਤੇ ਜਾਣਗੇ ਪਰ ਜੇ ਲੇਖਕ ਚਾਹੁਣ ਤਾਂ ਪੁਰਸਕ੍ਰਿਤ ਪੁਸਤਕ ਨੂੰ ਅਨੁਵਾਦ ਕਰਵਾ ਕੇ ਅੰਗਰੇਜ਼ੀ, ਹਿੰਦੀ ਆਦਿ ਹੋਰ ਭਾਸ਼ਾਵਾਂ ਵਿਚ ਵੀ ਅਕਾਡਮੀ ਛਾਪੇਗੀ । ੮ ਖਰੜਿਆਂ ਨੂੰ ਛਾਪਣ ਦੇ ਪਹਿਲੀ ਅਡੀਸ਼ਨ ਦੇ ਅਧਿਕਾਰ ਅਕਾਡਮੀ ਪਾਸ ਹੋਣ ਤੇ ਜੇ ਲੇਖਕ ਚਾਹੁਣ ਤਾਂ ਅਗਲੀਆਂ ਐਡੀਸ਼ਨਾਂ ਉਹ ਬਾਹਰੋਂ ਵੀ ਛਪ ਸਕਦੇ ਹਨ । ੯ ਪੁਰਸਕਾਰ ਦਾ ਨਿਰਣਾ ਅਕਾਡਮੀ ਵਲੋਂ ਨਿਯੁਕਤ ਕੀਤੀ ਇਕ ਉਪ-ਕਮੇ ਕਰੇਗੀ, ਜਿਸ ਦੇ ਮੈਂਬਰ ਆਪ ਪੁਰਸਕਾਰ ਦੇ ਅਧਿਕਾਰੀ ਨਹੀਂ ਹੋਣਗੇ । ਹੋਰ ਪੁਛ ਗਿਛ ਲਈ ਜਨਰਲ ਸਕੱਤ, ਨਾਲ ਚਿੱਠੀ ਪੱਤਰ ਕਰੋ ! ਪੰਜਾਬੀ ਸਾਹਿੱਤ ਅਕਾਡਮੀ ਪਰਮਿੰਦਰ ਸਿੰਘ ਐਮ. : ਪੰਜਾਬੀ ਭਵਨ, ਲੁਧਿਆਣਾ। ਜਨਰਲ ਸਕੱਤc