ਪੰਨਾ:Alochana Magazine August 1960.pdf/16

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਤੇ ਇਸ ਦੇ ਨਾਲ ਹੀ ਧਰਮ ਦੇ ਠੇਕੇਦਾਰ ਦੀ ਠੇਕੇਦਾਰੀ ਵੀ ਘਾਟੇ ਵਿਚ ਜਾ ਰਹੀ ਹੈ । ਅਜਿਹੇ ਠੇਕੇਦਾਰ ਦਾ ਡਰ-ਭਉ ਲੋਕਾਂ ਵਿਚੋਂ ਉਡ ਗਿਆ ਹੈ ਅਤੇ ਉਸ ਦੇ ਖੀਰ ਪੂੜੀਆਂ ਅਤੇ ਹਲਵੇ ਮੰਡਿਆਂ ਵਿਚ ਵੀ ਘਾਟਾ ਆ ਰਿਹਾ ਹੈ:- ਭੋਲੇ ਸਜਣਾਂ ਸਮੇਂ ਬਦਲ ਗਏ, ਮੁਕ ਗਿਆ ਦੌਰ ਜਹਾਲਤ ਵਾਲਾ। ਆ ਗਏ ਸੋਚਾਂ ਖੋਜਾਂ ਵਾਲੇ, ਤਪ ਬਲ ਤੇਰਾ ਖੀਣ ਹੋ ਗਿਆ । ਡਰ ਭਉ ਸਾਰਾ ਲਹਿੰਦਾ ਜਾਵੇ । ਸਾਰੇ ਤੇਰੇ ਉਡਦੇ ਜਾਂਦੇ, ਖੀਰ ਪੂੜੀਆਂ ਹਲਵੇ ਮੰਡੇ ॥ ਹੌਲੀ ਹੌਲੀ ਮੁਕਦੇ ਜਾਂਦੇ, ਸ਼ਰਧਾਲੂ ਜਜਮਾਨ । ਚਾਤ੍ਰਿਕ ਧਰਮ ਸੁਧਾਰ ਦੇ ਨਾਲ ਨਾਲ ਭਾਰਤ ਦੀ ਮਾੜੀ ਆਰਥਿਕ ਹਾਲਤ ਵਿਚ ਵੀ ਸੁਧਾਰ ਚਾਹੁੰਦਾ ਸੀ । ਚਾਤ੍ਰਿਕ ਗਰੀਬ ਦੀ ਗਰੀਬੀ ਦੇਖਦਾ ਹੈ । ਇਕ ਗਰੀਬ ਕਿਵੇਂ ਆਪਣੇ ਇਸ਼ਟ ਦਾ ਪਰਬ ਮਨਾਣ ਵੇਲੇ ਉਹਦੇ ਅਗੇ ਤਰਲੇ ਲੈਂਦਾ ਤੇ ਆਪਣੀ ਭੁੱਖ ਨੰਗ ਦਸਦਾ ਹੈ । ਇਕ ਗਰੀਬ ਦੀ ਆਰਥਕ ਤੰਗੀ, ਦਸ ਕੇ ਚਾਤ੍ਰਿਕ ਨੇ ਭਾਰਤ ਦੀ ਭੁੱਖ ਨੰਗ ਵਲ ਇਸ਼ਾਰਾ ਕੀਤਾ ਹੈ । ਗਰੀਬ ਤਰਲੇ ਲੈ ਰਹਿਆ ਹੈ:- “ਕੋਈ ਨੰਗਾ ਅਧ-ਕੱਜਿਆ ਕੋਈ, ਕਿਸੇ ਦੀ ਪਜਾਮੀ ਪਾਟੀ ਹੋਈ । ਉਤੋਂ ਨੱਸਾ ਆਵੇ ਸਿਆਲ, ਬਾਬਾ ਮੇਰੇ ਠਰਕਣ ਨਿਕੇ ੨ ਬਾਲ । ਪਲੇ ਪੈਂਦੀ ਹੈ ਖਿਚਵੀਂ ਮਰੀ, ਕੋਈ ਲੋੜ ਨਾ ਹੋਵੇ ਪੂਰੀ । ਅਤੇ ਦਾਣਿਆਂ ਦਾ ਪੈ ਗਿਆ ਕਾਲ, ਬਾਬਾ ਮੇਰੇ ਠਰਕਣ ਨਿਕੇ ੨ ਬਾਲ । (ਨਵਾਂ ਜਹਾਨ) ਅਜਿਹੀ ਗਰੀਬੀ ਨੂੰ ਵੇਖਕੇ ਕਵੀ ਦਾ ਦਿਲ ਰੋਹ ਨਾਲ ਭਰ ਜਾਂਦਾ ਹੈ ਐਨ ਉਸੇ ਤਰ੍ਹਾਂ ਜਿਸ ਤਰ੍ਹਾਂ ਬਾਬਰ ਦੇ ਹਮਲੇ ਵੇਲੇ ਦਾ ਕਤਲਾਮ ਵੇਖ ਕੇ ਗੁਰੂ ਨਾਨਕ ਦੇਵ ਜੀ ਦਾ ਦਿਲ ਰੋਹ ਨਾਲ ਭਰ ਗਿਆ ਸੀ ਅਤੇ ਉਹਨਾਂ ਨੇ ਰਬ ਨੂੰ ਵੰਗਾਰ ਕੇ ਕਿਹਾ ਸੀ- 'ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਆਇਆ' ਚਾਤ੍ਰਿਕ ਵੀ ਭਾਰਤ ਦੀ ਮਾੜੀ ਆਰਥਿਕ ਦਸ਼ਾ ਵੇਖਕੇ ਰੋਹ ਵਿਚ ਆਉਂਦਾ ਅਤੇ “ਭਗਵਾਨ ਨੂੰ ਵੰਗਾਰ ਕੇ ਕਹਿੰਦਾ ਹੈ ਕਿ ਹੇ ਭਗਵਾਨ ! ਤੂੰ ਲੋਕਾਂ ਕੋਲੋਂ ਲੰਗਰ, ਭੋਗ, ਚੜ੍ਹਾਵੇ ਲੈ ਲੈ ਕੇ ਖੁਸ਼ ਹੁੰਦਾ ਹੈ, ਪਰ ਕੀ ਤੈਨੂੰ ਭਾਰਤ ਦੇ ਭੁਖਿਆਂ ਨੰਗਿਆਂ ਦਾ ਵੀ ਕਦੀ ਚੇਤਾ ਆਇਆ ? ਕੀ ਤੂੰ ਆਪਣੇ ਠੇਕੇਦਾਰਾਂ ਪਾਸੋਂ ਜੋ ਖਲਕਤ ਦਾ ਧਨ ਲੁੱਟ ਰਹੇ ਹਨ ਕਦੀ ਕੋਈ ਲੇਖਾ ਲਿਐ:- “ਲੰਗਰ, ਭਗ, ਨਿਆਜ਼ ਚੜਾਵੇ ਲੈ ਲੈ ਕੇ ਖੁਸ਼ ਹੁੰਦੇ ਹੋ । ਪਰ ਭਾਰਤ ਦੇ ਖਿਆਂ ਨੰਗਿਆਂ ਦਾ ਵੀ ਚੇਤਾ ਆਇਆ ਜੇ ? ੧੪