ਪੰਨਾ:Alochana Magazine August 1960.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ


ਇਹ ਇਕ ਬੁਨਿਆਦੀ ਗੱਲ ਸੀ ਕਿ ਮਨੁਖ ਦਾ ਕਲਿਆਨ ਸੰਸਾਰ ਵਿਚ ਰਹਿਣ ਨਾਲ ਹੈ ਜਾਂ ਸੰਸਾਰ ਨੂੰ ਛੱਡਣ ਨਾਲ । ਗਿਹਸਤ ਚੰਗਾ ਹੈ ਜਾਂ ਵਿਰਕਤੀ ਮਾਰਗ ? ਗੁਰੂ ਸਾਹਿਬ ਨੇ ਕਮਲ ਵਾਂਗ ਨਿਰਲੇਪ ਰਹਿ ਕੇ ਗ੍ਰਿਹਸਤੀ ਜੀਵਨ ਬਤੀਤ ਕਰਨ ਨੂੰ ਤਰਜੀਹ ਦਿੱਤੀ । ਫਿਰ ਸਿਧਾਂ ਨੇ ਗੁਰੂ ਸਾਹਿਬ ਤੇ ਸਵਾਲ ਕੀਤਾ ਕਿ ਇਕ ਪਾਸੇ ਤਿਆਗ ਨੂੰ ਨਿੰਦਦੇ ਹੋ ਤੇ ਦੂਜੇ ਪਾਸੇ ਆਪ ਵੀ ਤਿਆਗੀ ਸਾਧੂ ਬਣੇ ਫਿਰਦੇ ਹੋ, ਇਹ ਕੀ ਗਲ ਹੈ : ਕਿਸ ਕਾਰਣਿ ਗ੍ਰਿਹੁ ਤਜਿਉ ਉਦਾਸੀ ਕਿਸ ਕਾਰਣਿ ਇਹੁ ਭੇਖ ਨਿਵਾਸੀ ਕਿਸੁ ਵਖਰ ਕੇ ਤਮ ਵਣਜਾਰੇ ਨਾਨਕ ਗੁਰਮੁਖਿ ਉਤਰਸਿ ਪਾਰੇ ।੧੭। ਆਪ ਇਸ ਦਾ ਵੀ ਉਤਰ ਦਿੰਦੇ ਹਨ :- ਗੁਰਮੁਖਿ ਖੋਜਤ ਭਏ ਉਦਾਸੀ ਦਰਸਨ ਕੈ ਤਾਈਂ ਭੇਖ ਨਿਵਾਸੀ ਸਾਚ ਵਖਰ ਕੇ ਹਮ ਵਣਜਾਰੇ । ਨਾਨਕ ਗੁਰਮੁਖਿ ਉਤਰਸਿ ਪਾਰੇ ॥, ੧੮ । ਇਸ ਗੋਸ਼ਟਿ ਦੀ ਇਕ ਵਿਸ਼ੇਸ਼ ਖੂਬੀ ਹੈ, ਜੋ ਉਤਰ ਦਿਤੇ ਗਏ ਹਨ ਉਹ ਬੜੇ ਢੁਕਵੇਂ to the point ਤੇ ਸੰਜਮ ਭਰਪੂਰ ਹਨ ਤੇ ਬੜੇ ਠਰੰਮੇ ਨਾਲ ਦਿਤ ਗਏ ਹਨ । ਮਿਸਾਲ ਲਈ ਸਿਧ ਪੁਛਦੇ ਰਨ ਕਿਤ ਕਿਤ ਬਿਧਿ ਜਗੁ ਉਪਜੈ ਪੁਰਖਾ, | ਕਿਤੁ ਕਿਤੁ ਦੁਖ ਬਿਨਸਿ ਜਾਈ । ਗੁਰੂ ਸਾਹਿਬ ਦਾ ਜਵਾਬ ਹੈ :- ਹਉਮੈ ਵਿਚਿ ਜਗੁ ਉਪਜੈ ਪੁਰਖਾ, ਨਾਮਿ ਵਿਸਰਿਐ ਦੁਖ ਪਾਈ । ਜਾਂ ਆਦਿ ਕਉ ਕਵਣ ਬੀਚਾਰੁ ਕਥੀਆਲੇ, ਸੁੰਨ ਕਹਾਂ ਘਰਿ ਵਾਸੌ । ਗਿਆਨ ਕੀ ਦਾ ਕਵਨ ਕਥੀਆਲੇ, ਘਟਿ ਘਟਿ ਕਵਨ ਨਿਵਾਸੋ । ੨੨ ਜਵਾਬ ਹੈ :- ਆਦਿ ਕਉ ਬਿਸਮਾਦ ਬੀਚਾਰੁ ਕਥੀਆਲੇ, ਸੁੰਨ ਨਿਰੰਤਰਿ ਵਾਸੁ ਲੀਆ । ਅਕਲਪਤ ਦਾ ਗੁਰ ਗਿਆਨ ਬੀਚਾਰੀਆਲੇ, ਘਟਿ ਘਟਿ ਸਾਚਾ ਸਰਬ ਜੀਆਂ | ੨੩ . ੪੪