ਪੰਨਾ:Alochana Magazine August 1960.pdf/18

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਪੰਜਵਾਂ ਚਸਕਾ ਕਰਜ਼ ਦਾ ਹਾਹਣ ਛੱਡੇ ਤੋਂ ਖਾਇ । ਪੰਜੇ ਭੈੜੀਆਂ ਵਾਦੀਆਂ ਬਰਕਤ ਦੇਣ ਉਡਾਇ ॥ | ਜੇ ਪੰਜਾਂ ਦੇ ਪੰਜਿਉਂ ਪਾ ਜਾਵੇ ਛੁਟਕਾਰ । ਫੇਰ ਜੇ ਪੂਰੀ ਨਾ ਪਵੇ ਤਾਂ ਚਾਤਿਕ ਜ਼ਿੰਮੇਵਾਰ । ਚਾਤ੍ਰਿਕ ਭਾਰਤੀ ਕਿਸਾਨ ਨੂੰ ਉਤਾਂਹ ਚੁਕਣਾ ਚਾਹੁੰਦਾ ਹੈ । ਉਸ ਨੂੰ ਹੱਲਾ-ਸ਼ੇਰੀ ਦੇਂਦਾ ਹੈ, ਉਸ ਨੂੰ ਚੌਧਰੀ ਅਤੇ ਬਹਾਦਰਾਂ ਆਦਿ ਨਾਵਾਂ ਨਾਲ ਸੰਬੋਧਨ ਕਰਕੇ ਲੱਕ ਬੰਨ੍ਹ ਕੇ ਕੰਮ ਕਰਨ ਲਈ ਪ੍ਰੇਰਦਾ ਹੈ ਕਿਸਾਨ ਨੂੰ ਉਹ ਚੇਤਾਵਨੀ ਦੇਂਦਾ ਹੈ ਕਿ ਤੂੰ ਕਿਸੇ ਹੋਰ ਦੇ ਆਸਰੇ ਨਾ ਰਹੁ ਤੇਰਾ ਬੋਲੀ ਜਾਂ ਹਮਦਰਦ ਕੋਟੀ ਨਹੀਂ । ਉਂਜ ਰਾਜੇ ਕੀ ਤੇ ਭੇਖਾਰੀ ਕੀ ਸਭ ਤੇਰੀ ਖੈਰ ਮੰਗਦੇ ਹਨ ਪਰ ਉਪਰੋ ਉਪਰੋਂ ਅਤੇ ਵਿਚੋਂ ਤੇਰੀਆਂ ਹੀ ਬੋਟੀਆਂ ਖਾਣ ਲਈ ਸਾਰਿਆਂ ਨੇ ਦੰਦ ਵਧਾਏ ਹੋਏ ਹਨ । ਇਸ ਲਈ ਹੋਰ ਕਿਸੇ ਤੇ ਇਤਬਾਰ ਨਾ ਕਰਦਾ ਹੋਇਆ ਆਪਣੇ ਹੀ ਪੈਰਾ ਤੇ ਖਲੋ ਜਾ :- "ਘਾਲ ਤਾਂ ਹੈ ਪੂਰੇ ਸੋਲਾਂ ਆਨਿਆਂ ਦੀ ਤੇਰੀ ਪਰ ਫੁਟ ਗਿਆ ਲੇਖਾਂ ਉਤੇ ਤੇਰਾ ਅਖਤਿਆਰ ਨਹੀਂ । ਰਾਜੇ ਤੋਂ ਭੇਖਾਰੀ ਤੀਕ ਖੈਰ ਮੰਗਦੇ ਨੇ । ਵਿਚੋਂ ਪਰ ਸਹੀਂ ਪੁਛੇ ਕੋਈ ਤੇਰਾ ਯਾਰ ਨਹੀਂ ਤੂੰ । ਤੇਰੀਆਂ ਹੀ ਬੋਟੀਆਂ ਤੇ ਦੰਦ ਹੈਨੀ ਸਾਰਿਆਂ ਦੇ, . ਕੋਈ ਤਰਸ ਖਾਣ ਵਾਲਾ ਤੇਰੇ ਤੇ ਤਿਆਰ ਨਹੀਂ ਹੂੰ । ਆਪਣੇ ਹੀ ਪੈਰੀਂ ਜਦੋਂ ਉਠ ਸਕੇ ਉਠ ਬਹੀਂ। ਹੋਰ ਕਿਸੇ ਯਾਰ ਉਤੇ ਸਾਨੂੰ ਇਤਬਾਰ ਨਹੀਂ ਤੂੰ । (ਕੇਸਰ ਕਿਆਰੀ) | ਇਕ ਸੁਧਾਰਕ ਦਿਲ ਰਖਣ ਕਰਕੇ ਕਵੀ ਚਾਤ੍ਰਿਕ ਉਤੇ ਭਾਰਤੀ ਇਸਤ੍ਰੀ ਦੀ ਦਰਗਤੀ ਨੇ ਵੀ ਭਾਰੀ ਸੱਟ ਮਾਰੀ । ਚਾਤ੍ਰਿਕ ਉਸ ਇਸਤ੍ਰੀ ਦੇ ਸੁਧਾਰ ਦੀ ਚਾਹਨਾ ਰਖਦਾ ਸੀ ਜੋ ਸਦੀਆਂ ਤੋਂ ਹੀ ਮਨੁਖ ਦੇ ਪੈਰਾਂ ਹੇਠ ਲਤਾੜੀ ਜਾਂਦੀ ਰਹੀ ਹੈ ਅਤੇ ਜਿਸ ਦੀ ਗੁਲਾਮੀ ਵਿਚ ਮਨੂੰ ਵਰਗਿਆਂ ਸਿਆਣਿਆਂ ਨੇ ਵਾਧਾ ਕੀਤਾ । ਅਜਿਹੀ ਨਾਰੀ ਦੇ ਸੁਧਾਰ ਦੀਆਂ ਸਧਰਾਂ ਚਾਤ੍ਰਿਕ ਨੇ ਦਿਲ ਵਿਚ ਰਖੀਆਂ ਹੋਈਆਂ ਸਨ। ਇਸੇ ਕਰਕੇ ਉਹ ਆਪਣੇ ਸਾਂਈ ਨੂੰ ਪੁਛਦਾ ਹੈ ਕਿ ਉਹ ਦਿਨ ਕਦ ਆਉਣਗੇ ਜਦ;- ਮਰਦਾਂ ਨੂੰ ਜਚ ਜਾਏਗਾ, ਮੁਲ ਧੁਰ ਦੀ ਸਾਥਣ ਨਾਰੀ ਦਾ । ਸੰਗਲ ਟੁਟ ਜਾਊ ਗੁਲਾਮੀ ਦਾ, ਦੇ ਨਾਲ ਸ਼ਿੰਗਾਰੀ ਦਾ । (ਬਾਕੀ ਦੇਖੋ ਸਫਾ ੪੯) ੧੬