ਪੰਨਾ:Alochana Magazine August 1963.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਪਾਦਕੀ ਸਾਹਿੱਤ ਜਗਤ ਵਿਚ ਤੰਤਰਤਾ ਤੋਂ ਪਿਛੋਂ ਅਨੇਕਾਂ ਸਾਹਿਤਕ ਜਥੇਬੰਦੀਆਂ ਪੈਦਾ ਹੋਈਆਂ ਅਤੇ ਆਪੋ ਆਪਣੇ ਵਿੱਤ ਅਨੁਸਾਰ ਪੰਜ ਬੀ ਬੋਲੀ ਅਤੇ ਸਾਹਿੱਤ ਦੇ ਪ੍ਰਚਾਰ ਲਈ ਉਦਮ ਕਰ ਰਹੀਆਂ ਹਨ । ਇਕ ਬੜੇ ਸੰਕੋਚਵੇਂ ਅਨੁਮਾਨ ਅਨੁਸਾਰ ਵੀ ਇਨ੍ਹਾਂ ਦੀ ਗਿਣਤੀ ਕੋਈ ਸੌ ਕੁ ਦੇ ਕਰੀਬ ਹੋਏ ਗੀ । ਇਨ੍ਹਾਂ ਸੰਸਥਾਵਾਂ ਵਿਚੋਂ ਕੁਝ ਕੁ ਤਾਂ ਕੇਂਦਰੀ ਪੱਧਰ ਉਤੇ ਸਾਹਿੱਤਕ ਤੇ ਸਭਿਆਚਾਰਕ ਪੁਨਰ ਜਾਤੀ ਦੇ ਕਾਰਜ ਨੂੰ ਜਥੇਬੰਦ ਕਰਦੀਆਂ ਹਨ, ਜਿਵੇਂ ਪੰਜਾਬੀ ਸਾਹਿੱਤ ਅਕਾਡਮੀ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ | ਸਾਹਿੱਤ ਸਮੀਖਿਆ ਬੋਰਡ ਆਦਿ ਅਤੇ ਬਾਕੀ ਸਥਾਨਕ ਪੱਧਰ ਉਤੇ ਸਾਹਿੱਤਕਾਰਾਂ ਨੂੰ ' ਇਕੱਠਿਆਂ ਹੋਕੇ ਪੰਜਾਬੀ ਸਾਹਿੱਤ ਦੀ ਉਨਤੀ ਦੇ ਬਾਨਣੂ ਬੰਨਣ ਲਈ ਪ੍ਰੇਰਦੀਆਂ ਹਨ ¢ ਇਉਂ ਇਨ੍ਹਾਂ ਜਥੇਬੰਦੀਆਂ ਦੇ ਰੂਪ ਵਿਚ ਲੇਖਕਾਂ ਨੇ ਆਪਣੇ ਵਲੋਂ ਪੰਜਾਬੀ ਬੋਲੀ ਦੇ ਪਰਚਾਰ ਲਈ ਬੜਾ ਵੱਡਾ ਉਪਰਾਲਾ ਕੀਤਾ ਹੈ । | ਭਾਵੇਂ ਇਨ੍ਹਾਂ ਜਥੇਬੰਦੀਆਂ ਨੇ ਲੇਖਕਾਂ ਦੇ ਸੰਗਠਨ, ਲੇਖਕ ਸੰਮੇਲਨਾਂ,, ਗੋਸ਼ਟੀਆਂ ਆਦਿ ਦੇ ਰੂਪ ਵਿਚ ਬੜੇ ਉਦਮ ਕੀਤੇ ਹਨ, ਪਰ ਵੇਖਿਆ ਇਹ ਗਇਆ ਹੈ ਕਿ ਸਾਹਿਤ ਅਤੇ ਬੋਲੀ ਸਬੰਧੀ ਆਮ ਲੋਕਾਂ ਦੀ ਉਦਾਸੀਨਤਾ ਵਿਚ ਰਤਾ ਭਰ ਵੀ ਫ਼ਰਕ ਨਹੀਂ ਪਇਆ । ਇਹ ਠੀਕ ਹੈ ਕਿ ਇਹਨਾਂ ਸੰਸਥਾਵਾਂ ਦੇ ਸਮਾਗਮਾਂ ਵਿਚ ਲੇਖਕ, ਅਧਿਆਪਕ ਜਾਂ ਵਿਦਿਆਰਥੀ ਵਰਗ ਦੇ ਲੋਕ ਬੜੇ ਉਤਸ਼ਾਹ ਨਾਲ ਸ਼ਾਮਲ ਹੁੰਦੇ ਹਨ, ਪਰ ਇਸ ਦੇ ਬਾਵਜੂਦ ਜਨ-ਸਾਧਾਰਣ ਦੀ ਬੋਲੀ ਜਾਂ ਸਾਹਿੱਤ ਦੀ ਉਨਤੀ ਦੇ ਕਾਰਜ ਵਿਚ ਦਿਲਚਸਪੀ ਅਜੇ ਤੀਕ ਨਹੀਂ ਜਾਗਦੀ ਪ੍ਰਤੀਤ ਨਹੀਂ ਹੁੰਦੀ । ਤਕਰੀਬਨ ਸਾਰੀਆਂ ਹੀ ਸਾਹਿੱਤਕ ਤੇ ਸਭਿਆਚਾਰਕ ਜਥੇਬੰਦੀਆਂ ਮਾਇਆ ਦੀ ਥੁੜ ਕਾਰਨ ਆਪਣੀਆਂ ਯੋਜਨਾਵਾਂ ਨੂੰ ਸਥਗੜਿ ਕਰਨ ਲਈ ਮਜਬੂਰ ਹਨ । ਜੇ ਕੁਝ ਸਾਹਸੀ ਜਥੇਬੰਦੀਆਂ ਨੇ ਸਾਹਿੱਤ ਦੇ ਵਿਕਾਸ ਦੇ ਪ੍ਰਯੋਜਨ ਨੂੰ ਅੱਖਾਂ ਸਾਹਮਣੇ ਰਖਕੇ ਪੁਸਤਕਾਂ ਛਾਪਣ ਦਾ ਹੰਭਲਾ ਮਾਰਿਆ ਹੈ ਤਾਂ ਉਹਨਾਂ ਪੁਸਤਕਾਂ ਦਾ ਖਰੀਦਾਰ ਕੋਈ ਨਜ਼ਰ ਨਹੀਂ ਆਉਂਦਾ । ਇਹ ਇਕ ਅਜੀਬ ਵਿਅੰਗ ਦੀ ਗਲ ਹੈ ਕਿ ਜਿਥੇ ਇਕ ਪਾਸੇ ਬੋਲੀ ਦੇ ਰਾਜਨੀਤਿਕ ਅਧਿਕਾਰ ਮੰਨਵਾਉਣ ਲਈ ਕੀਤੇ ਗਏ ਅੰਦੋਲਨਾਂ ਵਿਚ ਭਾਗ ਲੈਣ ਲਈ ਲੋਕੀ ਹਰ ਪਰਕਾਰ ਦੇ ਸਰੀਰਕ ਤੇ ਮਾਇਕ ਨੁਕਸਾਨ ਉਠਾਉਣ ਤੋਂ ਨਿਰਸੰਕੋਚ ਹਨ, ਉਥੇ ਦੂਜੇ ਪਾਸੇ ਉਸ ਬੱਲੀ ਦੇ ਵਾਧੇ