ਪੰਨਾ:Alochana Magazine April 1960.pdf/52

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਹਿਤ ਵਿਚ ਇਸ ਪਰਕਾਰ ਦੀ ਪੂਰਨ ਸਫਲ ਕਵਿਤਾ ਨਹੀਂ ਮਿਲਦੀ। ਪੰਜਾਬੀ ਦਾ ਇਕ ਲੋਕ-ਗੀਤ ਜ਼ਰੂਰ ਹੈ ਜਿਸ ਦੀ ਆਖਰੀ ਇਕ ਅੱਧ ਸਤਰ ਤੋਂ ਛੁਟ ਸਾਰੀ ਕਵਿਤਾ ਅਨਿਉਕਤੀ ਹੈ । ਇਕ ਸਫ਼ਲ ਅਨਿਉਕਤੀ ਹੈ ਜਿਵੇਂ :- ਕਿਥੇ ਤੇ ਲਾਨੀਆਂ ਟਾਹਲੀਆਂ ਵੇ ਪਤਾਂ ਵਾਲੀਆਂ ਵੇ ! ਮੇਰਾ ਪਤਲਾ ਮਾਹੀ ਕਿਥੇ ਤੇ ਲਾਵਾਂ ਸ਼ਤੂਤ, ਬੇਸਮਝ ਨੂੰ ਸਮਝ ਨਾ ਆਈ । ਬਾਗੀ ਤੇ ਲਾਨੀਆਂ ਟਾਹਲੀਆਂ ਵੇ । ਪਤਾਂ ਵਾਲੀਆਂ ਵੇ ! ਮੇਰਾ ਪਤਲਾ ਮਾਹੀ ਬੂਹੇ ਤੇ ਲਾਨੀਆਂ ਸ਼ਤੂਤ ! ਗਿਠ ਗਿਠ ਹੋਈਆਂ ਵਾਲੀਆਂ ਵੇ ਪੱਤਾਂ ਵਾਲੀਆਂ ਵੇ, ਮੇਰਾ ਪਤਲਾ ਮਾਹੀ, ਅੱਧ ਗਿਠ ਹੋਏ ਸ਼ਤੂਤ-ਬੇਸਮਝ ਨੂੰ ਸਮਝ ਨਾ ਆਈ । - ਤੇਰੇ ਜਹੇ ਲਖ ਛੋਕਰੇ ਵੇ ! ਕੰਨੀ ਕੋਕਲੇ ਵੇ ! ਬਾਗੋਂ ਫਲ ਲਿਆਉਂਦੇ ਹੱਸ ਦੇਂਦੇ ਗੋਰੀਆਂ ਵੇ ਤੈਨੂੰ ਰੀਸ ਨਾ ਆਈ-ਵੇਂ ਮੇਰਾ ਪਤਲਾ ਮਾਹੀ । ਨਾਂ ਤਕ ਅਨਿਉਕਤੀ ਹੈ । ਅਗਲੀ ਇਕ ਸਤਰ ਪੂਰਨ ਅਨਿਉਕਤੀ ਨਾ ਹੁੰਦੇ ਹੋਏ ਵੀ ਅਨਿਉਕਤੀ ਨਾਲ ਏਨੀ ਢੁਕਵੀਂ ਹੈ ਕਿ ਠੀਕ ਜੁੜਵਾਂ ਰੂਪਕ ਬੱਝ ਜਾਂਦਾ ਹੈ । ਉਹ ਸਤਰ ਹੈ : ਮਿੱਟੀ ਦਾ ਬਾਵਾ ਬਣਾਨੀਆਂ, ਵੇ ਝੱਗਾ ਪਾਨੀਆਂ ਵੇ, ਉਤੇ ਦੇਨੀ ਆਂ ਖੇਸੀ । ਨਾ ਰੋ ਮਿਟੀ ਦਿਆ ਬਾਵਿਆ ਵੇ, ਤੇਰਾ ਪਿਉ ਪਰਦੇਸੀ । ਇਹ ਲੋਕ-ਗੀਤ ਵਿਸ਼ੈ-ਵਸਤੂ, ਕਲ-ਪੱਖ, ਮਨੋ-ਵਿਗਿਆਨ ਅਰਥਾਤ ਹਰ ਪੱਖ ਮਹਾਨ ਹੈ । ਕੁਦਰਤ ਦੇ ਚਿਤ੍ਰਕਾਰ ਪੰਜਾਬੀ ਕਵੀਆਂ ਲਈ ਇਹ ਇਕ ਪੰਪ ਵਿਖਾਊ ਤਾਰਾ ਹੈ । 40