ਪੰਨਾ:Alochana Magazine August 1964.pdf/7

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਾਹਿਤ-ਜਾਚ ਹੈ । ਮੈਂ ਇਸ ਅਖੌਤ ਨਾਲ ਸਹਿਮਤ ਹਾਂ ਕਿ ਸਭ ਤੋਂ ਉਚੀ ਕਲਾ, ਕਲਾ ਨੂੰ ਛੁਪਾਣ ਵਿੱਚ ਹੈ-ਤੇ ਏਹੀ ਮੇਰਾ ਟੀਚਾ ਹੈ । ਮੈਨੂੰ ਅਨੁਭਵ ਭਰਪੂਰ ਜੀਵਨ ਜੀਉਣ ਦਾ ਸੁਭਾਗ ਮਿਲਿਆ ਹੈ । ਮੈਂ ਗਰੀਬਾਂ, ਮਧ ਸ਼੍ਰੇਣੀ ਦੇ ਲੋਕਾਂ ਅਤੇ ਅਮੀਰਾਂ ਨਾਲ ਵਾਰੋ ਵਾਰ ਘੁਲਮਿਲ ਕੇ ਰਿਹਾ ਹਾਂ । ਮੈਂ ਚੰਗੀਆਂ, ਮੰਦੀਆਂ, ਮਹਾਨ ਅਤੇ ਵਹਿਸ਼ੀ ਰੁਚੀਆਂ ਨੂੰ ਪਰਖਿਆਂ ਘੋਖਿਆ ਤੇ ਜਾਣਿਆ ਹੈ । ਮਨ ਲਿਖਵਾਂਦਾ ਹੈ ਪਰ ਜਿਥੋਂ ਤਕ ਮੇਰਾ ਸਬੰਧ ਹੈ ਮੈਂ ਕੁਝ ਨਾ ਕੁਝ ਘਾਟ ਜ਼ਰੂਰ ਮਹਿਸੂਸ ਕਰਦਾ ਹਾਂ । ਪਰ ਕਿਉਂ ? ਜੇ ਮਨ ਲਿਖਵਾਂਦਾ ਹੈ ਤਾਂ ਮਨ ਹੀ ਲਿਖਦਾ ਵੀ ਹੈ । ਹੱਥ ਤਾਂ ਸਿਰਫ਼ ਹਥਿਆਰ ਮਾਤਰ ਹਨ । ਤਾਂ ਫਿਰ ਇਹ ਘਾਟ ਦਾ ਅਹਿਸਾਸ ਕਿਉਂ ? ਇਕ ਥੁੜ, ਘਾਟ ਜਿਹੜੇ ਖ਼ਾਸ ਕਰਕੇ ਉਦੋਂ ਰੜਕਦੀ ਹੈ ਜਦੋਂ ਮੈਂ ਥਾਮਸਮਾਨ ਨੂੰ ਪੜ੍ਹਦਾ ਹਾਂ ਜਾਂ ਈਲੀਅਟ, ਟਾਲਸਟਾਏ ਜਾਂ ਕਾਫ਼ਕਾ ਨੂੰ । ਪਰ ਸਵਾਲ ਇਸ ਦਾ ਉਤਰ ਏਥੇ ਦੇਣਾ ਨਹੀਂ ਬਣਦਾ। ਮੇਰੀ ਸਾਹਿਤਕ ਕਲਾ ਦਾ ਪਿਛੋਕੜ ਉਪਰੋਕਤ ਸਿਰਲੇਖ ਹੇਠਾਂ ਮੈਂ ਹੇਠ ਦਿਤੇ ਉਪਸਿਰਲੇਖਾਂ ਉਤੇ ਵਿਚਾਰ ਕਰਾਂਗਾ(ਉ) ਅਪਣਾ ਸਭ ਤੋਂ ਉੱਘਾ ਪਾਠਕ ਮੈਂ ਆਪ ਹਾਂ । (ਅ) ਮੈਂ ਮਨੁਖਾਮਨ ਨੂੰ ਪਰਗਟਾਣ ਲਈ ਲਿਖਦਾ ਹਾਂ । ਅਪਣਾ ਸਭ ਤੋਂ ਉੱਘਾ ਪਾਠਕ ਮੈਂ ਆਪ ਹਾਂ ਨੀਸ਼ੇ ਨੇ ਅਪਣੇ ਰਾਸਬਰਾ ਦਾ ਮੁੱਖ-ਬੰਦ ਇਉਂ ਲਿਖਿਆ, 'ਇਕ ਕਿਤਾਬ ਹਰ ਕਿਸੇ ਲਈ; ਪਰ ਕਿਸੇ ਲਈ ਵੀ ਨਾ ਇਸਤੋਂ ਉਸਦਾ ਭਾਵ ਇਹ ਸੀ ਕਿ ਸ਼ਾਇਦ ਇਸ ਕਿਤਾਬ ਨੂੰ ਕੋਈ ਵੀ ਨਾ ਪੜੇ ਤੇ ਇਹਨਾਂ ਸ਼ਬਦਾਂ ਤੋਂ ਇਕ ਆਸ ਵੀ ਝਲਕਦੀ ਸੀ ਕਿ ਕਾਸ਼, ਅਣਗਿਣਤ ਪਾਠਕ ਇਸਨੂੰ ਪੜ੍ਹ ਸਕਣ । ਇਵੇਂ ਹੀ ਹੋਇਆ । ਇਸ ਕਿਤਾਬ ਬਾਰੇ ਨਸ਼ੇ ਦੀ ਭਵਿਸ਼ ਬਾਣੀ ਸੱਚੀ ਨਿਕਲੀ । ਨਸ਼ੇ ਨੇ ਅਪਣਾ ਪੂਰਨ ਪੂੰਜੀ ਲਾ ਕੇ ਇਸ ਨੂੰ ਛਾਪਿਆ ਪਰ ਮਸਾਂ ਚਾਲੀ ਕਾਪੀਆਂ ਹੀ ਵਿਕੀਆਂ । ਸਤ ਕਾਪੀਆਂ ਉਹਨੇ ਵੰਡੀਆਂ ਪਰ ਨਾ ਹੀ ਤਾਂ ਕਿਸੇ ਨੇ ਉਸਨੂੰ ਜੁਆਬੀ ਪਤਰ ਲਿਖਿਆ ਅਤੇ ਨਾ ਹੀ ਕਿਸੇ ਨੇ ਪੁਸਤਕ ਦੀ ਕਿਤੇ ਤਾਰੀਫ਼ ਕੀਤੀ । ਸਮਾਂ ਪਾ ਕੇ ਇਸੇ ਕਿਤਾਬ ਨੇ ਸਾਹਿਤਕ, ਸਫਕ ਅਤੇ ਇਤਿਹਾਸਕ ਪਿੜ ਵਿਚ ਨਸ਼ੇ ਲਈ ਇਕ ਸਰੇਸ਼ਟ ਥਾਂ ਬਣਾ ਦਿਤੀ । | ਅਗਾਹਨੁਅਲ ਕਾਂਟ ਨੇ ਅਪਣੀ ‘‘ਦਾ ਕਰਤੀਕ ਔਫ਼ ਪਿਉਰ ਰੀਜ਼ਨ ਉਤੇ ਪੂਰੇ ਪੰਦਰਾਂ ਸਾਲ ਕੰਮ ਕੀਤਾ। (1781 ਵਿੱਚ ਮੁਕਾਈ) ਛਪਣ ਦੀ ਕੋਈ ਆਸ ਨਹੀਂ ਸੀ । ਪਰ fਪਿਛੋਂ ਸ਼ਪਨੇਅਰ ਨੇ ਇਸਨੂੰ ਜਰਮਨ ਸਾਹਿਤ ਦਾ ਮਹਾਨ ਕ੍ਰਿਸ਼ਮਾ ਆਖਿਆ ਅਤੇ ਨਾਲ ਹੀ ਉਸ ਮਨੁਖ ਨੂੰ ਜੋ ਕਾਂਟ ਨੂੰ ਸਮਝਣ ਤੋਂ ਅਸਮਰਥ ਹੈ, ਬੱਚਾ ਮਿਥਿਆਂ !