ਸਮੱਗਰੀ 'ਤੇ ਜਾਓ

ਪੰਨਾ:Alochana Magazine April 1962.pdf/35

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

in ਆਉ ਦੇ ਹਾਂ । ਐਪਿਕ (ਮਹਾਕਾਵਿਆਤਮਕ) ਅਤੇ ਸਾਗਾ ਕਾਵਿ ਦੀਆਂ ਆਮ ਰਚਨਾਵਾਂ ਵਿੱਚ ਭੀ ਇਹੀ ਪ੍ਰਭਾਵ-ਸਾਮ ਵਿਦਮਾਨ ਹੋਵੇ ਜੋ ਮਗਰੋ ਇਤਿਹਾਸ ਬਣਕੇ ਕੇਵਲ ਦਲਗਤ ਮਨੋਰੰਜਨ ਦੇ ਰੂਪ ਵਿੱਚ ਜੀਵਿਤ ਰਹੀ ਅਤੇ ਵਰਤਮਾਨ ਕਾਲ ਤਕ ਪਹੁੰਚੀ । ਲਿਪੀ-ਬੱਧ ਭਾਸ਼ਾ ਦੇ ਅਸਤਿਤ ਵਿੱਚ ਆਉਣ ਤੋਂ ਪਹਿਲਾਂ ਇੱਕ ਨਿਯਮਾਗ ਕਵਿਤਾ ਐਸੀ ਅਵੱਸ਼ ਰਹੀ ਹੋਵੇਗੀ ਜਿਹੜੀ ਮਾਨਵ-ਮਸਤਸ਼ਕ ਦੀ ਸਮਰਣ-ਸ਼ਕਤੀ ਲਈ ਬੜੀ ਲਾਭਦਾਇਕ ਸਾਬਿਤ ਹੋਈ ਹੋਵੇਗੀ । ਅਧਿਕ ਉੱਨਤ ਸਮਾਜਾਂ ਵਿੱਚ, ਜੈਸਾ ਕਿ ਪ੍ਰਾਚੀਨ ਯੂਨਾਨ ਦਾ ਸਮਾਜ ਸੀ, ਕਵਿਤਾ ਦੇ ਨਿਸ਼ਚਿਤ ਸਾਮਾਜਿਕ ਪ੍ਰਯੋਜਨ-ਆਦਰਸ਼ ਸਪਸ਼ਟਤਾ-ਪੂਰਵਕ ਟਿਗੋਚਰ ਹੁੰਦੇ ਹਨ । ਯੂਨਾਨੀ ਨਾਟਕ ਨੇ ਯੂਨਾਨੀ ਧਾਰਮਿਕ ਅਨੁਸ਼ਠਾਨ-ਰੀਤੀ ਦੀ ਕੁੱਖ ਚੋਂ ਜਨਮ ਹੁਣ ਕੀਤਾ ਅਤੇ ਧਾਰਮਿਕ ਅਨੁਸ਼ਠਾਨ-ਉਤਸਵਾਂ ਨਾਲ ਸੰਬੰਧ ਰਹ ਕੇ ਨਿਯਮਿਤ ਸਾਰਵਜਨੀਨ ਉਤਸਵਾਂ ਅਤੇ ਤਿਉਹਾਰਾਂ ਦੇ ਰੂਪ ਵਿੱਚ ਜੀਵਿਤ ਰਹਿਆ ਹੈ । ਪਦਾਰੀ (Pindaric) ਨਜ਼ਮਾ ਭੀ ਸਾਮਾਜਿਕ ਉਤਸਵਾਂ ਅਤੇ ਤਿਉਹਾਰਾਂ ਦੇ ਵਸੀਲੇ ਨਾਲ ਵਿਕਸਿਤ ਤੇ ਪਲੱਵਿਤ ਹੋਈਆਂ ਹਨ । ਕਵਿਤਾ ਦੇ ਇਸ ਨਿਸ਼ਚਿਤ ਯੁੱਗ ਨੇ ਹੌਲੀ ਹੌਲੀ ਕਾਵਿ-ਕਲਾ ਦਾ ਇੱਕ ਐਸਾ ਢਾਂਚਾ ਤਿਆਰ ਕਰ ਦਿੱਤਾ ਜਿਸ ਦਾ ਵਿਸ਼ੇਸ਼ ਪ੍ਰਕਾਰ ਦੀ ਕਵਿਤਾ ਵਿੱਚ ਪ੍ਰਕਰਸ਼-ਪਰਿਪਕਤਾ ਨਿਸ਼ਪੰਨ ਕੀਤੀ ਜਾ ਸਕੀ । ਆਧੁਨਿਕਤਰ ਕਵਿਤਾ ਵਿਚ ਇੱਕ ਪ੍ਰਕਾਰ ਦੇ ਰੂਪ-ਭੇਦ ਹੁਣ ਭੀ ਹਨਉਦਾਹਰਣ ਵਜੋਂ ਉਹ ਭਜਨ ਅਤੇ ਧਾਰਮਿਕ ਗੀਤ ਜਿਨ੍ਹਾਂ ਦਾ ਉੱਲੇਖ ਮੈਂ ਹੁਣੇ ਕੀਤਾ ਹੈ । ਉਪਦੇਸ਼ਾਤਮਕ ਕਵਿਤਾ ਦੀ ਪਰਿਭਾਸ਼ਾ ਵਿੱਚ ਕੁਝ ਅਰਥਗਤ ਪਰਿਵਰਤਨ ਆ ਗਇਆ । ਉਪਦੇਸ਼ਾਤਮਕ ਦਾ ਇੱਕ ਅਰਥਪਰਕ ਪਹਲ ਤਾਂ ਤੂਚਨਾ-ਸੰਪੇਸ਼ਣ ਹੈ; ਜਾਂ ਫਿਰ ਇਸ ਸ਼ਬਦ ਨੂੰ ਨੈਤਿਕ ਆਦੇਸ਼ ਦੇ ਅਰਥ-ਭਾਵ ਲਈ ਇਸਤੇਮ ਲ ਕੀਤਾ ਜਾਂਦਾ ਹੈ ਜਾਂ ਫਿਰ ਇਸ ਤੋਂ ਉਹ ਕਵਿਤਾ ਮੁਰਾਦ ਲਈ ਜਾਂਦੀ ਹੈ ਜੋ ਇਨ੍ਹਾਂ ਦੁਹਾਂ ਅਰਥਾਂ ਉਪਰ ਵਿਆਪਤ ਹੋਵੇ । ਉਦਾਹਰਣ ਵਜੋਂ ਵਰਜਲ ਰਚਿਤ Georics ਨੂੰ ਪੇਸ਼ ਕੀਤਾ ਜਾ ਸਕਦਾ ਹੈ । ਇਕ ਪੱਖ ਤੋਂ ਇਹ ਆਪਣੇ ਆਪ ਵਿੱਚ ਅਤਿ ਸੁੰਦਰ ਕਾਵਿ-ਰਚਨਾ ਦਾ ਨਮੂਨਾ ਹੈ ਅਤੇ ਦੂਜੇ ਇਸ ਵਿੱਚ ਅਤਿ ਸੁੰਦਰ ਕਾਵਿ-ਰਚਨਾ ਦਾ ਨਮੂਨਾ ਹੈ ਅਤੇ ਦੂਜੇ ਪਖ ਇਸ ਵਿਚ ਸਫਲ ਕ੍ਰਿਸ਼ੀਕਾਰੀ ਸੰਬੰਧੀ ਲਾਭਦਾਇਕ ਸੂਚਨਾ ਭੀ ਵਿਦਮਾਨ ਹੈ । ਰੰਤੂ ਇਹ ਗੱਲ ਅਸ ਡੇ ਜ਼ਮਾਨੇ ਵਿੱਚ ਅਸੰਭਵ ਜਿਹੀ ਹੋ ਗਈ ਹੈ ਕਿ ਇੱਕ ਸੀ ਉਪਯੋਗੀ ਪੁਸਤਕ ਲਿਖ ਜਾਵੇ ਜੋ ਲੋੜੀਦੀ ਵਾਕਫੀਅਤ ਤੋਂ ਛੁਟ ਤਕ੍ਰਿਸ਼ਟ ਕਵਿਤਾ ਦਾ ਨਮੂਨਾ ਭੀ ਮਨੀ ਜਾ ਸਕੇ । ਇਸ ਦਾ ਇਕ ਕਾਰਣ ਤਾਂ ਹ ਹੈ ਕਿ ਇਹ ਮਜ਼ਮੂਨ ਆਪਣੇ ਆਪ ਵਿੱਚ ਬੜਾ ਜਟਿਲ ਅਤੇ ਵਿਗਿਆਨ

--

a 33